Nawanshahr News: ਕੈਨੇਡਾ 'ਚ 21 ਸਾਲਾ ਲੜਕੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ
Advertisement
Article Detail0/zeephh/zeephh2568313

Nawanshahr News: ਕੈਨੇਡਾ 'ਚ 21 ਸਾਲਾ ਲੜਕੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ

Nawanshahr News: ਸੰਗਮ ਦੇ ਪਰਿਵਾਰ ਨੇ ਉਸਨੂੰ ਸਖ਼ਤ ਮਿਹਨਤ ਕਰਕੇ  ਇਕ ਸਾਲ ਪਹਿਲਾਂ ਹੀ ਕੈਨੇਡਾ ਪੜ੍ਹਨ ਦੇ ਲਈ ਭੇਜਿਆ ਸੀ।

Nawanshahr News: ਕੈਨੇਡਾ 'ਚ 21 ਸਾਲਾ ਲੜਕੀ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆਂ ਦੁੱਖਾਂ ਦਾ ਪਹਾੜ

Nawanshahr News: ਨਵਾਂਸ਼ਹਿਰ ਜ਼ਿਲੇ ਦੇ ਪਿੰਡ ਔੜ ਦੀ ਰਹਿਣ ਵਾਲੀ 21 ਸਾਲਾ ਸੰਗਮ ਨਾਂ ਦੀ ਲੜਕੀ ਆਪਣੇ ਮਾਤਾ-ਪਿਤਾ ਦਾ ਉਡਾਨਾ ਦਾ ਸੁਪਨਾ ਲੈ ਕੇ ਕਨੈਡਾ ਗਈ ਸੀ। ਸੰਗਮ ਦੀ ਮੌਤ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਢਹਿ ਗਿਆ ਹੈ। ਸੰਗਮ ਦਾ ਉਸ ਦੇ ਪਿੰਡ ਔੜ ਦੇ ਸ਼ਮਸਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ। 

ਸੰਗਮ ਦੇ ਚਾਚਾ ਮਿਸ਼ਨਰੀ ਗਾਇਕ ਐੱਸਐੱਸ ਅਜਾਦ ਨੇ ਦੱਸਿਆ ਕਿ ਸੰਗਮ ਇਕ ਸਾਲ ਪਹਿਲਾ ਕੈਨੇਡਾ ਪੜ੍ਹਨ ਲਈ ਗਈ ਸੀ। ਜਿਥੇ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾ ਦੇ ਭਰਾ ਦੇਵੀ ਦਿਆਲ ਨੇ ਬਹੁਤ ਮਿਹਨਤ ਕਰਕੇ ਬੇਟੀ ਸੰਗਮ ਨੂੰ ਪੜ੍ਹਣ ਲਈ ਕੈਨੇਡਾ ਭੇਜਿਆ ਸੀ। ਪਰ ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ। ਉਨ੍ਹਾਂ ਦੱਸਿਆ ਕਿ ਪਹਿਲਾ ਸੜਕ ਹਾਦਸੇ 'ਚ ਜਖਮੀ ਹੋਣ ਦੀ ਖਬਰ ਉਨ੍ਹਾਂ ਨੂੰ ਝੂਠੀ ਲਗਦੀ ਸੀ ਪਰ ਜਦੋਂ ਹੋਰਨਾਂ ਬੱਚਿਆਂ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਸੱਚਾਈ ਪਤਾ ਲੱਗੀ।

 ਉਨ੍ਹਾਂ ਦੱਸਿਆ ਕਿ ਅੱਜ ਦੋ ਹਫਤੇ ਬਾਅਦ ਸੰਗਮ ਦੀ ਲਾਸ਼ ਪਿੰਡ ਪਹੁੰਚੀ। ਜਿਸ ਉਪਰੰਤ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੁੱਖ ਦੀ ਘੜੀ 'ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

Trending news