ਦਿੱਲੀ ਪੁਲਿਸ ਨੇ ਲਿਆ ਸ਼ਰਧਾ ਦੇ ਪਿਤਾ ਦਾ ਡੀਐਨਏ, ਸ਼ਰਧਾ ਦੀਆਂ ਲੱਭੀਆਂ ਹੱਡੀਆਂ ਨਾਲ ਕੀਤਾ ਜਾਵੇਗਾ ਮੇਲ
ਸ਼ਰਧਾ ਵਾਕਰ ਕਤਲ ਕਾਂਡ ਦੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਤੇ ਹੁਣ ਦਿੱਲੀ ਪੁਲਿਸ ਵੱਲੋਂ ਕੀਤੇ ਜਾ ਰਹੀ ਜਾਂਚ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਜਾ ਰਹੇ ਹਨ।
Delhi Shraddha murder case news: ਦਿੱਲੀ ਪੁਲਿਸ ਸ਼ਰਧਾ ਵਾਕਰ ਕਤਲ ਕਾਂਡ ਦੀ ਜਾਂਚ ਕਰ ਰਹੀ ਹੈ। ਸ਼ਰਧਾ ਦੇ ਨਾਲ ਰਹਿਣ ਵਾਲੇ ਸਾਥੀ ਆਫਤਾਬ ਅਮੀਨ ਪੂਨਾਵਾਲਾ ਨੇ ਕਥਿਤ ਤੌਰ 'ਤੇ ਵਾਕਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਨੂੰ 35 ਟੁਕੜਿਆਂ ਵਿੱਚ ਕੱਟ ਕੇ ਰਾਸ਼ਟਰੀ ਰਾਜਧਾਨੀ ਦੇ ਛਤਰਪੁਰ ਖੇਤਰ ਵਿੱਚ ਸੁੱਟ ਦਿੱਤਾ ਸੀ. ਇਸ ਦੌਰਾਨ ਦਿੱਲੀ ਪੁਲਿਸ ਨੇ ਸ਼ਰਧਾ ਦੇ ਪਿਤਾ ਵਿਕਾਸ ਵਾਕਰ ਦੇ ਡੀਐਨਏ ਨਮੂਨੇ ਲੈ ਲਾਏ ਹਨ ਤਾਂ ਜੋ ਸ਼ਰੀਰ ਦੇ ਮਿਲੇ ਅੰਗਾਂ ਅਤੇ ਖ਼ੂਨ ਦੇ ਨਮੂਨੇ ਨਾਲ ਮੇਲ ਕੀਤੇ ਜਾ ਸਕਣ।
ਦਿੱਲੀ ਪੁਲਿਸ ਦੇ ਉੱਚ ਸੂਤਰਾਂ ਮੁਤਾਬਕ ਸ਼ਰਧਾ ਦੇ ਪਿਤਾ ਦਾ ਡੀਐਨਏ ਸੈਂਪਲ ਲਿਆ ਗਿਆ ਹੈ। ਜੰਗਲ 'ਚੋਂ ਕਰੀਬ 10-13 ਹੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਇਹ ਪਤਾ ਲਗਾਉਣ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ ਕਿ ਇਹ ਹੱਡੀਆਂ ਸ਼ਰਧਾ ਦੀਆਂ ਸਨ ਜਾਂ ਕਿਸੇ ਜਾਨਵਰ ਦੀਆਂ।
ਜਿੱਥੇ ਪੁਲਿਸ ਸ਼ਰਧਾ ਵਾਕਰ ਕਤਲ ਕਾਂਡ 'ਚ ਜਾਂਚ ਕਰ ਰਹੀ ਹੈ, ਉੱਥੇ ਪੁਲਿਸ ਨੂੰ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੇ ਦਿੱਲੀ ਦੇ ਛੱਤਰਪੁਰ ਵਾਲੇ ਫਲੈਟ ਦੀ ਰਸੋਈ ਵਿੱਚ ਖ਼ੂਨ ਦੇ ਧੱਬੇ ਮਿਲੇ ਹਨ। ਇਹ ਪਤਾ ਲਗਾਉਣ ਲਈ ਖ਼ੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਕਿ ਇਹ ਕਿਸਦਾ ਖ਼ੂਨ ਹੈ।
ਹੋਰ ਪੜ੍ਹੋ: ਨਸ਼ੇ ਦਾ ਕਹਿਰ ਬਰਕਰਾਰ; ਲੁਧਿਆਣਾ ਦੀ ਸੜਕ 'ਤੇ ਸ਼ਰੇਆਮ ਨਸ਼ਾ ਵੇਚ ਰਿਹੈ ਬਜ਼ੁਰਗ, ਦੇਖੋ ਵੀਡੀਓ
ਦਿੱਲੀ ਪੁਲਿਸ ਛਤਰਪੁਰ ਇਲਾਕੇ ਦੀ ਸੀਸੀਟੀਵੀ ਨੂੰ ਵੀ ਚੈੱਕ ਕਰ ਰਹੀ ਹੈ। ਇਹ ਕਤਲ ਛੇ ਮਹੀਨੇ ਪਹਿਲਾਂ ਹੋਇਆ ਸੀ, ਇਸ ਕਰਕੇ ਪੁਲੀਸ ਛੇ ਮਹੀਨਿਆਂ ਦਾ ਰਿਕਾਰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦੇ ਸਾਹਮਣੇ ਚੁਣੌਤੀ 15 ਦਿਨਾਂ ਦੇ ਸੀਸੀਟੀਵੀ ਕੈਪਚਰ ਰਿਕਾਰਡ ਦੀ ਹੈ, ਇਸ ਸਥਿਤੀ ਵਿੱਚ ਦਿੱਲੀ ਪੁਲਿਸ ਨੂੰ ਵੱਡੀ ਫੁਟੇਜ ਨੂੰ ਸਕੈਨ ਕਰਨਾ ਪੈ ਰਿਹਾ ਹੈ।
ਸੂਤਰਾਂ ਮੁਤਾਬਕ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਆਫਤਾਬ ਇਨ੍ਹੀਂ ਦਿਨੀਂ ਕਿਸ ਨੂੰ ਮਿਲ ਰਿਹਾ ਸੀ। ਦਿੱਲੀ ਪੁਲਿਸ ਨੇ ਆਫਤਾਬ ਦੇ ਘਰੋਂ ਸ਼ਰਧਾ ਦਾ ਇੱਕ ਬੈਗ ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਉਸਦਾ ਸਮਾਨ ਸੀ। ਬੈਗ ਦੀ ਪਛਾਣ ਹੁਣ ਸ਼ਰਧਾ ਦੇ ਪਰਿਵਾਰ ਵੱਲੋਂ ਹੋਣੀ ਹੈ।
(For more news related to Shraddha's murder case in Delhi, stay tuned to Zee News PHH)