Faridkot News: ਪਿੰਡ ਕਿਲ੍ਹਾ ਨੌਂ `ਚ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਦਾ ਕੁੱਝ ਘੰਟਿਆਂ ਬਾਅਦ ਹੀ ਹੋਣ ਲੱਗਾ ਵਿਰੋਧ
Faridkot News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸੰਮਤੀ ਨਾਲ ਅਤੇ ਪਾਰਟੀਬਾਜ਼ੀ ਤੋਂ ਉੱਠ ਕੇ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਵਾਧੂ ਗ੍ਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
Faridkot News(ਨਰੇਸ਼ ਸੇਠੀ) :ਪੰਚਾਇਤ ਚੋਣਾਂ ਮੱਦੇਨਜ਼ਰ ਜਿੱਥੇ ਦਿਹਾਤੀ ਖੇਤਰਾਂ ’ਚ ਹਲਚਲ ਤੇਜ਼ ਹੋ ਗਈ ਹੈ, ਉਥੇ ਇਸ ਵਾਰ ਜ਼ਿਆਦਾਤਰ ਪਿੰਡਾਂ ’ਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤਾਂ ਚੁਣਨ ਦਾ ਰੁਝਾਨ ਵਧਿਆ ਹੈ। ਫ਼ਰੀਦਕੋਟ ਦੇ ਪਿੰਡ ਕਿਲ੍ਹਾ ਨੌਂ 'ਚ ਸਰਬਸੰਮਤੀ ਨਾਲ ਜਰਨਲ ਵਰਗ ਦਾ ਸਰਪੰਚ ਚੁਣਿਆ ਗਿਆ ਸੀ ਪਰ ਸਰਪੰਚ ਦੀ ਚੋਣ ਦੇ ਕੁੱਝ ਘੰਟਿਆਂ ਬਾਅਦ ਹੀ ਨਵੇਂ ਚੁਣੇ ਸਰਪੰਚ ਦਾ ਵਿਰੋਧ ਹੋਣ ਲੱਗਾ ਅਤੇ ਪਿੰਡ ਦੇ ਦਲਿਤ ਭਾਈਚਾਰੇ ਵੱਲੋਂ ਨਵੇਂ ਚੁਣੇ ਸਰਪੰਚ ਨੂੰ ਨਕਾਰ ਦਿੱਤਾ। ਇਸ ਦੇ ਨਾਲ ਹੀ ਜਰਨਲ ਸਮਾਜ ਦੇ ਕੁੱਝ ਲੋਕ ਵੀ ਨਵੇਂ ਚੁਣੇ ਸਰਪੰਚ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਮੌਕੇ ਦਲਿਤ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਪਿੰਡ ਦੀ 4400 ਵੋਟ ਚੋਂ 2900 ਵੋਟ ਦਲਿਤ ਸਮਾਜ ਦੀ ਹੈ ਜਦਕਿ 1500 ਵੋਟ ਜਰਨਲ ਵਰਗ ਦੀ ਹੈ ਪਰ ਫਿਰ ਵੀ ਉਨ੍ਹਾਂ ਦੇ ਪਿੰਡ ਨੂੰ ਰਿਜ਼ਰਵ ਸ਼੍ਰੇਣੀ ਚੋਂ ਕੱਟ ਕੇ ਜਰਨਲ ਵਰਗ ਕਰ ਦਿੱਤਾ ਅਤੇ ਹੁਣ ਜਰਨਲ ਵਰਗ ਵੱਲੋਂ ਮਿਲ ਕੇ ਆਪ ਹੀ ਸਰਪੰਚ ਚੁਣ ਲਿਆ ਹੈ। ਜਿਸ 'ਚ ਸਾਡੀ ਕੋਈ ਸਹਿਮਤੀ ਨਹੀਂ ਲਈ ਗਈ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਉਹ ਅੱਜ ਦਲਿਤ ਸਮਾਜ ਤੋਂ ਸਰਪੰਚ ਐਲਾਨ ਕਰਨਗੇ ਅਤੇ ਸਾਰੇ ਪੰਚ ਵੀ ਦਲਿਤ ਸਮਾਜ ਦੇ ਹੋਣਗੇ। ਜਿਸ ਨਾਲ ਨਿਰੋਲ ਦਲਿਤ ਪੰਚਾਇਤ ਚੁਣਾਂਗੇ ਅਤੇ ਇਸ ਲਈ ਉਹ ਇਕੱਠੇ ਹੋਕੇ ਪ੍ਰਸਾਸ਼ਨ ਕੋਲ ਜਾਣਗੇ ਕੇ ਪਿੰਡ 'ਚ ਚੋਣਾਂ ਕਰਵਾਈਆਂ ਜਾਣ ਅਤੇ ਪਿੰਡ ਨੂੰ ਰਿਜ਼ਰਵ ਹਲਕਾ ਐਲਾਨਿਆ ਜਾਵੇ।
ਇਹ ਵੀ ਪੜ੍ਹੋ: IPL 2025: ਮੈਗਾ ਆਕਸ਼ਨ ਤੋਂ ਪਹਿਲਾਂ PBKS ਇਹਨਾਂ ਪੰਜ ਖਿਡਾਰੀਆਂ ਨੂੰ ਕਰ ਸਕਦੀ ਹੈ ਰਿਟੇਨ
ਦੂਜੇ ਪਾਸੇ ਜਰਨਲ ਵਰਗ ਦੇ ਵੀ ਲੋਕਾਂ ਵੱਲੋਂ ਨਵੇਂ ਚੁਣ ਗਏ ਸਰਪੰਚ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੋ ਪਰਿਵਾਰ ਹੀ ਸਰਪੰਚੀ ਵੰਡ ਦੇ ਆਪਣੇ ਕੋਲ ਹੀ ਰੱਖ ਲੈ ਲੈਦੇ ਹਨ। ਇਸ ਲਈ ਅਸੀਂ ਵੀ ਦਲਿਤ ਸਮਾਜ ਦੇ ਨਾਲ ਹਾਂ ਅਤੇ ਨਵੇਂ ਚੁਣੇ ਸਰਪੰਚ ਦਾ ਵਿਰੋਧ ਕਰ ਰਹੇ ਹਾਂ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਪਿੰਡ ਵਿੱਚ ਚੋਣਾਂ ਕਰਵਾਈਆਂ ਜਾਣ।
ਇਹ ਵੀ ਪੜ੍ਹੋ:
Amritpal Singh News: ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅੰਮ੍ਰਿਤਪਾਲ ਦੇ ਮਾਤਾ ਪਿਤਾ, ਜਲਦ ਕਰਨਗੇ ਰਾਜਨੀਤਿਕ ਪਾਰਟੀ ਦਾ ਐਲਾਨ