Priyanka Chopra Video: ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਪੀੜਤਾਂ ਦੇ ਦਰਦ ਤੋਂ ਦੁਖੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਪੂਰੀ ਦੁਨੀਆ ਤੋਂ ਮਦਦ ਦੀ ਅਪੀਲ ਕੀਤੀ ਹੈ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
Trending Photos
Priyanka Chopra On Turkey-Syria Earthquake: ਤੁਰਕੀ ਅਤੇ ਸੀਰੀਆ 'ਚ ਭੂਚਾਲ ਦੇ ਬਾਅਦ ਤੋਂ ਦੋਵਾਂ ਦੇਸ਼ਾਂ 'ਚ ਤਬਾਹੀ ਹੋ ਗਈ ਹੈ। ਇਸ ਭੂਚਾਲ 'ਚ ਹੁਣ ਤੱਕ 36 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ ਕੁਝ ਅਜੇ ਵੀ ਮਲਬੇ 'ਚ ਫਸੇ ਹੋਏ ਹਨ। ਨਾਗਰਿਕਾਂ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਅਜਿਹੇ 'ਚ ਦੁਨੀਆ ਦੀਆਂ ਨਜ਼ਰਾਂ ਤੁਰਕੀ ਅਤੇ ਸੀਰੀਆ ਦੇ ਲੋਕਾਂ 'ਤੇ ਟਿਕੀਆਂ ਹੋਈਆਂ ਹਨ। ਇਸ ਕੁਦਰਤੀ ਆਫ਼ਤ ਕਾਰਨ ਹੋਈ ਤਬਾਹੀ (Priyanka Chopra Video)ਨੂੰ ਦੇਖ ਕੇ ਇਨਸਾਨ ਨੂੰ ਹਉਕਾ ਆ ਜਾਂਦਾ ਹੈ, ਜਿਸ 'ਤੇ ਹੁਣ ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਵੀ ਦੁੱਖ ਪ੍ਰਗਟ ਕੀਤਾ ਹੈ ਅਤੇ ਮਦਦ ਦੀ ਗੁਹਾਰ ਲਗਾਈ ਹੈ।
ਪ੍ਰਿਅੰਕਾ ਚੋਪੜਾ (Priyanka Chopra Video) ਨੇ ਤੁਰਕੀ ਅਤੇ ਸੀਰੀਆ 'ਚ ਚੱਲ ਰਹੇ ਬਚਾਅ ਕਾਰਜ ਦੌਰਾਨ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਲੋਕਾਂ ਦੀ ਬੇਵਸੀ ਸਾਫ ਦਿਖਾਈ ਦੇ ਰਹੀ ਹੈ। ਇੱਕ ਵੀਡੀਓ ਵਿੱਚ ਬਚਾਅ ਟੀਮ ਮਲਬੇ ਹੇਠ ਦੱਬੀ ਛੋਟੀ ਜਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ, ਜਦਕਿ ਦੂਜੇ ਵਿੱਚ ਇੱਕ ਪਿਤਾ ਆਪਣੇ ਬੱਚੇ ਨੂੰ ਬਚਾਉਣ ਲਈ (Priyanka Chopra Video) ਪੱਥਰ ਤੋੜਦਾ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਮਲਬੇ ਦੇ ਢੇਰਾਂ ਵਿੱਚ ਬਦਲੀਆਂ ਇਮਾਰਤਾਂ ਹਰ ਪਾਸੇ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ: ਆਖ਼ਰ ਕਿਉਂ ਮਨਾਇਆ ਜਾਂਦਾ 'ਵੈਲੇਨਟਾਈਨ ਡੇ'; ਇਸ ਦਿਨ ਨੂੰ ਖਾਸ ਬਣਾਉ ਲਈ ਭੇਜੋ ਇਹ ਮੈਸੇਜ
ਪ੍ਰਿਅੰਕਾ ਚੋਪੜਾ ਨੇ ਤਬਾਹੀ ਦੇ ਪੀੜਤਾਂ ਲਈ ਮਦਦ ਦੀ ਅਪੀਲ ਕੀਤੀ ਹੈ। ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਕੁਦਰਤੀ ਆਫ਼ਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਿਅੰਕਾ ਨੇ ਇੰਸਟਾਗ੍ਰਾਮ 'ਤੇ (Priyanka Chopra Video) ਤੁਰਕੀ ਅਤੇ ਸੀਰੀਆ ਦੇ ਬਚਾਅ ਕਾਰਜ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਬਚਾਅ ਟੀਮ ਮਲਬੇ 'ਚੋਂ ਇਕ ਛੋਟੀ ਬੱਚੀ ਨੂੰ ਬਾਹਰ ਕੱਢਦੀ ਨਜ਼ਰ ਆ ਰਹੀ ਹੈ। ਇਹ ਨਜ਼ਾਰਾ ਸੱਚਮੁੱਚ ਦਿਲ ਦਹਿਲਾ ਦੇਣ ਵਾਲਾ ਹੈ। ਅਦਾਕਾਰਾ ਨੇ ਇਸ ਵੀਡੀਓ ਦੇ ਨਾਲ ਇੱਕ ਨੋਟ ਵੀ ਲਿਖਿਆ ਹੈ। ਪ੍ਰਿਯੰਕਾ ਚੋਪੜਾ ਨੇ ਲਿਖਿਆ, 'ਵਿਨਾਸ਼ਕਾਰੀ ਭੂਚਾਲ ਦੇ ਇਕ ਹਫਤੇ ਬਾਅਦ ਵੀ ਤੁਰਕੀ ਅਤੇ ਸੀਰੀਆ ਦੇ ਲੋਕਾਂ ਦਾ ਦਰਦ ਅਤੇ ਤਕਲੀਫ ਖਤਮ ਨਹੀਂ ਹੋਈ ਹੈ।'