Faridkot News: ਝੋਨੇ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਨੇ ਐਕਸ਼ੀਅਨ ਦਫਤਰ ਅੱਗੇ ਧਰਨਾ ਲਗਾਇਆ
Faridkot News: ਝੋਨੇ ਲਈ ਪੂਰੀ ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
Faridkot News(Naresh Sethi): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਐਕਸ਼ੀਅਨ ਫਰੀਦਕੋਟ ਦੇ ਦਫਤਰ ਅੱਗੇ ਬਿਜਲੀ ਪੂਰਾ ਨਾ ਮਿਲਣ ਨੂੰ ਲੈ ਕੇ ਧਰਨਾ ਲਗਾਇਆ। ਕਿਸਾਨਾਂ ਮੁਤਾਬਿਕ ਸਰਕਾਰ ਸਿਰਫ ਤੇ ਸਿਰਫ ਕਾਗਜ਼ੀ ਪੱਤਰੀ ਹੀ ਉਨ੍ਹਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਹੈ। ਜਦੋਂਕਿ ਇਕ ਦਿਨ ਤੋਂ ਸਿਵਾਏ ਬਿਜਲੀ ਦੀ ਸਪਲਾਈ ਸਹੀ ਨਹੀਂ ਮਿਲੀ। ਹਰ ਇਕ ਘੰਟਾ ਬਿਜਲੀ ਆਉਣ ਤੋਂ ਬਾਅਦ ਦੋ ਘੰਟੇ ਕੱਟ ਲੱਗ ਜਾਂਦਾ ਹੈ। ਬਿਜਲੀ ਆਈ ਜਾਂ ਨਾ ਆਈ ਇਕ ਬਰਾਬਰ ਰਹਿ ਜਾਂਦੀ ਹੈ।
ਕਿਸਾਨ ਆਗੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਾਵਰ ਕੱਟਾਂ ਕਰਕੇ ਮੋਟਰਾਂ ਉੱਪਰ ਬਿਜਲੀ ਦੋ ਤੋਂ ਤਿੰਨ ਘੰਟੇ ਹੀ ਆ ਰਹੀ ਹੈ। ਜਿਸ ਕਾਰਨ ਪਹਿਲਾਂ ਹੀ ਆਰਥਿਕ ਤੌਰ ਤੇ ਟੁੱਟ ਚੁੱਕੇ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਰਾਹੀਂ ਝੋਨੇ ਨੂੰ ਪਾਣੀ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਦੋਂ ਕਿ ਝੋਨੇ ਦੀ ਲਵਾਈ ਹਾਲੇ ਬਾਕੀ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾਉਣ। ਜਿਸ ਸਬੰਧੀ ਉਨਾਂ ਵੱਲੋਂ ਐਸ.ਸੀ ਫਰੀਦਕੋਟ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਹੀਂ ਦਿਤੀ ਜਾਂਦੀ ਤਦ ਤਕ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਝੋਨੇ ਦੀ ਲਵਾਈ 15 ਜੂਨ ਤੋਂ ਹੀ ਸ਼ੁਰੂ ਕੀਤੀ ਹੈ। ਜਿਸ ਕਰ ਕੇ ਉਨ੍ਹਾਂ ਦੇ ਖੇਤਾਂ ਵਿਚ ਲੱਗਿਆ ਝੋਨਾ ਬਿਜਲੀ ਦੀ ਸਪਲਾਈ ਨਾ ਆਉਣ ਕਰ ਕੇ ਸੁੱਕ ਜਾਵੇਗਾ। ਜਿਸ ਨਾਲ ਉਨ੍ਹਾਂ ’ਤੇ ਵਾਧੂ ਬੋਝ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ: Karan Help Tarun: ਕਰਨ ਔਜਲਾ ਨੇ ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ 9 ਲੱਖ ਦੇ ਕਰਜ਼ ਨੂੰ ਉਤਾਰਨ ‘ਚ ਕੀਤੀ ਮਦਦ