Hoshiarpur News: ਜਾਇਦਾਦ ਵਿਵਾਦ `ਚ ਧੀ ਉਪਰ ਪਿਓ ਤੇ ਮਾਮੇ ਨੇ ਕੀਤਾ ਜਾਨਲੇਵਾ ਹਮਲਾ; ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢਿਆ
Hoshiarpur News: ਜਾਇਦਾਦ ਵਿਵਾਦ ਨੂੰ ਲੈ ਕੇ ਮੁਕੇਰੀਆਂ ਦੇ ਪਿੰਡ ਬਹਿਬਲ ਮੰਝ ਵਿੱਚ ਧੀ ਉਪਰ ਪਿਓ ਤੇ ਮਾਮਾ ਨੇ ਹਮਲਾ ਕਰ ਦਿੱਤਾ ਹੈ।
Hoshiarpur News: ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਹਿਬਲ ਮੰਝ ਵਿੱਚ ਧੀ ਉਪਰ ਪਿਓ ਅਤੇ ਮਾਮਾ ਨੇ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਵੱਢ ਦਿੱਤਾ। ਜਾਣਕਾਰੀ ਮੁਤਾਬਕ ਪਲਵੀ ਸ਼ਰਮਾ ਕਾਫੀ ਲੰਮੇ ਸਮੇਂ ਤੋਂ ਮੁੰਬਈ ਵਿੱਚ ਰਹਿ ਸੀ ਅਤੇ ਪਤੀ ਨਾਲ ਤਲਾਕ ਤੋਂ ਬਾਅਦ ਇਸ ਦਾ ਆਪਣੇ ਪੇਕੇ ਪਰਿਵਾਰ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।
ਪਲਵੀ ਜਦ ਦੁਪਹਿਰੇ ਆਪਣੇ ਪਿਤਾ ਸੁਰਿੰਦਰ ਸ਼ਰਮਾ ਦੇ ਘਰ ਆਈ ਤਾਂ ਪਲਵੀ ਦੇ ਪਿਤਾ ਅਤੇ ਮਾਮਾ ਨੇ ਉਸ ਉਪਰ ਜਾਨਲੇਵਾ ਹਮਲਾ ਕਰ ਦਿੱਤਾ। ਪਲਵੀ ਉਤੇ ਉਸ ਦੇ ਪਿਤਾ ਅਤੇ ਮਾਮਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਜਿਸ ਕਾਰਨ ਉਸ ਦੇ ਦੋਵੇਂ ਬਾਹਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਉਹ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਈ। ਗੁਆਂਢ ਦੇ ਲੋਕਾਂ ਨੇ ਪਲਵੀ ਨੂੰ ਤੁਰੰਤ ਮੁਕੇਰੀਆਂ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿਥੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪਲਵੀ ਸ਼ਰਮਾ ਨੇ ਦੱਸਿਆ ਕਿ ਉਹ ਮੁੰਬਈ ਵਿਖੇ ਰਹਿੰਦੀ ਸੀ ਅਤੇ ਦੋ ਹਫਤੇ ਪਹਿਲਾਂ ਹੀ ਇੱਥੇ ਆਈ ਸੀ। ਉਸ ਨੇ ਦੱਸਿਆ ਕਿ ਉਸ ਦਾ ਇੱਥੇ ਆਉਣਾ ਉਸ ਦੇ ਮਾਪਿਆਂ ਅਤੇ ਮਾਮੇ ਨੂੰ ਪਸੰਦ ਨਹੀਂ ਸੀ ਜਿਸ ਕਾਰਨ ਮਾਪਿਆਂ ਤੇ ਮਾਮੇ ਨੇ ਰਲ ਕੇ ਉਸ ਦਾ ਸਾਰਾ ਸਾਮਾਨ ਘਰੋਂ ਬਾਹਰ ਸੁੱਟ ਦਿੱਤਾ।
ਉਸ ਨੇ ਦੱਸਿਆ ਕਿ ਇਸ ਸਬੰਧੀ ਥਾਣੇ ਵੀ ਸ਼ਿਕਾਇਤ ਕੀਤੀ ਸੀ ਅਤੇ ਉੱਥੇ ਹੋਏ ਰਾਜ਼ੀਨਾਮੇ ਮੁਤਾਬਕ ਉਸ ਨੂੰ ਪਿੰਡ ਬਹਿਬਲ ਮੰਝ ਵਿੱਚ ਘਰ 'ਚ ਰਹਿਣ ਦਿੱਤਾ ਜਾਵੇ ਅਤੇ ਪੰਦਰਾਂ ਦਿਨਾਂ ਅੰਦਰ ਉਹ ਮਕਾਨ ਲੈ ਕੇ ਅੱਡ ਰਹਿਣ ਲੱਗ ਪਵੇਗੀ। ਉਸ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚੇ ਤਾਂ ਉਸ ਦਾ ਮਾਮਾ ਵੀ ਆਇਆ ਹੋਇਆ ਸੀ ਜਿਸ ਨੇ ਉਸ ਦੇ ਪਿਓ ਨਾਲ ਰਲ ਕੇ ਉਸ ਦਾ ਸਾਮਾਨ ਮੁੜ ਘਰੋਂ ਬਾਹਰ ਸੁੱਟ ਦਿੱਤਾ ਅਤੇ ਜਦ ਉਸ ਨੇ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਕੇ ਉਸ ਦੀ ਬੁਰੀ ਤਰ੍ਹਾਂ ਵੱਢ ਟੁੱਕ ਕਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : Punjab Weather Updates: ਪੰਜਾਬ ਵਿੱਚ ਅੱਜ ਮੌਸਮ ਫੇਰ ਲਵੇਗਾ ਕਰਵਟ, ਹਿਮਾਚਲ 'ਚ ਫਟਿਆ ਬੱਦਲ