ਚੰਡੀਗੜ੍ਹ ਦੀ ਨਿੱਜੀ ਯੂਨਿਵਰਸਿਟੀ ਦਾ ਹਾਲ ਬੁਰਾ, ਦਾਲ `ਚੋਂ ਨਿਕਲਿਆ ਮਰਿਆ ਹੋਇਆ ਚੂਹਾ!
Dead rat found in ‘hostel food’: ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਖਾਣੇ ਦੇ ਅੰਦਰ ਕੀੜਾ, ਚੂਹਾ ਆਦਿ ਪਾਇਆ ਗਿਆ ਹੋਵੇ। ਹਾਲ ਹੀ ਵਿੱਚ ਦੇਸ਼ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ। ਇਕ ਅਜਿਹੀ ਵੀਡਿਓ ਚੰਡੀਗੜ੍ਹ ਦੀ ਇੱਕ ਨਿੱਜੀ ਯੂਨਿਵਰਸਿਟੀ ਦੀ ਹੈ ਜਿੱਥੇ ਖਾਣੇ ਵਿਚ ਮਰਿਆ ਚੂਹਾ ਮਿਲਿਆ ਹੈ।
Viral news: ਕਲਪਨਾ ਕਰੋ ਕਿ ਤੁਸੀਂ ਬਹੁਤ ਭੁੱਖੇ ਹੋ ਅਤੇ ਰੈਸਟੋਰੈਂਟ, ਹੋਟਲ ਵਿੱਚ ਗਏ ਅਤੇ ਆਪਣੇ ਮਨਪਸੰਦ ਭੋਜਨ ਦਾ ਆਰਡਰ ਕੀਤਾ ਅਤੇ ਜਿਵੇਂ ਹੀ ਤੁਸੀਂ ਖਾਣਾ ਸ਼ੁਰੂ ਕਰਦੇ ਹੋ ਤੁਸੀਂ ਦੇਖੋਗੇ ਕਿ ਕੀੜੇ ਇਸ ਵਿੱਚ ਘੁੰਮ ਰਹੇ ਹਨ ਤਾਂ ਤੁਹਾਡੀ ਭੁੱਖ ਮਰ ਜਾਵੇਗੀ। ਇਕ ਅਜਿਹੀ ਹੀ ਖਬਰ ਸਾਹਮਣੇ ਆਈ ਜਿਸ ਵਿਚ(Dead rat found in ‘hostel food) ਦਾਲ 'ਚੋਂ ਮਰਿਆ ਹੋਇਆ ਚੂਹਾ ਨਿਕਲਿਆ ਹੈ। ਇਹ ਘਟਨਾ ਚੰਡੀਗੜ੍ਹ ਦੀ ਇੱਕ ਨਿੱਜੀ ਯੂਨਿਵਰਸਿਟੀ ਦੀ ਹੈ ਜਿੱਥੇ ਇੱਕ ਮਰਿਆ ਚੂਹਾ ਪੀਲੀ ਦਾਲ ਵਿੱਚ ਦਿਖਾਈ ਦੇ ਰਿਹਾ ਹੈ।
ਯੂਨੀਵਰਸਿਟੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਮਰਿਆ ਚੂਹਾ ਪੀਲੀ ਦਾਲ ਵਿੱਚ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਇਸ ਨੂੰ ਬੁਆਏਜ਼ ਹੋਸਟਲ ਦਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਇਸ ਸਬੰਧੀ ਯੂਨੀਵਰਸਿਟੀ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਯੂਨੀਵਰਸਿਟੀ ਦੇ ਇੱਕ ਅਧਿਕਾਰੀ ਅਨੁਸਾਰ ਇਹ ਮਾਮਲਾ ਅਜੇ ਤੱਕ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ ਮੌਸਮ ਨੇ ਤੋੜਿਆ 10 ਸਾਲਾਂ ਦਾ ਰਿਕਾਰਡ, ਕੀ ਪਰਾਲੀ ਸਾੜਨ ਹੈ ਇਸਦਾ ਕਾਰਨ?
ਇਸ ਵੀਡੀਓ ਨੂੰ ਵਿਸ਼ਵ ਸਿਹਤ ਸੰਗਠਨ (WHO) ਅਤੇ ਭਾਰਤੀ ਸਿਹਤ ਸੇਵਾ (IHS) ਦੇ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ 'ਤੇ ਇਕ ਵਿਅਕਤੀ ਨੇ ਜਵਾਬ ਦਿੱਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਹ ਦਾਲ ਖਾਧੀ ਹੈ, ਉਨ੍ਹਾਂ ਦਾ ਕੀ ਹੋਵੇਗਾ? ਇਹ ਵੀਡੀਓ ਪਿਛਲੇ ਐਤਵਾਰ ਦੁਪਹਿਰ ਦੇ ਖਾਣੇ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ ਜਦੋਂ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥੀਆਂ ਨੂੰ ਖਾਣਾ ਦਿੱਤਾ ਜਾ ਰਿਹਾ ਸੀ। ਕਾਲਜ ਅਧਿਕਾਰੀਆਂ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਅਤੇ ਇੱਕ ਵਾਰੀ ਦੀ ਇਹ ਘਟਨਾ ਸੀ ਅਤੇ ਤੁਰੰਤ ਕਦਮ ਚੁੱਕੇ ਗਏ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਕੰਟੇਨਰ ਨੂੰ ਬਦਲ ਦਿੱਤਾ ਗਿਆ ਸੀ ਅਤੇ ਮੈਸ ਵਿੱਚ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਸੀ।