Samrala News: ਸਮਰਾਲਾ ’ਚ ਭੱਠਾ ਮਾਲਕ ਵੱਲੋਂ ਬੰਧੂਆਂ ਮਜ਼ਦੂਰ ਛੁਡਾਉਣ ਆਏ ਡਿਊਟੀ ਮੈਜਿਸਟ੍ਰੇਟ ਤੇ ਸਰਕਾਰੀ ਟੀਮ ’ਤੇ ਹਮਲਾ
Samrala News: ਸਮਰਾਲਾ ਨੇੜਲੇ ਪਿੰਡ ਹੇਡੋਂ ਵਿੱਚ ਇੱਕ ਇੱਟਾਂ ਦੇ ਭੱਠੇ ਉਤੇ ਕਥਿਤ ਤੌਰ ’ਤੇ ਬੰਧੂਆਂ ਬਣਾ ਕੇ ਰੱਖੇ ਕਈ ਮਜ਼ਦੂਰਾਂ ਨੂੰ ਛੁਡਾਉਣ ਲਈ ਪਹੁੰਚੀ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਸਮੇਤ ਲੇਬਰ ਇੰਸਪੈਕਟਰ ’ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
Samrala News: ਸਮਰਾਲਾ ਨੇੜਲੇ ਪਿੰਡ ਹੇਡੋਂ ਵਿੱਚ ਇੱਕ ਇੱਟਾਂ ਦੇ ਭੱਠੇ ਉਤੇ ਕਥਿਤ ਤੌਰ ’ਤੇ ਬੰਧੂਆਂ ਬਣਾ ਕੇ ਰੱਖੇ ਕਈ ਮਜ਼ਦੂਰਾਂ ਨੂੰ ਛੁਡਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ’ਤੇ ਮੌਕੇ ਉਪਰ ਪਹੁੰਚੀ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਚੀਮਾ ਸਮੇਤ ਲੇਬਰ ਇੰਸਪੈਕਟਰ ’ਤੇ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਤੋਂ ਬਾਅਦ ਹਰਕਤ ਵਿੱਚ ਆਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੌਰੀ ਕਾਰਵਾਈ ਕਰਦੇ ਹੋਏ ਦੋਸ਼ੀ ਭੱਠਾ ਮਾਲਕ ’ਤੇ ਸਖ਼ਤ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਭੱਠਾ ਮਾਲਕ ਦੀ ਕੁੱਟਮਾਰ ਤੇ ਉੱਥੇ ਬੰਧਕ ਬਣਾਏ ਕਈ ਮਜ਼ਦੂਰਾਂ ਨੂੰ ਇਲਾਜ ਲਈ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚ ਕਈ ਮਜ਼ਦੂਰ ਔਰਤਾਂ ਵੀ ਸ਼ਾਮਲ ਹਨ।
ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਹੁਕਮ ਮਿਲਣ ’ਤੇ ਉਹ ਬਤੌਰ ਡਿਊਟੀ ਮੈਜਿਸਟ੍ਰੇਟ ਇਲਾਕੇ ਦੇ ਲੇਬਰ ਇੰਸਪੈਕਟਰ ਤੇ ਹੋਰ ਕਰਮਚਾਰੀਆਂ ਨੂੰ ਨਾਲ ਲੈ ਕੇ ਪਿੰਡ ਹੇਡੋਂ ਵਿੱਚ ਇਸ ਭੱਠੇ ਉੱਤੇ ਪਹੁੰਚੇ। ਜਿੱਥੇ ਕਿ 15-20 ਮਜ਼ਦੂਰਾਂ ਨੂੰ ਕਥਿਤ ਤੌਰ ’ਤੇ ਜ਼ਬਰੀ ਰੱਖਿਆ ਹੋਇਆ ਸੀ। ਜਦੋਂ ਉੱਥੇ ਮੌਜੂਦ ਭੱਠਾ ਮਾਲਕ ਨਾਲ ਗੱਲਬਾਤ ਕੀਤੀ ਤਾਂ ਉਹ ਬਦਸਲੂਕੀ ਉਤੇ ਉੱਤਰ ਆਇਆ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਂਦੇ ਹੋਏ ਕਾਰਵਾਈ ਵਿੱਚ ਅੜਿੱਕਾ ਪਾ ਦਿੱਤਾ।
ਦੋਸ਼ੀ ਭੱਠਾ ਮਾਲਕ ਨੇ ਉੱਚੇ ਬੰਧਕ ਬਣਾਏ ਮਜ਼ਦੂਰਾਂ ਦੇ ਬਿਆਨ ਦਰਜ ਕਰ ਰਹੇ ਲੇਬਰ ਇੰਸਪੈਕਟਰ ਕੋਲੋਂ ਸਰਕਾਰੀ ਕਾਗਜ਼ ਵੀ ਖੋਹ ਲਏ ਤੇ ਸਰਕਾਰੀ ਟੀਮ ਦੇ ਸਾਹਮਣੇ ਹੀ ਮਜ਼ਦੂਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਉੱਥੇ ਇੱਥ ਅਜਿਹੀ ਮਜ਼ਦੂਰ ਔਰਤ ਵੀ ਬਿਮਾਰੀ ਦੀ ਹਾਲਤ ਵਿੱਚ ਮਿਲੀ, ਜਿਸ ਨੂੰ ਤੁਰੰਤ ਇਲਾਜ ਦੀ ਲੋੜ ਸੀ ਪਰ ਭੱਠਾ ਮਾਲਕ ਨੇ ਨਾ ਹੀ ਉਸ ਦਾ ਇਲਾਜ ਕਰਵਾਇਆ ਅਤੇ ਨਾ ਹੀ ਵਾਰ-ਵਾਰ ਮੰਗ ਕਰਨ ’ਤੇ ਇਲਾਜ ਲਈ ਉਸ ਨੂੰ ਬਕਾਇਆ ਰਹਿੰਦੀ ਉਸ ਦੀ ਮਜ਼ਦੂਰੀ ਹੀ ਦਿੱਤੀ।
ਜਦੋਂ ਸਰਕਾਰੀ ਟੀਮ ਦੇ ਸਾਹਮਣੇ ਹੀ ਭੱਠਾ ਮਾਲਕ ਮਜ਼ਦੂਰਾਂ ਨੂੰ ਕੁੱਟਣ ਲੱਗਾ ਅਤੇ ਕਿਸੇ ਕਿਸਮ ਦੀ ਕਾਰਵਾਈ ਕਰਨ ਤੋਂ ਅਧਿਕਾਰੀਆਂ ਨੂੰ ਰੋਕਣ ਲੱਗਾ ਤਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਨੂੰ ਦੱਸਿਆ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪੁਲਿਸ ਫੋਰਸ ਪਹੁੰਚੀ ਅਤੇ ਉੱਥੋਂ ਮਜ਼ਦੂਰਾਂ ਨੂੰ ਕੱਢ ਕੇ ਕੁੱਝ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਹ ਮਜ਼ਦੂਰ ਫਿਲਹਾਲ ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਹਨ ਤੇ ਮਜ਼ਦੂਰਾਂ ਵੱਲੋਂ ਭੱਠਾ ਮਾਲਕ ’ਤੇ ਉਨ੍ਹਾਂ ਦੀ ਮਜ਼ਦੂਰੀ ਨਾ ਦੇਣ ਸਮੇਤ ਕਈ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਦੂਜੇ ਪਾਸੇ ਮੌਕੇ ਤੇ ਪਹੁੰਚ ਥਾਣਾ ਸਮਰਾਲਾ ਮੁਖੀ ਵੱਲੋ ਭੱਠਾ ਮਾਲਕ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਭੱਠਾ ਮਾਲਕ ਨੂੰ ਹਿਰਾਸਤ ਵਿਚ ਲੈਂਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Sri Muktsar News: ਰਾਜਸਥਾਨ ਦੇ ਸਖ਼ਸ਼ ਨੇ 3 ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ; ਪੁਲਿਸ ਭਾਲ 'ਚ ਜੁੱਟੀ