Harpal Cheema: ਗਵਰਨਰ ਦੇ ਬਿਆਨ `ਤੇ ਹਰਪਾਲ ਚੀਮਾ ਤੇ ਤਰਨਪ੍ਰੀਤ ਸੌਂਦ ਦਾ ਪਲਟਵਾਰ
Harpal Cheema: ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਬਿਆਨ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ ਹੈ।
Harpal Cheema: ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਬਿਆਨ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪਾਲ ਕੋਲ ਸਹੀ ਅੰਕੜੇ ਨਹੀਂ ਹਨ।
ਪੰਜਾਬ ਵਿੱਚ ਐਮਐਸਐਮਈ ਤਹਿਤ ਸਭ ਤੋਂ ਵਧ ਸਨਅਤਾਂ ਲੱਗ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲੇ ਨੰਬਰ ਉਤੇ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਪੰਜਾਬ ਉਤੇ ਹਮਲੇ ਕਰ ਰਹੀ ਹੈ। ਚੰਡੀਗੜ੍ਹ ਵਿੱਚ ਪੰਜਾਬ ਦਾ ਹੱਕ ਘਟਾਏ ਜਾ ਰਹੇ ਹਨ।
ਪੰਜਾਬ ਦੇ ਰਾਜਪਾਲ ਨੂੰ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿਉਂਕਿ ਪੰਜਾਬ ਦੇ ਅੰਦਰ ਲਗਾਤਾਰ ਉਦਯੋਗ ਵਧ ਰਹੇ ਹਨ। ਪੰਜਾਬ ਦੀ ਉਦਯੋਗਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਜਿਹੇ ਦੇ ਵਿੱਚ ਅਜਿਹਾ ਬਿਆਨ ਦੇਣਾ ਗਲਤ ਹੈ।
ਲੱਗਦਾ ਗਵਰਨਰ ਦੀਆਂ ਤਾਰਾਂ ਕੇਂਦਰ ਤੋਂ ਹਿਲ ਰਹੀਆਂ ਹਨ ਕਿਉਂਕਿ ਗਵਰਨਰ ਹਮੇਸ਼ਾ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ ਅਤੇ ਇਸੇ ਕਰਕੇ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਭਾਜਪਾ ਦੇ ਇਸ਼ਾਰਿਆਂ ਉਤੇ ਅਜਿਹੇ ਬਿਆਨ ਦਿੱਤੇ ਜਾਣੇ ਗਲਤ ਹਨ।
ਇਹ ਵੀ ਪੜ੍ਹੋ : Punjab Breaking Live Updates: ਪਰਾਲੀ ਸਾੜਨ ਦੇ ਕੇਸਾਂ ਨੂੰ ਲੈ ਕੇ ਸੁਪਰੀਮ 'ਚ ਸੁਣਵਾਈ ਅੱਜ; ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
ਜੇਕਰ ਅਪਰਾਧ ਦਾ ਜ਼ਿਕਰ ਕੀਤਾ ਜਾਵੇ ਤਾਂ ਪੰਜਾਬ ਦਾ ਅੰਕੜਾ ਬਹੁਤ ਸਾਰੇ ਸੂਬਿਆਂ ਤੋਂ ਪਿੱਛੇ ਆਉਂਦਾ ਹੈ। ਅਜਿਹੇ ਵਿੱਚ ਪੰਜਾਬ ਦੇ ਉੱਪਰ ਕਾਨੂੰਨੀ ਵਿਵਸਥਾ ਵਿਗੜਨ ਦੇ ਇਲਜ਼ਾਮ ਲਗਾਉਣੇ ਬੇਹੱਦ ਗਲਤ ਹਨ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਸਰਹੱਦੀ ਇਲਾਕੇ ਦੇ ਦੌਰੇ ਦੌਰਾਨ ਪਠਾਨਕੋਟ ਵਿੱਚ ਰਿਹਾ ਸੀ ਕਿ ਪੰਜਾਬ ਕਿਸੇ ਮੌਕੇ ਇੰਡਸਟਰੀ ਦਾ ਰਾਜਾ ਸੀ ਪਰ ਅੱਜ ਮਾਹੌਲ ਠੀਕ ਨਾ ਹੋਣ ਦੀ ਵਜ੍ਹਾ ਨਾਲ ਇੰਟਰਸਟੀ ਪੰਜਾਬ ‘ਚੋਂ ਖ਼ਤਮ ਹੋ ਚੁੱਕੀ ਹੈ। ਜੇਕਰ ਇੰਡਸਟਰੀ ਨੂੰ ਮੁੜ ਪੰਜਾਬ ਵਿੱਚ ਲਿਆਉਣਾ ਹੈ ਤਾਂ ਉਸਦੇ ਲਈ ਮਾਹੌਲ ਨੂੰ ਸੁਖਾਲਾ ਬਣਾਉਣਾ ਹੋਵੇਗਾ, ਕਿਉਂਕਿ ਕੋਈ ਵੀ ਸਨਅਤੀ ਘਰਾਣਾ, ਡਰ ਭਰੇ ਹਾਲਾਤ ਵਿੱਚ ਆਪਣੇ ਪੈਸੇ ਨਹੀਂ ਲਗਾਵੇਗਾ।
ਇਹ ਵੀ ਪੜ੍ਹੋ : Faridkot News: ਐਨਆਈਏ ਟੀਮ ਗੁਰਪ੍ਰੀਤ ਹਰੀਨੋਂ ਕਤਲ ਕਾਂਡ 'ਚ ਗ੍ਰਿਫ਼ਤਾਰ ਸ਼ੂਟਰਾਂ ਕੋਲੋਂ ਪੁੱਛਗਿੱਛ ਲਈ ਪੁੱਜੀ