Dera bassi News(ਕੁਲਦੀਪ ਸਿੰਘ): ਇੰਚਾਰਜ ਸੀ.ਆਈ.ਏ. ਸਟਾਫ ਮੋਹਾਲੀ ਦੀ ਟੀਮ ਵੱਲੋਂ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਨਜਾਇਜ ਪਿਸਟਲ .32 ਬੋਰ ਸਮੇਤ 02 ਜਿੰਦਾਂ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਡਾ. ਜੋਤੀ ਯਾਦਵ ਆਈ ਪੀ ਐੱਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਐਸ.ਏ.ਐਸ. ਨਗਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 24-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨੇੜੇ ਬੱਸ ਸਟੈਂਡ, ਡੇਰਾ ਬੱਸੀ ਮੌਜੂਦ ਸੀ, ਜਿੱਥੇ ਸੀ.ਆਈ.ਏ. ਸਟਾਫ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੂੰ ਸੂਚਨਾ ਮਿਲ਼ੀ ਕਿ ਜਗਤਾਰ ਸਿੰਘ ਉਰਫ ਤਾਰਾ ਗੁੱਜਰ ਪੁੱਤਰ ਅਜੈਬ ਸਿੰਘ ਵਾਸੀ ਦਾਦਪੁਰ ਮੁਹੱਲਾ, ਨੇੜੇ ਮਸਜਿਦ ਡੇਰਾਬਸੀ ਜਿਸ ਪਾਸ ਨਜਾਇਜ਼ ਹਥਿਆਰ ਹੈ, ਇਸ ਸਮੇਂ ਪੰਜਾਬੀ ਢਾਬਾ ਡੇਰਾਬਸੀ-ਅੰਬਾਲ਼ਾ ਰੋਡ ਤੇ ਖੜਾ ਆਪਣੇ ਕਿਸੇ ਸਾਥੀ ਦੀ ਉਡੀਕ ਕਰ ਰਿਹਾ ਹੈ, ਜੇਕਰ ਰੇਡ ਕਰਕੇ ਜਗਤਾਰ ਸਿੰਘ ਉਕਤ ਨੂੰ ਕਾਬੂ ਕੀਤਾ ਜਾਵੇ ਤਾਂ ਉਸ ਪਾਸੋਂ ਨਜਾਇਜ਼ ਹਥਿਆਰ ਅਤੇ ਐਮੂਨੀਸ਼ਨ ਬ੍ਰਾਮਦ ਹੋ ਸਕਦਾ ਹੈ।


ਸੂਚਨਾ ਦੇ ਅਧਾਰ ਤੇ ਨਿਮਨਲਿਖਤ ਦੋਸ਼ੀ ਵਿਰੁੱਧ ਮੁਕੱਦਮਾ ਨੰ: 296 ਮਿਤੀ 24-09-2024 ਅ/ਧ 25-54-59 ਅਸਲਾ ਐਕਟ ਥਾਣਾ ਡੇਰਾ ਬਸੀ ਰਜਿਸਟਰ ਕੀਤਾ ਗਿਆ। ਜਿਸਨੂੰ ਨੇੜੇ ਸਾਹਬ ਪੰਜਾਬੀ ਢਾਬਾ ਡੇਰਾਬਸੀ-ਅੰਬਾਲ਼ਾ ਰੋਡ ਤੋਂ ਕਾਬੂ ਕਰਕੇ, ਦੋਸ਼ੀ ਪਾਸੋਂ ਇੱਕ ਪਿਸਟਲ .32 ਬੋਰ ਸਮੇਤ 02 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਹਥਿਆਰ ਕਿਸ ਪਾਸੋਂ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ।


ਇਹ ਵੀ ਪੜ੍ਹੋ: Amritsar News: ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਤਸਕਰੀ ਦੇ ਰੈਕੇਟ ਦਾ ਕੀਤਾ ਪਰਦਾਫਾਸ਼; 6 ਕਿਲੋ ਹੈਰੋਇਨ, ਗੋਲੀ ਸਿੱਕਾ ਬਰਾਮਦ


ਦੋਸ਼ੀ ਦੀ ਪਛਾਣ ਜਗਤਾਰ ਸਿੰਘ ਉਰਫ ਤਾਰਾ ਗੁੱਜਰ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮੀਆਂਪੁਰ, ਥਾਣਾ ਲਾਲੜੂ ਹਾਲ ਵਾਸੀ ਦਾਦਪੁਰਾ ਮੁਹੱਲਾ, ਨੇੜੇ ਮਸਜਿਦ, ਬਰਵਾਲ਼ਾ ਰੋਡ ਡੇਰਾ ਬੱਸੀ, ਥਾਣਾ ਡੇਰਾ ਬੱਸੀ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕਰੀਬ 19 ਸਾਲ ਹੈ, ਜੋ ਅੱਠ ਕਲਾਸਾਂ ਪਾਸ ਹੈ, ਅਤੇ ਅਨ-ਮੈਰਿਡ ਹੈ।


ਇਹ ਵੀ ਪੜ੍ਹੋ:  Cm Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਟਿਸ ਹਸਪਤਾਲ ਚੋਂ ਛੁੱਟੀ ਮਿਲੀ