Gangsters in Punjab:  ਪੰਜਾਬ ਵਿਚ ਅੱਤਵਾਦੀ, ਗੈਂਗਸਟਰਵਾਦ, ਕ੍ਰਾਈਮ ਬਹੁਤ ਜਿਆਦਾ ਵੱਧ ਗਿਆ ਹੈ। ਆਏ ਦਿਨ ਪੰਜਾਬ ਵਿਚ ਡਰੱਗ ਨਸ਼ਾ ਅਤੇ ਗੈਂਗਸਟਰ ਨਾਲ ਜੁੜੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੇ ਹਰ ਕਿਸੇ ਨੂੰ ਹਿਲਾ ਦਿੱਤਾ ਹੈ।  ਇਸ ਵਿਚਕਾਰ ਪੰਜਾਬ ਪੁਲਿਸ ਨੂੰ 10 ਮਹੀਨਿਆਂ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ (Gangsters in Punjab)ਅੱਤਵਾਦੀਆਂ ਅਤੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਿਆ ਹੈ।


COMMERCIAL BREAK
SCROLL TO CONTINUE READING

 10 ਮਹੀਨਿਆਂ ਵਿੱਚ, ਪੁਲਿਸ ਨੇ 138 ਗੈਂਗਸਟਰਾਂ ਅਤੇ 25 ਅੱਤਵਾਦੀ ਮਾਡਿਊਲਾਂ (Gangsters in Punjab)ਦਾ ਪਰਦਾਫਾਸ਼ ਕੀਤਾ, ਜਦੋਂ ਕਿ 503 ਗੈਂਗਸਟਰਾਂ ਅਤੇ 160 ਅੱਤਵਾਦੀਆਂ ਨੂੰ ਸਲਾਖਾਂ ਪਿੱਛੇ ਡੱਕਿਆ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ 24.46 ਕਿਲੋ ਆਰਡੀਐਕਸ ਵੀ ਬਰਾਮਦ ਕੀਤਾ ਗਿਆ ਹੈ।


ਇਹ ਦਾਅਵਾ ਸੋਮਵਾਰ ਨੂੰ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ (Gangsters in Punjab) ਸੈਕਟਰ-9 ਪੰਜਾਬ ਪੁਲੀਸ ਹੈੱਡਕੁਆਰਟਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਗੈਂਗਸਟਰਾਂ ਕੋਲੋਂ 106 ਵਾਹਨ ਅਤੇ 481 ਹਥਿਆਰ ਵੀ ਬਰਾਮਦ ਕੀਤੇ ਗਏ ਹਨ।


ਇਹ ਵੀ ਪੜ੍ਹੋ; ਭੂਚਾਲ ਪੀੜਤਾਂ ਦੀ ਹਾਲਤ ਦੇਖ ਕੇ ਪ੍ਰਿਅੰਕਾ ਚੋਪੜਾ ਹੋਈ ਦੁਖੀ; ਤਸਵੀਰਾਂ ਸ਼ੇਅਰ ਕਰਕੇ ਮਦਦ ਦੀ ਲਗਾਈ ਗੁਹਾਰ

ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤੱਕ 915 ਕਾਰੋਬਾਰੀ ਮਾਮਲਿਆਂ ਸਮੇਤ 7999 ਕੇਸ ਦਰਜ ਕੀਤੇ ਹਨ ਅਤੇ 1540 ਵੱਡੇ ਮੁਲਜ਼ਮਾਂ ਸਮੇਤ 10576 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਨਸ਼ਾ ਪ੍ਰਭਾਵਿਤ (Gangsters in Punjab) ਇਲਾਕਿਆਂ ਅਤੇ ਸੰਵੇਦਨਸ਼ੀਲ ਰਸਤਿਆਂ 'ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 529.53 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।