Farmers Protest: ਨਾਜਾਇਜ਼ ਮਾਈਨਿੰਗ ਕਾਰਨ ਧਰਤੀ ਹੇਠਲਾ ਪਾਣੀ ਹੋਇਆ ਡੂੰਘਾ, ਕਿਸਾਨਾਂ ਨੇ ਸਰਕਾਰ ਖ਼ਿਲਾਫ ਕੱਢੀ ਭੜਾਸ
Farmers Protest: ਨਾਜਾਇਜ਼ ਮਾਈਨਿੰਗ ਕਾਰਨ ਪਾਣੀ ਦਾ ਪੱਧਰ ਡਿੱਗਣ ਕਾਰਨ ਕਿਸਾਨਾਂ ਦੀ ਪਰੇਸ਼ਾਨੀ ਕਾਫੀ ਵੱਧ ਰਹੀ ਹੈ। ਇਲਾਕੇ ਵਿੱਚ ਬੋਰ ਬੰਦ ਹੋਣ ਕਾਰਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢੀ।
Farmers Protest: ਬਲਾਕ ਨੂਰਪੁਰ ਬੇਦੀ ਦੇ ਪਿੰਡ ਹੀਰ ਪੁਰ ਤੇ ਨਜ਼ਦੀਕੀ ਹੋਰਨਾਂ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਕਾਰਨ ਕਿਸਾਨਾਂ ਦੇ ਕਰੀਬ ਸੈਂਕੜੇ ਟਿਊਬਵੈੱਲ ਪਾਣੀ ਤੋਂ ਬਗੈਰ ਸੁੱਕ ਗਏ ਹਨ। ਡੂੰਘੇ ਹੁੰਦੇ ਜਾ ਰਹੇ ਪਾਣੀ ਕਾਰਨ ਗੁੱਸੇ ਵਿੱਚ ਆਏ ਇਨ੍ਹਾਂ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਹੈ।
ਖੇਤੀਬਾੜੀ ਮਾਹਿਰ ਟਿਊਬਵੈੱਲਾਂ ਦੇ ਪਾਣੀ ਦਾ ਪੱਧਰ ਨੀਵਾਂ ਹੋਣ ਦਾ ਮੁੱਖ ਕਾਰਨ ਇਸ ਖੇਤਰ ਵਿੱਚ ਲੰਘਦੀ ਸੁਆਂ ਨਦੀ ਵਿੱਚ ਨਾਜਾਇਜ਼ ਮਾਈਨਿੰਗ ਨੂੰ ਮੰਨ ਰਹੇ ਹਨ। ਪਿੰਡ ਹੀਰਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ 100 ਦੇ ਕਰੀਬ ਕਿਸਾਨਾਂ ਦੇ ਟਿਊਬਵੈੱਲ ਬੰਦ ਹੋ ਗਏ ਹਨ। ਕਈ ਕਿਸਾਨਾਂ ਨੇ ਫਸਲ ਖਰਾਬ ਹੋਣ ਦੇ ਡਰੋਂ ਡੂੰਘੇ ਬੋਰ ਕਰਵਾਏ ਹਨ। ਨਾਜਾਇਜ਼ ਮਾਈਨਿੰਗ ਕਾਰਨ ਪਾਣੀ ਦਾ ਲੈਵਲ ਡੂੰਘਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੀ ਜੋ ਬੇਲੀ ਅਤੇ ਬੇਲਿਆਂ ਵਿੱਚ ਜ਼ਮੀਨ ਹੈ, ਉਥੇ ਕਦੇ 20 ਜਾਂ 25 ਫੁੱਟ ਉਤੇ ਪਾਣੀ ਹੁੰਦਾ ਸੀ ਤੇ ਇਸ ਵੇਲੇ ਪਾਣੀ 90 ਤੇ 100 ਫੁੱਟ ਹੇਠਾਂ ਮਿਲਦਾ ਹੈ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਜੇ ਇਸ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਬੰਦ ਨਾ ਹੋਈ ਤਾਂ ਜ਼ਮੀਨਾਂ ਬੰਜਰ ਹੋ ਜਾਣਗੀਆਂ। ਉਥੇ ਹੀ ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ 200 ਤੋਂ 300 ਫੁੱਟ ਡੂੰਘੇ ਬੋਰ ਕਰਵਾਉਣਾ ਪੈਂਦਾ ਹੈ ਜਿਸ ਤੇ 4 ਤੋਂ 5 ਲੱਖ ਰੁਪਿਆ ਖਰਚ ਆ ਜਾਂਦਾ ਹੈ।
ਇਹ ਵੀ ਪੜ੍ਹੋ : Beadbi In Amritsar: ਅੰਮ੍ਰਿਤਸਰ 'ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਜਾਂਚ ਸ਼ੁਰੂ
ਉਨ੍ਹਾਂ ਅੱਗੇ ਕਿਹਾ ਹੈ ਕਿ ਕਿਸਾਨੀ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਕਿਸਾਨ ਦੀ ਫਸਲ ਕਦੇ ਕੁਦਰਤ ਦੇ ਆਫ਼ਤ ਅਤੇ ਕਦੇ ਸੁੰਡੀ ਦੇ ਹਮਲੇ ਤੋਂ ਨੁਕਸਾਨੀ ਜਾਂਦੀ ਹੈ। ਜਿਸ ਕਾਰਨ ਕਿਸਾਨਾਂ ਦਾ ਬਹੁਤ ਆਰਥਿਕ ਨੁਕਸਾਨ ਹੁੰਦਾ ਹੈ ਤੇ ਦੂਜੇ ਪਾਸੇ ਮਜਬੂਰ ਹੋਏ ਇਹ ਕਿਸਾਨ ਬੈਂਕਾਂ ਤੋਂ ਕਰਜ਼ਾ ਲੈ ਕੇ ਮਹਿੰਗੇ ਬੋਰ ਕਰਵਾ ਰਹੇ ਹਨ।
ਇਹ ਵੀ ਪੜ੍ਹੋ : Master Saleem News: ਮਾਸਟਰ ਸਲੀਮ ਦਾ ਜੀਜਾ ਚੋਰੀ ਦੇ ਸਾਈਕਲਾਂ ਸਮੇਤ ਗ੍ਰਿਫ਼ਤਾਰ