Bathinda news:  ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਅੱਧੀ ਦਰਜਨ ਦੇ ਕਰੀਬ ਧੀਆਂ ਨੇ ਵੱਡੀ ਪ੍ਰਾਪਤੀ ਕਰਦਿਆਂ ਪੰਜਾਬ ਸਿਵਲ ਸਰਵਿਸ਼ਜ (ਜੂਡੀਸਰੀ) ਦੀ ਪ੍ਰੀਖਿਆ ਨੂੰ ਪਾਸ ਕਰਦਿਆਂ ਜੱਜ ਬਣਨ ਦਾ ਮਾਣ ਹਾਸਲ ਕੀਤਾ ਹੈ। ਜੱਜ ਬਣਨ ਵਾਲੀਆਂ ਇਨ੍ਹਾਂ 6 ਲੜਕੀਆਂ ਵਿਚੋਂ ਚਾਰ ਬਠਿੰਡਾ ਸ਼ਹਿਰ ਅਤੇ ਦੋ ਲੜਕੀਆਂ ਬਠਿੰਡਾ ਦੀਆਂ ਦਿਹਾਤੀ ਵਿੱਚ ਪੈਂਦੇ ਗੋਨਿਆਣਾ ਤੇ ਰਾਮਾਂ ਮੰਡੀ ਨਾਲ ਸਬੰਧਤ ਹਨ।


COMMERCIAL BREAK
SCROLL TO CONTINUE READING

ਇਨ੍ਹਾਂ ਧੀਆਂ ਦੀ ਪ੍ਰਾਪਤੀ 'ਤੇ ਪੂਰਾ ਬਠਿੰਡਾ ਜ਼ਿਲ੍ਹ ਖੁਸ਼ੀ ਮਨਾ ਰਿਹਾ ਹੈ। ਬਠਿੰਡਾ ਦੇ ਨਛੱਤਰ ਨਗਰ ਦੇ ਰਹਿਣ ਵਾਲੇ ਇੱਕ ਸਧਾਰਨ ਪਰਿਵਾਰ ਨਾਲ ਤਾਲੁਕਾਤ ਰੱਖਦੇ ਭੁਪਿੰਦਰ ਸਿੰਘ ਗਿੱਲ ਦੀ ਇਕਲੌਤੀ ਲੜਕੀ ਹਰਜੋਬਨ ਗਿੱਲ ਨੇ ਪਹਿਲੀ ਹੀ ਹੱਲੇ ਵਿੱਚ ਪੰਜਾਬ ਪੀਪੀਐਸਸੀ ਜੂਡੀਸਰੀ ਦੀ ਪ੍ਰੀਖਿਆ ਵਿੱਚ 37ਵੇਂ ਸਥਾਨ 'ਤੇ ਰਹਿ ਕੇ ਮਾਪਿਆਂ ਦੀ ਝੋਲੀ ਖੁਸ਼ੀ ਨਾਲ ਭਰ ਦਿੱਤੀ ਹੈ।


ਮਾਪਿਆਂ ਦੀ ਲਾਡਲੀ ਅਤੇ ਇਕਲੌਤੀ ਲੜਕੀ ਦੀ ਇਸ ਪ੍ਰਾਪਤੀ ਉਤੇ ਉਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਹਰਜੋਬਨ ਗਿੱਲ ਨੇ ਦੱਸਿਆ ਕਿ ਉਹ ਦਿਨ ਵਿੱਚ ਅੱਠ ਤੋਂ 10 ਘੰਟੇ ਪੜ੍ਹਾਈ ਕਰਦੀ ਸੀ, ਇਥੋਂ ਤੱਕ ਕਿ ਰਿਸ਼ਤੇਦਾਰੀਆਂ ਦੋਸਤ ਮਿੱਤਰਾਂ ਦੇ ਸਮਾਗਮਾਂ ਵਿੱਚ ਵੀ ਜਾਣ ਦੀ ਬਜਾਏ ਪੜ੍ਹਾਈ ਨੂੰ ਤਰਜੀਹ ਦਿੰਦੀ ਸੀ।


ਹਰਜੋਬਨ ਦਾ ਕਹਿਣਾ ਹੈ ਕਿ ਬਾਕੀ ਵੀ ਲੜਕੀਆਂ ਬਾਹਰਲੇ ਦੇਸ਼ਾਂ ਵੱਲ ਜਾਣ ਦੀ ਬਜਾਏ ਆਪਣੇ ਪੜ੍ਹਾਈ ਨੂੰ ਤਰਜੀਹ ਦੇਣ ਤਾਂ ਜੋ ਪੜ੍ਹ ਲਿਖ ਕੇ ਇਥੇ ਵੀ ਬਹੁਤ ਕੁਝ ਬਣਿਆ ਜਾ ਸਕਦਾ ਹੈ। ਸਿਰਫ਼ ਮਿਹਨਤ ਦੀ ਜ਼ਰੂਰਤ ਹੈ। ਹਰਜੋਬਨ ਗਿੱਲ ਦੀ ਇਸ ਪ੍ਰਾਪਤੀ ਉਸ ਦੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਉਸ ਦਾ ਪਾਲਣ ਪੋਸ਼ਣ ਲੜਕੇ ਤੋਂ ਵੀ ਵੱਧ ਕੇ ਕੀਤਾ ਹੈ।


ਇਹ ਵੀ ਪੜ੍ਹੋ : Amritsar Road Accident: ਅੰਮ੍ਰਿਤਸਰ 'ਚ ਟਿਊਸ਼ਨ ਪੜ੍ਹ ਕੇ ਵਾਪਸ ਆ ਰਹੇ ਬੱਚਿਆਂ ਨੂੰ ਬੱਸ ਨੇ ਕੁਚਲਿਆ, ਇੱਕ ਦੀ ਮੌਤ


ਹਰਜੋਬਨ ਗਿੱਲ ਨੇ ਕਿਹਾ ਕਿ ਉਹ ਇਨਸਾਫ਼ ਦੇ ਮੰਦਿਰ ਵਿੱਚ ਕਿਸੇ ਨੂੰ ਨਿਰਾਸ਼ ਹੋ ਕੇ ਨਹੀਂ ਜਾਣ ਦੇਵੇਗੀ। ਹਰਜੋਬਨ ਗਿੱਲ ਦੀ ਇਸ ਪ੍ਰਾਪਤੀ ਉਤੇ ਮਾਤਾ-ਪਿਤਾ ਨੇ ਖੁਸ਼ੀ ਸਾਂਝੀ ਕੀਤੀ ਉੱਥੇ ਹੀ ਉਸ ਵੱਲੋਂ ਕੀਤੀ ਗਈ ਮਿਹਨਤ ਬਾਰੇ ਵੀ ਦੱਸਿਆ, ਨਾਲ ਹੀ ਆਮ ਲੋਕਾਂ ਨੂੰ ਵੀ ਲੜਕੀ ਅਤੇ ਲੜਕੇ ਵਿੱਚ ਫਰਕ ਨਾ ਕਰਨ ਦਾ ਸੁਨੇਹਾ ਦਿੰਦੇ ਹੋਏ ਵਿਦੇਸ਼ ਭੇਜਣ ਵਾਲਿਆਂ ਨੂੰ ਵੀ ਸੁਨੇਹਾ ਦਿੱਤਾ।


ਇਹ ਵੀ ਪੜ੍ਹੋ : Punjab News: ਲਸ਼ਕਰ ਦੇ ਮਾਡਿਊਲ ਦਾ ਪਰਦਾਫਾਸ਼! ਪੰਜਾਬ 'ਚ ਸ਼ਾਂਤੀ ਭੰਗ ਕਰਨ ਦੀ ਸੀ ਕੋਸ਼ਿਸ਼


ਰਿਪੋਰਟ ਕੁਲਬੀਰ ਬੀਰਾ