Amritpal Singh Parents: ਪੰਜਾਬ ਲਈ ਇੱਕ ਸਾਂਝੀ ਪਾਰਟੀ ਦਾ ਕੀਤਾ ਐਲਾਨ ਜਿਸ ਦਾ ਨਾਮ ਹੀ ਜਲਦ ਕੀਤਾ ਜਾਵੇਗਾ ਜਾਰੀ। ਪਾਰਟੀ ਬਣਾਉਣ ਦਾ ਏਜੰਡਾ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ। ਪਾਰਟੀ ਵਿੱਚ ਹਰ ਇੱਕ ਧਰਮ ਨੂੰ ਵਿਦਾ ਕਿਸੇ ਭੇਦਭਾਵ ਤੋਂ ਕੰਮ ਕਰਨ ਦਿੱਤਾ ਜਾਵੇਗਾ ਅਤੇ ਸਾਰਿਆਂ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ. ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਸੰਸਦ ਅੰਮ੍ਰਿਤ ਪਾਲ ਸਿੰਘ ਦੀ ਦਸਤਾਰਬੰਦੀ ਦੇ ਸੰਬੰਧ ਵਿੱਚ ਅਤੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਵੀ ਕੀਤੀ ਅਰਦਾਸ
Trending Photos
Amritpal Singh Parents/ਭਰਤ ਸ਼ਰਮਾ: ਵਾਰਿਸ ਪੰਜਾਬ ਜਥੇਬੰਦੀ ਦੀ ਚੌਥੀ ਵਰਿਆਗੰਡ ਮੌਕੇ ਅੱਜ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਸਮੇਤ ਹੋਰਨਾਂ ਸਾਥੀਆਂ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸੰਸਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਕਿਹਾ ਕਿ ਵਾਰਿਸ ਪੰਜਾਬ ਜਥੇਬੰਦੀ ਦੀ ਚੌਥੀ ਵਰੇਗੜ ਮੌਕੇ ਅਤੇ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਹੈ। ਉੱਥੇ ਉਹਨਾਂ ਕਿਹਾ ਕਿ ਇੱਕ ਪਾਰਟੀ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਦਾ ਨਾਮ ਵੀ ਜਦ ਰੱਖਿਆ ਜਾਵੇਗਾ, ਉਹਨਾਂ ਕਿਹਾ ਕਿ ਇਸ ਪਾਰਟੀ ਦਾ ਏਜਡਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾਵੇ ਉੱਥੇ ਹੀ ਇਸ ਪਾਰਟੀ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤੇ ਬਿਨਾਂ ਕਿਸੇ ਭੇਦਭਾਵ ਤੋਂ ਕੰਮ ਕੀਤਾ ਜਾਵੇਗਾ।
ਇਸ ਮੌਕੇ ਸੰਸਦ ਅੰਮ੍ਰਿਤ ਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਮੀਰੀ ਪੀਰੀ ਦੇ ਜੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਕਿਉਂਕਿ ਪੰਜਾਬ ਦੇ ਹਾਲਾਤ ਬਹੁਤ ਜਿਆਦਾ ਚਿੰਤਾਜਨਕ ਬਣੇ ਹੋਏ ਹਨ ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਵੀ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ ਜਿਸ ਦੇ ਚਲਦੇ ਅਰਦਾਸ ਕੀਤੀ ਹੈ ਕਿ ਇੱਕ ਰਾਜਨੀਤਿਕ ਪਾਰਟੀ ਦੀ ਯੋਗ ਅਗਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਸੂਝਵਾਨਾਂ ਸਿਆਸੀ ਸੂਝਵਾਨ ਲੋਕਾਂ ਦੀਆਂ ਰਾਏ ਲੈ ਕੇ ਹੀ ਇਸ ਪਾਰਟੀ ਦਾ ਢਾਂਚਾ ਵੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਬਣਾਉਣ ਦਾ ਮਕਸਦ ਇਹ ਹੈ ਕਿ ਸਾਰੀਆਂ ਹੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਦਿੱਲੀ ਤੋਂ ਹੀ ਹੁਕਮ ਹੁੰਦੇ ਹਨ ਅਤੇ ਪੰਜਾਬ ਦੀ ਗੱਲ ਕਰਨ ਵਾਲੀ ਕੋਈ ਵੀ ਖੇਤਰੀ ਪਾਰਟੀ ਨਹੀਂ ਰਹੀ ਜਿਸ ਦੇ ਚਲਦੇ ਹੀ ਇਹ ਪਾਰਟੀ ਦਾ ਐਲਾਨ ਕੀਤਾ ਗਿਆ,ਉਹਨਾਂ ਕਿਹਾ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਇਹ ਕਾਰਜ ਕਰਨ ਜਾ ਰਹੇ ਹਾਂ ਜੋ ਪਾਰਟੀ ਬਣਾਉਣ ਜਾ ਰਹੇ ਹਾਂ ਅਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਹੀ ਇਹ ਕੰਮ ਕਰੇਗੀ।
ਇਹ ਵੀ ਪੜ੍ਹੋ: Ferozepur Mining: ਮਾਈਨਿੰਗ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਪੁਲਿਸ ਤੇ ਕਿਸਾਨ, ਟਰੈਕਟਰਾਂ ਦੀ ਕੀਤੀ ਗਈ ਭੰਨਤੋੜ
ਉਹਨਾਂ ਕਿਹਾ ਕਿ ਪਾਰਟੀ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਜਲਦ ਹੀ ਇਸ ਦਾ ਨਾਂ ਵੀ ਰੱਖਿਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਲੋਕਾਂ ਦੀ ਰਾਏ ਲਈ ਜਾਵੇਗੀ ਅਤੇ ਜਿਸ ਤੋਂ ਬਾਅ ਵੱਡਾ ਇਕੱਠ ਕਰਕੇ ਪਾਰਟੀ ਦਾ ਨਾਂ ਰੱਖਿਆ ਜਾਵੇਗਾ।