David Johnson Died:  ਭਾਰਤੀ ਕ੍ਰਿਕਟ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਵਿੱਚ ਭਾਰਤ ਦੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਨੇ 52 ਸਾਲ ਦੀ ਉਮਰ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ।


COMMERCIAL BREAK
SCROLL TO CONTINUE READING

ਡੇਵਿਡ ਜਾਨਸਨ ਨੇ ਬੈਂਗਲੁਰੂ ਵਿੱਚ ਵੀਰਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਨੇ 1996 ਵਿੱਚ ਆਸਟ੍ਰੇਲੀਆ ਖਿਲਾਫ਼ ਭਾਰਤ ਵੱਲੋਂ ਡੈਬਿਊ ਕੀਤਾ ਸੀ। 16 ਅਕਤੂਬਰ 1971 ਵਿੱਚ ਜਨਮੇ ਡੇਵਿਡ ਜਾਨਸਨ ਨੇ 1990 ਦੇ ਦਹਾਕੇ ਵਿੱਚ ਲੰਮਾ ਸਮਾਂ ਕ੍ਰਿਕਟ ਖੇਡੀ। ਉਨ੍ਹਾਂ ਨੇ ਸਿਰਫ਼ ਦੋ ਟੈਸਟ ਮੈਚ ਹੀ ਖੇਡੇ ਸਨ।


ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਜਾਨਸਨ ਦੇ ਦੇਹਾਂਤ ਉਤੇ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਐਕਸ ਉਤੇ ਲਿਖਿਆ, 'ਸਾਡੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਡੇਵਿਡ ਜਾਨਸਨ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ। ਖੇਡ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।


ਡੇਵਿਡ ਜਾਨਸਨ ਨੇ ਘਰੇਲੂ ਕ੍ਰਿਕਟ ਵਿੱਚ ਕਰਨਾਟਕ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ  39 ਪਹਿਲੀ ਸ਼੍ਰੇਣੀ ਅਤੇ 33 ਲਿਸਟ ਏ ਮੈਚ ਖੇਡੇ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉਸਨੇ 28.63 ਦੀ ਔਸਤ ਅਤੇ 47.4 ਦੀ ਸਟ੍ਰਾਈਕ ਰੇਟ ਨਾਲ 125 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ 'ਚ ਵੀ ਸੈਂਕੜਾ ਲਗਾਇਆ।


ਜਾਨਸਨ ਕਰਨਾਟਕ ਦੀ ਮਜ਼ਬੂਤ ​​ਗੇਂਦਬਾਜ਼ੀ ਯੂਨਿਟ ਦਾ ਹਿੱਸਾ ਸੀ ਜਿਸ ਵਿੱਚ ਅਨਿਲ ਕੁੰਬਲੇ, ਜਵਾਗਲ ਸ਼੍ਰੀਨਾਥ, ਵੈਂਕਟੇਸ਼ ਪ੍ਰਸਾਦ ਅਤੇ ਡੋਡਾ ਗਣੇਸ਼ ਸ਼ਾਮਲ ਸਨ। ਸਾਬਕਾ ਭਾਰਤੀ ਗੇਂਦਬਾਜ਼ ਅਤੇ ਜਾਨਸਨ ਦੇ ਲੰਬੇ ਸਮੇਂ ਤੋਂ ਸਾਥੀ ਰਹੇ ਗਣੇਸ਼ ਨੇ ਕਿਹਾ, 'ਇਹ ਬਹੁਤ ਦੁਖਦਾਈ ਖਬਰ ਹੈ ਕਿਉਂਕਿ ਅਸੀਂ ਟੈਨਿਸ ਕ੍ਰਿਕਟ ਦੇ ਦਿਨਾਂ ਤੋਂ ਜੈ ਕਰਨਾਟਕ ਨਾਂ ਦੇ ਕਲੱਬ ਲਈ ਖੇਡਦੇ ਸੀ।'


ਉਨ੍ਹਾਂ ਨੇ ਕਿਹਾ, 'ਇਸ ਤੋਂ ਬਾਅਦ ਅਸੀਂ ਰਾਜ ਅਤੇ ਦੇਸ਼ ਲਈ ਇਕੱਠੇ ਖੇਡੇ। ਕਰਨਾਟਕ ਦਾ ਇਹ ਗੇਂਦਬਾਜ਼ੀ ਹਮਲਾ ਲੰਬੇ ਸਮੇਂ ਤੋਂ ਭਾਰਤੀ ਗੇਂਦਬਾਜ਼ੀ ਹਮਲੇ ਨੂੰ ਹਰਾ ਰਿਹਾ ਸੀ। ਦਰਅਸਲ, ਇਕ ਸਮੇਂ ਰਾਹੁਲ ਦ੍ਰਾਵਿੜ ਸਮੇਤ ਕਰਨਾਟਕ ਦੇ ਛੇ ਖਿਡਾਰੀ ਭਾਰਤੀ ਟੀਮ ਦਾ ਹਿੱਸਾ ਸਨ। ਮੈਨੂੰ ਨਹੀਂ ਲੱਗਦਾ ਕਿ ਇਹ ਉਪਲਬਧੀ ਕਿਸੇ ਹੋਰ ਸੂਬੇ ਦੇ ਨਾਂ 'ਤੇ ਹਾਸਲ ਹੋਵੇਗੀ।


ਇਹ ਵੀ ਪੜ੍ਹੋ : Punjab Drug News: ਪੰਜਾਬ 'ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ 'ਤੇ ਸਵਾਲ ਹੋਏ ਖੜ੍ਹੇ