Mohali News: ਸਿਹਤ ਮੰਤਰੀ ਨੇ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਬਲੱਡ ਕਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਵੈਨ ਦੀ ਸ਼ੁਰੂਆਤ ਕੀਤੀ
Mohali News: ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਸਰਕਾਰੀ ਹਸਪਤਾਲਾਂ ਦੇ ਵਾਸ਼ਰੂਮਾਂ ਨੂੰ ਵੀ ਅਪਡੇਟ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਅਤੇ ਨਾ ਹੀ ਉਨ੍ਹਾਂ ਦੇ ਨਾਲ ਆਏ ਲੋਕ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਾ ਆਵੇ।
Mohali News: ਪੰਜਾਬ ਦੇ ਸਿਹਤ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਮੋਹਾਲੀ ਵਿਖੇ ਅਪਗ੍ਰੇਡ ਕੀਤੇ “ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ” ਦਾ ਉਦਘਾਟਨ ਕਰਨ ਦੇ ਨਾਲ-ਨਾਲ ਦੋ “ਬਲੱਡ ਕਲੈਕਸ਼ਨ ਅਤੇ ਟਰਾਂਸਪੋਰਟੇਸ਼ਨ ਵੈਨਾਂ” ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮੈਡੀਕਲ ਕਾਲਜ ਮੋਹਾਲੀ। ਪੰਜਾਬ ਰਾਜ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਦੇ ਸਟਾਫ਼ ਅਤੇ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਰਾਜ ਵੱਲੋਂ ਸਵੈ-ਇੱਛਤ ਖ਼ੂਨਦਾਨੀਆਂ ਵਿੱਚ ਤੀਜਾ ਰਾਸ਼ਟਰੀ ਰੈਂਕ ਹਾਸਲ ਕਰਨ ਦੀ ਪ੍ਰਾਪਤੀ ਨੇ ਸੂਬੇ ਦਾ ਮਨੋਬਲ ਉੱਚਾ ਕੀਤਾ ਹੈ ਜਿਸ ਤੋਂ ਬਾਅਦ ਹੁਣ ਖੂਨਦਾਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਇਸ ਨੂੰ ਸੁਰੱਖਿਅਤ ਢੰਗ ਨਾਲ ਅਤੇ ਸਾਵਧਾਨੀ ਨਾਲ ਵਰਤਣ ਲਈ ਢੁਕਵੇਂ ਪ੍ਰਬੰਧਾਂ ਨੂੰ ਰਾਜ ਵੱਲੋਂ ਹੋਰ ਬਿਹਤਰ ਢੰਗ ਨਾਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰਾਜ ਵਿੱਚ ਸਰਕਾਰੀ ਖੇਤਰ ਵਿੱਚ 26 ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟ ਹਨ ਅਤੇ ਇਹ 27ਵਾਂ ਅਜਿਹਾ ਯੂਨਿਟ ਹੈ ਜੋ ਸਿਵਲ ਹਸਪਤਾਲ ਮੁਹਾਲੀ ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਇਹ ਅਪਗ੍ਰੇਡ ਯੂਨਿਟ ਪੈਕਡ ਲਾਲ ਸੈੱਲ, ਫ੍ਰੈਸ਼ ਫ੍ਰੋਜ਼ਨ ਪਲਾਜ਼ਮਾ, ਪਲੇਟਲੈਟਸ, ਪਲੇਟਲੇਟ ਕੰਨਸੈਂਟਰੇਟ, ਕ੍ਰਾਇਓਪ੍ਰੀਸਿਪੀਟੇਟ ਅਤੇ ਪਲੇਟਲੇਟ ਰਿਚ ਪਲਾਜ਼ਮਾ ਉਪਲਬਧ ਕਰਵਾਏਗੀ ਜੋ ਇਸ ਯੂਨਿਟ ਦੁਆਰਾ ਇੱਕੋ ਵਿਅਕਤੀ ਦੇ ਖੂਨ ਤੋਂ ਵੱਖ ਕੀਤੇ ਜਾਣਗੇ। ਪਹਿਲਾਂ ਇੱਥੇ ਖੂਨ ਕੰਪੋਨੈਂਟ ਸੇਪਰੇਸ਼ਨ ਦੀ ਸਹੂਲਤ ਨਹੀਂ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੰਡੀਅਨ ਰੈੱਡ ਕਰਾਸ ਲੁਧਿਆਣਾ, ਰਾਜਪੁਰਾ, ਮਲੇਰਕੋਟਲਾ, ਕੋਟਕਪੂਰਾ, ਬਟਾਲਾ, ਫਾਜ਼ਿਲਕਾ, ਖੰਨਾ ਅਤੇ ਆਨੰਦਪੁਰ ਸਾਹਿਬ ਸਮੇਤ ਅੱਠ ਹੋਰ ਬਲੱਡ ਸੈਂਟਰਾਂ ਨੂੰ ਬਲੱਡ ਕੰਪੋਨੈਂਟ ਸੇਪਰੇਸ਼ਨ ਯੂਨਿਟਾਂ ਵਿੱਚ ਅਪਗ੍ਰੇਡ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਇਕੱਲੇ ਖੂਨ ਦੀ ਉਪਲਬਧਤਾ ਲਈ ਸੁਨਾਮ, ਡੇਰਾਬੱਸੀ, ਐਸ.ਬੀ.ਐਸ.ਨਗਰ ਅਤੇ ਸਮਾਣਾ ਵਿਖੇ ਚਾਰ ਨਵੇਂ ਖੂਨ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਨਵਜੋਤ ਸਿੰਘ ਸਿੱਧੂ ਦੇ ਜੱਦੀ ਨੁਕਸ ਦੇ ਸਵਾਲ 'ਤੇ ਡਾ: ਬਲਬੀਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ ਪਰ ਜੇਕਰ ਵਿਗਿਆਨਕ ਤੌਰ 'ਤੇ ਗੱਲ ਕਰੀਏ ਤਾਂ ਇਹ ਠੀਕ ਨਹੀਂ ਹੈ | ਹਾਲਾਂਕਿ ਉਨ੍ਹਾਂ ਦੀ ਆਪਣੀ ਪਤਨੀ ਡਾਕਟਰ ਹੈ, ਪਰ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਸ ਤਰ੍ਹਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ, ਅਸੀਂ ਇਸ ਬਾਰੇ ਜ਼ਿਆਦਾ ਨਹੀਂ ਕਹਿ ਸਕਦੇ।