Isha Ambani Anand Welcome Twins : ਉਦਯੋਗਪਤੀ  ਮੁਕੇਸ਼ ਅੰਬਾਨੀ ਦੇ ਘਰ ਖੁਸ਼ੀਆਂ ਆਇਆ ਹਨ। ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੀ ਬੇਟੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਮੁਕੇਸ਼ ਅੰਬਾਨੀ (Mukesh Ambani) ਹੁਣ ਨਾਨਾ ਬਣ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਸਾਲ 2018 ਹੋਇਆ ਸੀ। ਈਸ਼ਾ Mukesh Ambani ਅਤੇ ਨੀਤਾ ਅੰਬਾਨੀ (Nita Ambani) ਦੀ ਇਕਲੌਤੀ ਬੇਟੀ ਹੈ।


COMMERCIAL BREAK
SCROLL TO CONTINUE READING

ਕਿਹਾ ਜਾ ਰਿਹਾ ਹੈ ਕਿ ਈਸ਼ਾ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਨਾਂ ਆਦੀਆ ਅਤੇ ਬੱਚੇ ਦਾ ਨਾਂ ਕ੍ਰਿਸ਼ਨ ਰੱਖਿਆ ਗਿਆ ਹੈ।  ਡਾਕਟਰ ਦੇ ਮੁਤਾਬਕ  ਈਸ਼ਾ ਅੰਬਾਨੀ ਅਤੇ ਦੋਵੇਂ ਬੱਚੇ ਸਿਹਤਮੰਦ ਹਨ। ਈਸ਼ਾ ਨੇ 19 ਨਵੰਬਰ ਯਾਨੀ ਸ਼ਨੀਵਾਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਪਰ ਇਸ ਦੀ ਜਾਣਕਾਰੀ ਕੱਲ੍ਹ ਬੀਤੇ ਦਿਨੀ ਸੋਸ਼ਲ ਮੀਡਿਆ ਰਾਹੀਂ ਸਾਹਮਣੇ ਆਈ ਸੀ। ਬੱਚਿਆਂ ਦੇ ਜਨਮ  ਕਰਕੇ  ਅੰਬਾਨੀ ਅਤੇ ਪੀਰਾਮਲ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।



ਹੋਰ ਜਾਣਕਾਰੀ ਮੁਤਾਬਿਕ ਈਸ਼ਾ ਅੰਬਾਨੀ ਨੇ 12 ਦਸੰਬਰ 2018 ਨੂੰ ਪੀਰਾਮਲ ਗਰੁੱਪ ਦੇ ਆਨੰਦ ਪੀਰਾਮਲ ਨਾਲ ਵਿਆਹ ਕੀਤਾ ਸੀ। ਆਨੰਦ ਪੀਰਾਮਲ ਰਾਜਸਥਾਨ ਦੇ ਰਹਿਣ ਵਾਲੇ ਹਨ। ਕੁਝ ਮਹੀਨੇ ਪਹਿਲਾਂ ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਰਿਟੇਲ ਕਾਰੋਬਾਰ ਦੀ ਵਾਗਡੋਰ ਬੇਟੀ ਈਸ਼ਾ ਅੰਬਾਨੀ ਨੂੰ ਸੌਂਪ ਦਿੱਤੀ ਸੀ।