Fazilka News(SUNIL NAGPAL): ਹਰ ਰੋਜ਼ ਅਵਾਰਾ ਜਾਨਵਰਾਂ ਦੇ ਕਾਰਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਜਲਾਲਾਬਾਦ ਨੇੜੇ ਪਿੰਡ ਬੱਗੇ ਕੇ ਮੋੜ ਕੋਲ ਡਿਊਟੀ ਤੋਂ ਵਾਪਸ ਪਰਤ ਰਹੇ ਕਮਾਂਡੋ ਜਵਾਨ ਨਾਲ ਸੜਕ ਹਾਦਸੇ ਵਾਪਰ ਗਿਆ। ਕਮਾਂਡੋ ਜਵਾਨ ਬਾਈਕ 'ਤੇ ਘਰ ਪਰਤ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਦੇ ਅੱਗੇ ਆਵਾਰਾ ਕੁੱਤਾ ਆਉਣ ਕਾਰਨ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਉਸ ਦੀ ਬਾਂਹ ਅਤੇ ਲੱਤ ਟੁੱਟ ਗਈ ਅਤੇ ਵਰਦੀ ਵੀ ਫਟ ਗਈ। ਜਿਸ ਨੂੰ ਰਾਹੀਗਰਾਂ ਨੇ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਪਹੁੰਚਿਆ।


COMMERCIAL BREAK
SCROLL TO CONTINUE READING

ਜ਼ਖਮੀ ਕਮਾਂਡੋ ਜਵਾਨ ਜਸਵਿੰਦਰ ਸਿੰਘ ਵਾਸੀ ਪਿੰਡ ਕਬੂਲ ਸ਼ਾਹ ਖੁੱਬਣ ਨੇ ਦੱਸਿਆ ਕਿ ਉਸ ਦੀ ਡਿਊਟੀ ਬਠਿੰਡਾ ਤੋਂ ਗੁਰੂਹਰਸਹਾਏ ਵਿਖੇ ਬਦਲੀ ਹੋਈ ਸੀ, ਜਿੱਥੇ ਉਹ ਦੂਜੀ ਲਾਈਨ ਆਫ ਡਿਫੈਂਸ ਦੀ ਚੌਕੀ 'ਤੇ ਤਾਇਨਾਤ ਹੈ ਅਤੇ ਆਪਣੀ ਡਿਊਟੀ ਤੋਂ ਬਾਅਦ ਬਾਈਕ 'ਤੇ ਸਵਾਰ ਹੋ ਕੇ ਪਿੰਡ ਕਾਬੁਲ ਸ਼ਾਹ ਪਹੁੰਚਿਆ ਫਾਜ਼ਿਲਕਾ ਦੇ ਜਲਾਲਾਬਾਦ ਨੇੜੇ ਉਸ ਸਮੇਂ ਹਾਦਸਾ ਵਾਪਰ ਗਿਆ। ਜਦੋਂ ਇਕ ਆਵਾਰਾ ਕੁੱਤਾ ਅਚਾਨਕ ਉਸ ਦੀ ਬਾਈਕ ਅੱਗੇ ਆ ਗਿਆ ਅਤੇ ਉਸ ਦਾ ਬੈਲਸ ਵਿਗੜ ਗਿਆ ਅਤੇ ਉਹ ਡਿੱਗ ਗਿਆ। ਉਸ ਦੀ ਇਕ ਬਾਂਹ ਅਤੇ ਲੱਤ ਬਾਈਕ ਤੋਂ ਡਿੱਗਣ ਕਾਰਨ ਟੁੱਟ ਗਈ । ਇੱਕ ਰਾਹਗੀਰ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।


ਇਹ ਵੀ ਪੜ੍ਹੋ: Nri couple Beat in Himachal:MP ਚਰਨਜੀਤ ਚੰਨੀ ਨੇ CM ਸੁੱਖੂ ਨਾਲ ਕੀਤੀ ਗੱਲਬਾਤ, NRI ਜੋੜੇ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਰਵਾਈ ਦੀ ਕੀਤੀ ਮੰਗ


 


ਜਖ਼ਮੀ ਜਵਾਨ ਨੂੰ ਆਪਣੀ ਕਾਰ 'ਚ ਬੈਠਾਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚੇ ਪਿੰਡ ਸਲੇਮਸ਼ਾਹ ਨਿਵਾਸੀ ਸਮਰਾਟ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਲਾਲਾਬਾਦ ਤੋਂ ਫਾਜ਼ਿਲਕਾ ਆ ਰਿਹਾ ਸੀ ਤਾਂ ਰਸਤੇ 'ਚ ਉਸ ਨੇ ਕਮਾਂਡੋ ਸਿਪਾਹੀ ਨੂੰ ਦੇਖਿਆ, ਜੋ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਦੀ ਇੱਕ ਬਾਂਹ ਅਤੇ ਲੱਤ ਟੁੱਟ ਗਈ ਸੀ।ਜਖ਼ਮੀ ਜਾਵਨ ਨੂੰ ਅਸੀਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਬੇਨਤੀ ਕੀਤੀ ਹੈ ਕਿ ਆਵਾਰਾ ਜਨਵਰਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।