Himachal Pradesh Vidhan Sabha Chunav 2022 Exit Polls Results: ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੀਆਂ ਚੋਣਾਂ 2022 ਲਈ exit polls ਦੇ ਅੰਕੜੇ ਸਾਹਮਣੇ ਆ ਗਏ ਹਨ ਅਤੇ ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਭਾਜਪਾ ਮੁੜ ਸੱਤਾ 'ਚ ਆਉਣ ਲਈ ਤਿਆਰ ਹੈ। Exit polls ਦੇ ਮੁਤਾਬਕ ਭਾਜਪਾ 35-40 ਸੀਟਾਂ 'ਤੇ ਜਿੱਤ ਹਾਸਿਲ ਕਰੇਗੀ।  ਹਾਲਾਂਕਿ ਸਟੀਕ ਅੰਕੜੇ 8 ਦਸੰਬਰ ਨੂੰ ਸਾਹਮਣੇ ਆਉਣਗੇ ਜਦੋਂ ਭਾਰਤੀ ਚੋਣ ਕਮੀਸ਼ਨ ਵੱਲੋਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨਸਭਾ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ।   


COMMERCIAL BREAK
SCROLL TO CONTINUE READING

ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਨਤੀਜੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਇਸ ਦੌਰਾਨ ਜਿਨ੍ਹਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਸਨ ਉਹ ਇਨ੍ਹਾਂ exit polls ਦੇ ਅੰਕੜਿਆਂ ਨੂੰ ਦੇਖ ਕੇ ਬਹੁਤ ਖੁਸ਼ ਹਨ।  


ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੀਆਂ ਚੋਣਾਂ 2022 ਵਿੱਚ ਭਾਜਪਾ 35-40 ਸੀਟਾਂ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ ਜਦਕਿ ਕਾਂਗਰਸ ਦੇ ਹੱਥ ਸਿਰਫ਼ 20-25 ਸੀਟਾਂ ਆਉਣ ਦੀ ਉਮੀਦ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੂੰ 0-3 ਸੀਟਾਂ ਹੀ ਮਿਲਣ ਦੇ ਆਸਾਰ ਹਨ ਜਦਕਿ 1-5 ਸੀਟਾਂ 'ਤੇ ਹੋਰਾਂ (others) ਦਾ ਕਬਜ਼ਾ ਦਿਖਾਈ ਦੇ ਰਿਹਾ ਹੈ।  


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ 'ਚ ਭਾਜਪਾ ਮੁੜ ਹਿਮਾਚਲ ਪ੍ਰਦੇਸ਼ 'ਚ ਸੱਤਾ ਬਣਾਉਣ ਲਈ ਤਿਆਰ ਨਜ਼ਰ ਆ ਰਹੀ ਹੈ। ਚੋਣਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਸੀ ਤੇ ਹੁਣ ਉਹ ਦਾਅਵਾ ਸੱਚ ਹੁੰਦਾ ਦਿਖਾਈ ਦੇ ਰਿਹਾ ਹੈ।  


ਗੌਰਤਲਬ ਹੈ ਕਿ ਜੇਕਰ ਇਸ ਵਾਰ ਹਿਮਾਚਲ ਪ੍ਰਦੇਸ਼ 'ਚ ਭਾਜਪਾ ਮੁੜ ਵਾਪਸੀ ਕਰਦੀ ਹੈ ਤਾਂ ਉਹ ਸਿਰਫ਼ ਜਿੱਤ ਹੀ ਨਹੀਂ ਹੋਵੇਗੀ ਸਗੋਂ ਇਤਿਹਾਸ ਰਚਿਆ ਜਾਵੇਗਾ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸੱਤਾ 'ਚ ਲਗਾਤਾਰ ਦੂਜੀ ਵਾਰ ਵਾਪਸੀ ਨਹੀਂ ਕੀਤੀ ਹੈ।  


ਹੋਰ ਪੜ੍ਹੋ: LIVE: Himachal Pradesh Vidhansabha Chunav Exit Polls Results 2022: हिमाचल में फिर खिल सकता है 'कमल', टूट सकती है परंपरा!


ਹੁਣ ਹਿਮਾਚਲ ਪ੍ਰਦੇਸ਼ ਦਾ ਸਟੀਕ ਨਤੀਜਾ 8 ਦਸੰਬਰ ਨੂੰ ਆਵੇਗਾ ਅਤੇ ਉਦੋਂ ਪਤਾ ਲੱਗੇਗਾ ਕਿ ਕੀ ਭਾਜਪਾ ਇਤਿਹਾਸ ਰਚਦੀ ਹੈ ਜਾਂ ਹਾਲੇ ਵੀ ਨਤੀਜਿਆਂ 'ਚ ਕੁਝ ਉਲਟ-ਫੇਰ ਦੇਖਣ ਨੂੰ ਮਿਲਦਾ ਹੈ।  


ਹੋਰ ਪੜ੍ਹੋ: Punjab News: ਪੰਜਾਬ 'ਚ ਸਾਈਬਰ ਠੱਗੀ ਦੇ ਮਾਮਲਿਆਂ 'ਚ ਵਾਧਾ, ਲੁਧਿਆਣਾ 'ਚ 3 ਮਹੀਨਿਆਂ ਵਿੱਚ 400 ਲੋਕਾਂ ਨਾਲ ਹੋਈ ਠੱਗੀ


(Apart from Himachal Pradesh Vidhan Sabha Chunav 2022 Exit Polls Results, stay tuned to Zee PHH on December 8 for more updates)