Kathua Fire News: ਜੰਮੂ ਦੇ ਕਠੂਆ 'ਚ ਇਕ ਘਰ 'ਚ ਲੱਗੀ ਅੱਗ, ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ, 3 ਬੇਹੋਸ਼
Advertisement
Article Detail0/zeephh/zeephh2563277

Kathua Fire News: ਜੰਮੂ ਦੇ ਕਠੂਆ 'ਚ ਇਕ ਘਰ 'ਚ ਲੱਗੀ ਅੱਗ, ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ, 3 ਬੇਹੋਸ਼

Kathua Fire News:  ਜੰਮੂ ਦੇ ਕਠੂਆ 'ਚ ਬੁੱਧਵਾਰ ਸਵੇਰੇ ਇਕ ਘਰ ਨੂੰ ਅੱਗ ਲੱਗ ਗਈ। ਇਸ ਕਾਰਨ 6 ਲੋਕਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਜਦਕਿ 3 ਲੋਕ ਬੇਹੋਸ਼ ਹੋ ਗਏ। ਜਾਣਕਾਰੀ ਮੁਤਾਬਕ ਘਰ 'ਚ ਕੁੱਲ 9 ਲੋਕ ਸੁੱਤੇ ਹੋਏ ਸਨ।

Kathua Fire News: ਜੰਮੂ ਦੇ ਕਠੂਆ 'ਚ ਇਕ ਘਰ 'ਚ ਲੱਗੀ ਅੱਗ, ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ, 3 ਬੇਹੋਸ਼

Kathua Fire News: ਜੰਮੂ ਦੇ ਕਠੂਆ 'ਚ ਬੁੱਧਵਾਰ ਸਵੇਰੇ ਇਕ ਘਰ 'ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਘਰ 'ਚ 9 ਲੋਕ ਸੁੱਤੇ ਹੋਏ ਸਨ, ਜਿਨ੍ਹਾਂ 'ਚੋਂ 6 ਦੀ ਦਮ ਘੁਟਣ ਕਾਰਨ ਮੌਤ ਹੋ ਗਈ, ਜਦਕਿ 3 ਲੋਕ ਬੇਹੋਸ਼ ਹੋ ਗਏ। ਇਹ ਘਟਨਾ ਕਠੂਆ ਦੇ ਸ਼ਿਵਾਨਗਰ ਦੀ ਹੈ।

ਜਾਣਕਾਰੀ ਅਨੁਸਾਰ ਮਦਦ ਲਈ ਅੱਗੇ ਆਇਆ ਇੱਕ ਗੁਆਂਢੀ ਵੀ ਬੇਹੋਸ਼ ਹੋ ਗਿਆ ਹੈ। ਬੇਹੋਸ਼ ਹੋਏ ਲੋਕਾਂ ਦਾ ਕਠੂਆ ਦੇ ਜੀਐਮਸੀ ਵਿੱਚ ਇਲਾਜ ਚੱਲ ਰਿਹਾ ਹੈ। ਘਰ ਵਿੱਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਗੰਗਾ ਭਗਤ (17 ਸਾਲ), ਦਾਨਿਸ਼ ਭਗਤ (15 ਸਾਲ), ਅਵਤਾਰ ਕ੍ਰਿਸ਼ਨ (81 ਸਾਲ), ਬਰਖਾ ਰੈਨਾ (25 ਸਾਲ), ਤਕਸ਼ ਰੈਨਾ (3 ਸਾਲ), ਅਦਵਿਕ ਰੈਨਾ (4 ਸਾਲ) ਦੀ ਅੱਗ 'ਚ ਮੌਤ ਹੋ ਗਈ।

ਇਹ ਵੀ ਪੜ੍ਹੋ: Punjab Breaking Live Updates: ਕਿਸਾਨ ਪੰਜਾਬ ਭਰ 'ਚ ਅੱਜ ਕਰਨਗੇ ਰੇਲਾਂ ਦੇ ਚੱਕੇ ਜਾਮ, ਜਾਣੋ ਹੁਣ ਤੱਕ ਦੇ ਅਪਡੇਟਸ 
 
Trending news