Faridkot News: ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਓਪ੍ਰੇਸ਼ਨ ਈਗਲ ਚਲਾਇਆ ਗਿਆ
Faridkot News: ਜਿਲ੍ਹਾ ਫਰੀਦਕੋਟ ਵਿੱਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਲਈ ਓਪ੍ਰੇਸ਼ਨ ਈਗਲ-5 ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ।
Faridkot News (Naresh Sethi): ਫ਼ਰੀਦਕੋਟ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਅੱਜ Operation Eagle-V ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਅਪ੍ਰੇਸ਼ਨ (CASO) ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ ਮੁੱਖ ਅਫਸਰਾਂ ਵੱਲੋਂ ਪਲਿਸ ਜਵਾਨਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਜਿਲ੍ਹਾ ਫ਼ਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਇਸੇ ਤਹਿਤ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਅਰਾਈ ਆਂਵਲਾ 'ਚ ਵੀ ਕਾਸਕੋ ਅਪ੍ਰੇਸ਼ਨ ਚਲਾਇਆ, ਸ਼ੱਕੀ ਘਰਾਂ 'ਚ ਪਹੁੰਚ ਕੇ ਤਲਾਸ਼ੀ ਲਈ ਅਤੇ ਕੁੱਝ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅਪ ਕਰਨ ਦੇ ਨਾਲ ਕੁਝ ਵਹੀਕਲ ਵੀ ਜ਼ਬਤ ਕੀਤੇ।
ਇਸ ਮੌਕੇ ਡੀ.ਆਈ.ਜੀ. ਫ਼ਰੀਦਕੋਟ ਰੇਂਜ ਅਸ਼ਵਨੀ ਕੁਮਾਰ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾਂ ਮੁਤਾਬਿਕ ਸਪੈਸ਼ਲ ਕਾਰਡਨ ਐਂਡ ਸਰਚ ਓਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸਦੇ ਤਹਿਤ ਜਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਚੈਕਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰਾਂ ਦੇ ਓਪ੍ਰੇਸ਼ਨ ਜਾਰੀ ਰਹਿਣਗੇ।
ਇਹ ਵੀ ਪੜ੍ਹੋ: Shooting Range in punjab: ਅਨੰਦਪੁਰ ਸਾਹਿਬ ਵਿੱਚ ਬਣੇਗੀ ਪੰਜਾਬ ਦੀ ਪਹਿਲੀ ਇੰਨਡੋਰ ਸ਼ੂਟਿੰਗ ਰੇਂਜ
ਇਸ ਮੌਕੇ ਡਾ. ਪ੍ਰਗਿਆ ਜੈਨ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫ਼ਰੀਦਕੋਟ ਜੀ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਫ਼ਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਰੇਡ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਡਰੱਗ ਤਸਕਰਾਂ ਦੇ ਘਰਾਂ ਨੂੰ ਚੈਕ ਕਰਕੇ ਉਹਨਾਂ ਨਾਨ ਸਬੰਧਤ ਪ੍ਰਾਪਰਟੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਡਰੱਗ ਪ੍ਰਾਪਰਟੀ ਵਿੱਚ ਅਟੈਚ ਕਰਕੇ ਫਰੀਜ ਕੀਤੀ ਜਾ ਸਕੇ। ਇਸ ਮੌਕੇ ਵਹੀਕਲਾਂ ਦੀ ਵੀ ਸਨਾਖਤ ਕੀਤੀ ਜਾ ਰਹੀ ਹੈ। ਐਸ.ਐਸ. ਪੀ ਫਰੀਦਕੋਟ ਵੱਲੋਂ ਨਸ਼ੇ ਖਿਲਾਫ ਜਾਰੀ ਇਸ ਜੰਗ ਵਿੱਚ ਸਾਰੇ ਫ਼ਰੀਦਕੋਟ ਨਿਵਾਸੀਆਂ ਨੂੰ ਵੱਧ ਚੜ ਕੇ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ ਤਾਂ ਕਿ ਨਸ਼ੇ ਨੂੰ ਜੜ ਤੋ ਖ਼ਤਮ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Mohlai News: ਡਿਸਪੈਂਸਰੀ ਬਣੀ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ, ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਤੋਂ ਕੀਤੀ ਹੱਲ ਕਰਨ ਦੀ ਮੰਗ