ਚੰਡੀਗੜ੍ਹ: ਕਾਂਗਰਸ ’ਚ ਇੱਕ ਪਾਸੇ ਕੌਮੀ ਪੱਧਰ ’ਤੇ ਪਾਰਟੀ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਚੱਲ ਰਹੀ ਹੈ, ਪਰ ਦੂਜੇ ਪਾਸੇ ਲੀਡਰਾਂ ਦਾ ਪਾਰਟੀ ਛੱਡਣਾ ਲਗਾਤਾਰ ਜਾਰੀ ਹੈ। ਹੁਣ ਕਾਂਗਰਸ ਦੇ ਸੀਨੀਅਰ ਆਗੂ ਗੁਲਾਬ ਨਬੀ ਆਜ਼ਾਦ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।


COMMERCIAL BREAK
SCROLL TO CONTINUE READING


ਆਨੰਦ ਸ਼ਰਮਾ ਤੇ ਜੈਵੀਰ ਸ਼ੇਰਗਿੱਲ ਵੀ ਦੇ ਚੁੱਕੇ ਹਨ ਅਸਤੀਫ਼ਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਨੰਦ ਸ਼ਰਮਾ ਤੇ ਜੈਵੀਰ ਸ਼ੇਰਗਿੱਲ ਵੀ ਕਾਂਗਰਸ ਪਾਰਟੀ ’ਚ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਗੁਲਾਬ ਨਬੀ ਨੇ 5 ਪੰਨਿਆਂ ਦੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ’ਚ ਪੂਰੀ ਭੜਾਸ ਕੱਢੀ ਤੇ ਪਾਰਟੀ ਦੇ ਅਸਲ ਹਲਾਤਾਂ ਤੋਂ ਪ੍ਰਧਾਨ ਨੂੰ ਜਾਣੂ ਕਰਵਾਇਆ।


 



ਕਾਂਗਰਸ ਦੀ ਪਾਰਟੀ ਦੀ ਹਾਰ ਦਾ ਠੀਕਰਾ ਰਾਹੁਲ ਸਿਰ ਭੰਨਿਆ 
ਉਨ੍ਹਾਂ ਅਸਤੀਫ਼ੇ ’ਚ ਖ਼ਾਸਤੌਰ ’ਤੇ ਰਾਹੁਲ ਗਾਂਧੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਰਾਹੁਲ ਨੇ ਪਾਰਟੀ ਦੇ ਤਾਣੇ-ਬਾਣੇ ਨੂੰ ਤਹਿਸ ਨਹਿਸ ਕਰ ਦਿੱਤਾ। ਸਾਰੇ ਤਜ਼ੁਰਬੇਕਾਰ ਤੇ ਸੀਨੀਅਰ ਆਗੂਆਂ ਨੂੰ ਦਰ-ਕਿਨਾਰ ਕਰਦਿਆਂ ਚਾਪਲੂਸ ਤੇ ਗੈਰ-ਤਜ਼ੁਰਬੇ ਵਾਲਿਆਂ ਨੂੰ ਅੱਗੇ ਕੀਤਾ ਗਿਆ। ਉਨ੍ਹਾਂ 2014 ਦੀ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਦਾ ਠੀਕਰਾ ਰਾਹੁਲ ਗਾਂਧੀ ਦੇ ਸਿਰ ਭੰਨਿਆ। ਉਨ੍ਹਾਂ ਕਿਹਾ ਦੱਸਿਆ ਕਿ ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਅਪਰਿਪੱਕਤਾ ਦਿਖਾਉਂਦਿਆ ਇੱਕ ਸਰਕਾਰੀ ਆਰਡੀਨੈਂਸ ਨੂੰ ਪਾੜ ਦਿੱਤਾ, ਜਿਸਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ ਤੇ ਇਸ ਆਰਡੀਨੈਂਸ ਨੂੰ ਰਾਸ਼ਟਰਪਤੀ ਦੁਆਰਾ ਵੀ ਮਨਜ਼ੂਰੀ ਮਿਲੀ ਹੋਈ ਸੀ। 


 



ਜਿਹੜੇ ਸੂਬੇ ਦਾ ਪ੍ਰਧਾਨ ਲਗਾਇਆ, ਉੱਥੇ ਪਾਰਟੀ ਜਿੱਤੀ: ਆਜ਼ਾਦ  
ਉਨ੍ਹਾਂ ਅੱਗੇ ਲਿਖਿਆ ਕਿ ਮੈਂ ਚਾਰ ਦਹਾਕੇ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਰਿਹਾ। 35 ਸਾਲਾਂ ਤੱਕ ਦੇਸ਼ ਦੇ ਹਰ ਸੂਬੇ ਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ’ਚ ਪਾਰਟੀ ਦਾ ਜਨਰਲ ਸਕੱਤਰ ਵੀ ਰਿਹਾ। ਪਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਜਿਨ੍ਹਾਂ ਰਾਜਾਂ ਦੀ ਨੁਮਾਇੰਦਗੀ ਮੈਂ ਕੀਤੀ, ਉਨ੍ਹਾਂ ’ਚ ਕਾਂਗਰਸ ਨੂੰ 90 ਫ਼ੀਸਦ ਜਿੱਤ ਹਾਸਲ ਹੋਈ।