Hoshiarpur News(ਰਮਨ ਖੋਸਲਾ): ਪਿੰਡ ਜੇਜੋਂ ਵਿਖੇ ਹੋਏ ਮੰਦਭਾਗੇ ਹਾਦਸੇ ਤੋਂ ਬਾਅਦ ਜਿੱਥੇ 11 ਲੋਕਾਂ ਨੇ ਆਪਣੀ ਜਾਨ ਗਵਾ ਲਈ, ਉੱਥੇ ਹੀ ਇੱਕ ਵਿਅਕਤੀ ਦੀ ਜਾਨ ਬਚਾਈ ਗਈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਤੋਂ ਇੱਕ ਪਰਿਵਾਰ ਨਵਾਂਸ਼ਹਿਰ ਵਿਆਹ ਲਈ ਇਨੋਵਾ(Innova) ਗੱਡੀ ਰਾਹੀਂ ਜਾ ਰਿਹਾ ਸੀ ਜੋ ਜੇਜੋ ਦੇ ਕਾਜਵੇ ਵਿੱਚ ਪਾਣੀ ਦੀ ਲਪੇਟ ਵਿਚ ਆ ਗਿਆ ਅਤੇ 11 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਜਿੱਥੇ 9 ਡੈਡ ਬਾਡੀਆਂ ਰਿਕਵਰ ਕਰ ਲਈਆਂ ਗਈਆਂ ਸਨ ਅਤੇ ਇੱਕ ਬੱਚੇ ਨੂੰ ਬਚਾ ਲਿਆ ਗਿਆ ਸੀ।


COMMERCIAL BREAK
SCROLL TO CONTINUE READING

ਉਸ ਤੋਂ ਬਾਅਦ ਐਨਡੀਆਰਐਫ ਦੀਆਂ ਟੀਮਾਂ ਅਤੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਕੱਲ ਤੋਂ ਹੀ ਦੋ ਡੈਡ ਬੋਡੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਡੋਗ ਦੀ ਵੀ ਸਹਾਇਤਾ ਲਈ ਜਾ ਰਹੀ ਹੈ ਤਾਂ ਜੋ ਡੈਡ ਬਾਡੀਆਂ ਨੂੰ ਜਲਦ ਤੋਂ ਜਲਦ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ ਜਾਵ ਸਕੇ। ਜਿਹੜੀਆਂ ਮ੍ਰਿਤਕ ਦੇਹਾਂ ਮਿਲ ਚੁੱਕੀਆਂ ਨੇ ਉਹ ਹੁਸ਼ਿਆਰਪੁਰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀਆਂ ਗਈਆਂ ਹਨ ਅਤੇ ਉਹਨਾਂ ਦਾ ਅੱਜ 12 ਵਜੇ ਦੇ ਕਰੀਬ ਪੋਸਟਮਾਰਟਮ ਕਰਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।