ਚੰਡੀਗੜ: ਸਰੀਰ 'ਚ ਕੋਲੈਸਟ੍ਰੋਲ ਦਾ ਪੱਧਰ ਵਧਣ 'ਤੇ ਦਿਲ ਦੀਆਂ ਬੀਮਾਰੀਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਗਲੋਬਲ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਦੁਨੀਆ ਦੇ ਇਕ ਤਿਹਾਈ ਲੋਕਾਂ ਨੂੰ ਸਰੀਰ ਵਿਚ ਕੋਲੈਸਟ੍ਰੋਲ ਦੇ ਵਧਣ ਕਾਰਨ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਈ ਕੋਲੈਸਟ੍ਰੋਲ ਨੂੰ ਇਸ ਲਈ ਵੀ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ 'ਚ ਕੋਈ ਲੱਛਣ ਨਹੀਂ ਦਿਖਾਉਂਦਾ, ਜਿਸ ਕਾਰਨ ਇਸ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ।


COMMERCIAL BREAK
SCROLL TO CONTINUE READING

 


ਹਾਈ ਕੋਲੈਸਟ੍ਰੋਲ ਦਾ ਕੀ ਅਰਥ ਹੈ ?


ਕੋਲੈਸਟ੍ਰੋਲ ਖੂਨ ਵਿਚ ਮੌਜੂਦ ਇਕ ਕਿਸਮ ਦਾ ਮੋਮ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ ਚੰਗਾ ਕੋਲੇਸਟ੍ਰੋਲ ਅਤੇ ਮਾੜਾ ਕੋਲੇਸਟ੍ਰੋਲ। ਚੰਗੇ ਕੋਲੇਸਟ੍ਰੋਲ ਦਾ ਮਤਲਬ ਹੈ ਉੱਚ ਘਣਤਾ ਵਾਲੀ ਲਿਪੋਪ੍ਰੋਟੀਨ (HDL) ਅਤੇ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ ਦਾ ਮਤਲਬ ਹੈ ਖਰਾਬ ਕੋਲੇਸਟ੍ਰੋਲ (LDL)। LDL ਕੋਲੈਸਟ੍ਰੋਲ ਸਰੀਰ ਲਈ ਖਤਰਨਾਕ ਹੁੰਦਾ ਹੈ। ਇਸ ਦੇ ਵਧਣ ਨਾਲ ਸਰੀਰ 'ਚ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਸਰੀਰ ਵਿਚ ਕੋਲੇਸਟ੍ਰੋਲ ਦਾ ਉੱਚ ਪੱਧਰ ਤੁਹਾਡੀਆਂ ਖੂਨ ਦੀਆਂ ਨਾੜੀਆਂ ਵਿੱਚ ਚਰਬੀ ਨੂੰ ਇਕੱਠਾ ਕਰਨ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਇਹ ਚਰਬੀ ਬਣ ਜਾਂਦੀ ਹੈ, ਜਿਸ ਨਾਲ ਤੁਹਾਡੀਆਂ ਧਮਨੀਆਂ ਵਿੱਚ ਖੂਨ ਦਾ ਪ੍ਰਵਾਹ ਕਰਨਾ ਮੁਸ਼ਕਲ ਹੋ ਜਾਂਦਾ ਹੈ।


 


ਮਾਹਿਰਾਂ ਦਾ ਕੀ ਕਹਿਣਾ ਹੈ ?


ਮਾਹਿਰਾਂ ਦਾ ਮੰਨਣਾ ਹੈ ਕਿ ਸਰੀਰ ਵਿੱਚ ਕੋਲੈਸਟ੍ਰੋਲ ਦੇ ਉੱਚ ਪੱਧਰ ਦੇ ਕੋਈ ਸੰਕੇਤ ਨਹੀਂ ਹਨ, ਪਰ ਤੁਹਾਡੇ ਸਰੀਰ ਵਿੱਚ ਕੁਝ ਸੰਵੇਦਨਾਵਾਂ ਹੋ ਸਕਦੀਆਂ ਹਨ ਜੋ ਸਰੀਰ ਵਿਚ ਵੱਧ ਰਹੇ ਕੋਲੈਸਟ੍ਰੋਲ ਦਾ ਪਤਾ ਲਗਾ ਸਕਦੀਆਂ ਹਨ।ਇਹ ਜ਼ਰੂਰੀ ਹੈ ਕਿ ਅਸੀਂ ਸਰੀਰ ਵਿੱਚ ਕੋਲੈਸਟ੍ਰੋਲ ਦਾ ਸੰਤੁਲਿਤ ਪੱਧਰ ਬਣਾਈ ਰੱਖੀਏ, ਕਿਉਂਕਿ ਇਸ ਨਾਲ ਧਮਨੀਆਂ ਵਿੱਚ ਚਰਬੀ ਜਮ੍ਹਾਂ ਹੋ ਸਕਦੀ ਹੈ, ਜਿਸ ਨਾਲ ਬਾਹਾਂ ਅਤੇ ਲੱਤਾਂ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਸ ਸਥਿਤੀ ਨੂੰ ਪੈਰੀਫਿਰਲ ਆਰਟਰੀ ਡਿਜ਼ੀਜ਼ (PAD) ਕਿਹਾ ਜਾਂਦਾ ਹੈ। ਜਿਸ ਕਾਰਨ ਤੁਹਾਨੂੰ ਹੱਥਾਂ-ਪੈਰਾਂ ਵਿੱਚ ਬਹੁਤ ਦਰਦ ਹੋ ਸਕਦਾ ਹੈ।


 


ਹੱਥਾਂ ਦੇ ਦਰਦ ਦਾ ਮਤਲਬ ਸਿਰਫ ਉੱਚ ਹਾਈ ਕੋਲੇਸਟ੍ਰੋਲ ਨਹੀਂ


ਹਾਈ ਕੋਲੈਸਟ੍ਰੋਲ ਤੋਂ ਇਲਾਵਾ ਹੱਥਾਂ ਵਿੱਚ ਦਰਦ ਹੋਰ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਬਾਹਾਂ ਅਤੇ ਮੋਢਿਆਂ ਵਿੱਚ ਦਰਦ ਦਿਲ ਦੇ ਦੌਰੇ ਅਤੇ ਐਨਜਾਈਨਾ ਦਾ ਸੰਕੇਤ ਹੈ ਜੋ ਸਰੀਰ ਵਿੱਚ ਕੋਲੈਸਟ੍ਰੋਲ ਦੇ ਵਧਣ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਬਾਹਾਂ 'ਚ ਦਰਦ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਖਿਚਾਅ, ਸੱਟ ਆਦਿ। ਸਰੀਰ ਵਿਚ ਗੈਰ-ਸਿਹਤਮੰਦ ਕੋਲੇਸਟ੍ਰੋਲ ਦੇ ਪੱਧਰ ਦੇ ਵਧਣ ਦੇ ਕਈ ਕਾਰਨ ਹੋ ਸਕਦੇ ਹਨ। ਸੰਤ੍ਰਿਪਤ ਚਰਬੀ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ, ਮੋਟਾਪਾ, ਸਰੀਰਕ ਗਤੀਵਿਧੀਆਂ ਨਾ ਕਰਨਾ, ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵਧਾਉਂਦਾ ਹੈ।