Faridkot News: ਕਾਰ ਸਵਾਰ ਲੁਟੇਰਿਆਂ ਨੇ ਬੰਦੂਕ ਦੇ ਦਮ `ਤੇ ਸਬਜ਼ੀ ਵਿਕਰੇਤਾ ਤੋਂ ਲੁੱਟੀ ਨਕਦੀ
Faridkot News: ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਸਬਜ਼ੀ ਦੀ ਰੇਹੜੀ ਲਾਉਣ ਵਾਲਿਆ ਤੋਂ ਲੁੱਟ- ਖੋਹ ਕਰਨ ਦੀ ਕੋਸ਼ਿਸ਼ ਕੀਤੀ।
Faridkot News: ਫਿਰੋਜ਼ਪੁਰ ਰੋਡ 'ਤੇ ਸਬਜ਼ੀ ਮੰਡੀ ਕੋਲ ਅੱਜ ਸਵੇਰੇ ਕਾਰ 'ਚ ਸਵਾਰ ਹੋ ਕੇ ਆਏ ਕੁਝ ਲੁਟੇਰਿਆਂ ਨੇ ਸਬਜ਼ੀ ਦੇ ਰੇਹੜੀ ਲਾਉਣ ਵਾਲੇ ਦੋ ਪ੍ਰਵਾਸੀ ਮਜ਼ਦੂਰਾਂ ਤੋਂ ਪੈਸੇ ਲੁੱਟ ਲਏ। ਲੁਟੇਰਿਆਂ ਨੇ ਪਹਿਲਾਂ ਰਸਤਾ ਪੁੱਛਣ ਦੇ ਬਹਾਨੇ ਮਜ਼ਦੂਰਾਂ ਨੂੰ ਰੋਕਿਆ, ਬਾਅਦ ਵਿੱਚ ਪੰਜ ਲੋਕਾਂ ਚੋਂ ਦੋ ਨੇ ਇੱਕ ਮਜ਼ਦੂਰ ਨੂੰ ਜਬਰਨ ਦਬੋਚ ਲਿਆ ਜਦੋਂ ਕਿ ਬਾਕੀ ਤਿੰਨ ਨੇ ਦੂਸਰੇ ਦੀ ਜੇਬ 'ਚ ਪਈ ਨਕਦੀ ਖੋਹ ਲੈਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Amritsar News: ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪਰਿਵਾਰ ਸਮੇਤ ਵੋਟ ਪਾਈ
ਲੁਟੇਰਿਆਂ ਨੇ ਇਕ ਮਜ਼ਦੂਰ ਤੋਂ 5000 ਰੁਪਏ ਅਤੇ ਦੂਸਰੇ ਤੋਂ 2720 ਰੁਪਏ ਲੁੱਟੇ ਗਏ। ਇਸ ਦੌਰਾਨ, ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਮਜ਼ਦੂਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਘਟਨਾ ਦੇ ਫ਼ੌਰਨ ਬਾਅਦ, ਲੁਟੇਰਿਆਂ ਨੇ ਇੱਕ ਬਾਈਕ ਸਵਾਰ ਪਿਉ-ਪੁੱਤਰ ਨੂੰ ਵੀ ਰੋਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਤੋਂ ਵੀ ਲੁੱਟ ਦੀ ਕੋਸ਼ਿਸ਼ ਕੀਤੀ। ਜਦੋਂ ਲੁਟੇਰੇ ਕਾਰ 'ਚ ਫਰਾਰ ਹੋ ਰਹੇ ਸਨ, ਤਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਇੱਕ ਲੋਹੇ ਦੇ ਵੱਟੇ ਨਾਲ ਕਾਰ ਦੇ ਪਿਛਲੇ ਸ਼ੀਸ਼ੇ ਨੂੰ ਤੋੜ ਦਿੱਤਾ ਪਰ ਫਿਰ ਵੀ ਉਹ ਲੁਟੇਰੇ ਮੌਕੇ 'ਤੇ ਫਰਾਰ ਹੋ ਗਏ।
ਸਬਜ਼ੀ ਮੰਡੀ ਦੇ ਪ੍ਰਧਾਨ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Nawanshahr News: ਕੈਨੇਡਾ 'ਚ 21 ਸਾਲਾ ਲੜਕੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ