ਲਵਪ੍ਰੀਤ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ ਧਨੌਲਾ ਪੁਲਿਸ ਨੇ ਬੇਅੰਤ ਕੌਰ ਦੀ ਮਾਤਾ ਨੂੰ ਕੀਤਾ ਗ੍ਰਿਫਤਾਰ
ਲਵਪ੍ਰੀਤ ਖੁਦਕੁਸ਼ੀ ਮਾਮਲੇ `ਚ ਬਣੀ ਐਸਆਈਟੀ ਦੀ ਜਾਂਚ ਦੌਰਾਨ 14 ਮਹੀਨਿਆਂ ਬਾਅਦ ਬੇਅੰਤ ਕੌਰ ਦੀ ਮਾਂ ਨੂੰ ਦੋਸ਼ੀ ਪਾਇਆ ਗਿਆ। ਜਿਸਨੂੰ ਧਨੌਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਚੰਡੀਗੜ੍ਹ- ਬਹੁ ਚਰਚਿਤ ਲਵਪ੍ਰੀਤ ਸਿੰਘ ਖ਼ੁਦਕੁਸ਼ੀ ਮਾਮਲੇ ਵਿੱਚ SIT ਟੀਮ ਦੀ ਜਾਂਚ ਦੌਰਾਨ ਬੇਅੰਤ ਕੌਰ ਦੀ ਮਾਤਾ ਦੋਸ਼ੀ ਪਾਈ ਗਈ। ਜਿਸ ਮਗਰੋਂ ਧਨੌਲਾ ਪੁਲਿਸ ਵੱਲੋਂ ਬੇਅੰਤ ਕੌਰ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਦੇਈਏ ਕਿ 14 ਮਹੀਨਿਆਂ ਬਾਅਦ ਜਾਂਚ ਦੌਰਾਨ SIT ਟੀਮ ਵੱਲੋਂ ਮ੍ਰਿਤਕ ਲਵਪ੍ਰੀਤ ਸਿੰਘ ਦੀ ਸੱਸ ਤੇ ਬੇਅੰਤ ਕੌਰ ਦੀ ਮਾਂ ਦੋਸ਼ੀ ਪਾਇਆ ਗਿਆ ਹੈ।
ਕੀ ਸੀ ਲਵਪ੍ਰੀਤ ਖੁਦਕੁਸ਼ੀ ਮਾਮਲਾ
ਦੱਸੇਦਈਏ ਕਿ ਲਵਪ੍ਰੀਤ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਨੂੰ ਬੇਅੰਤ ਕੌਰ ਕੈਨੇਡਾ ਚਲੀ ਗਈ ਜਿਸਦੇ ਜਾਣ ’ਤੇ ਲਵਪ੍ਰੀਤ ਦੇ ਪਰਿਵਾਰ ਨੇ 24 ਤੋਂ 25 ਲੱਖ ਰੁਪਏ ਖਰਚ ਕੀਤੇ। ਕੈਨੇਡਾ ਜਾਣ ਮਗਰੋਂ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ। ਤੇ ਉਸਨੁੰ ਬਾਹਰ ਵੀ ਨਹੀਂ ਬੁਲਾਇਆ ਜਿਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਅਖੀਰ ਉਸਨੇ ਖੁਦਕੁਸ਼ੀ ਕਰ ਲਈ ਸੀ।
ਲਵਪ੍ਰੀਤ ਦੀ ਮੌਤ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਧੋਖਾਧੜੀ ਦਾ ਪਰਚਾ ਉਸ ਦੀ ਪਤਨੀ ਬੇਅੰਤ ਕੌਰ ਵਿਰੁੱਧ ਦਰਜ ਕੀਤਾ ਸੀ। ਲਵਪ੍ਰੀਤ ਦੀ ਪੋਸਟਮਾਰਟਮ ਦੇ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ। ਜਿਸ ਦੇ ਆਉਣ ਤੋਂ ਬਾਅਦ ਬਰਨਾਲਾ ਪੁਲਿਸ ਨੇ ਲਵਪ੍ਰੀਤ ਨੂੰ ਮਰਨ ਲਈ ਮਜਬੂਰ ਕਰਨ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇੱਕ ਐਸਆਈਟੀ ਟੀਮ ਬਣਾਈ ਸੀ। ਜਿਸ ਵੱਲੋਂ ਜਾਂਚ ਦੌਰਾਨ ਲਵਪ੍ਰੀਤ ਦੀ ਸੱਸ ਦੋਸ਼ੀ ਪਾਈ ਗਈ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
WATCH LIVE TV