Gurdaspur News: ਪੰਜਾਬ ਪੁਲਸ ਨੂੰ ਇਕ ਵਾਰ ਫਿਰ ਸਫ਼ਲਤਾ ਹਾਸਲ ਹੋਈ ਹੈ, ਜਿਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਐਕਸ ਅਕਾਊਂਟ 'ਤੇ  ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਗੁਰਦਾਸਪੁਰ ਪੁਲਸ ਨੇ ਚੋਟੀ ਦੇ ਸਮੱਗਲਰ ਅਵਤਾਰ ਸਿੰਘ ਉਰਫ ਤਾਰੀ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਪੀ. ਆਈ.  ਟੀ. ਐੱਸ-ਐੱਨ. ਡੀ. ਪੀ.  ਐਕਟ ਦੇ ਤਹਿਤ ਨਿਵਾਰਕ ਹਿਰਾਸਤ ਤਹਿਤ ਗ੍ਰਿਫ਼ਤਾਰ ਕਰਕੇ ਇੱਕ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ।


COMMERCIAL BREAK
SCROLL TO CONTINUE READING

Dgp ਨੇ ਅੱਗੇ ਦੱਸਿਆ ਕਿ ਪੀ. ਆਈ.  ਟੀ. ਐੱਸ-ਐੱਨ. ਡੀ. ਪੀ. ਐੱਸ. ਐਕਟ ਦੇ ਸਖ਼ਤ ਉਪਬੰਧਾਂ ਦੀ ਪੰਜਾਬ ਦੁਆਰਾ ਇਹ ਪਹਿਲੀ ਸਫ਼ਲ ਵਰਤੋਂ ਹੈ, ਜੋ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿੱਚ ਨਿਵਾਰਕ ਨਜ਼ਰਬੰਦੀ ਦੀ ਆਗਿਆ ਦਿੰਦਾ ਹੈ। ਉਨ੍ਹਾਂ ਦੱਸਿਆ ਤਾਰੀ ਨੂੰ ਪੀ. ਆਈ.  ਟੀ. ਐੱਸ-ਐੱਨ. ਡੀ. ਪੀ. ਐਕਟ ਤਹਿਤ 2 ਸਾਲ ਲਈ ਹਿਰਾਸਤ ਵਿੱਚ ਲੈ ਕੇ ਕੇਂਦਰੀ ਜੇਲ੍ਹ ਬਠਿੰਡਾ 'ਚ ਭੇਜ ਦਿੱਤਾ ਗਿਆ ਹੈ, ਜੋ ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਇੱਕ ਮਜ਼ਬੂਤ ​​ਕਦਮ ਹੈ।