Asian Games 2023: ਭਾਰਤ ਦੀ ਅੰਨੂ ਰਾਣੀ ਨੇ 62.92 ਮੀਟਰ ਜੈਵਲਿਨ ਸੁੱਟ ਕੇ ਸੋਨ ਤਗ਼ਮਾ ਜਿੱਤਿਆ
Asian Games 2023: ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਦੂਜਾ ਸੋਨ ਤਮਗਾ ਜਿੱਤ ਲਿਆ ਹੈ। ਭਾਰਤ ਦੇ ਹੁਣ ਤੱਕ ਕੁਲ 15 ਗੋਲਡ ਮੈਡਲ ਹੋ ਚੁੱਕੇ ਹਨ।
Asian Games 2023: ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਦੂਜਾ ਸੋਨ ਤਮਗਾ ਜਿੱਤ ਲਿਆ ਹੈ। ਭਾਰਤ ਦੇ ਹੁਣ ਤੱਕ ਕੁਲ 15 ਗੋਲਡ ਮੈਡਲ ਹੋ ਚੁੱਕੇ ਹਨ। ਮੰਗਲਵਾਰ ਨੂੰ ਅਨੂੰ ਰਾਣੀ ਨੇ 62.92 ਮੀਟਰ ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ ਮਹਿਲਾ ਜੈਵਲਿਨ ਥਰੋਅ ਵਿੱਚ ਦੇਸ਼ ਨੂੰ ਦਿਨ ਦਾ ਦੂਜਾ ਸੋਨ ਤਗਮਾ ਦਿਵਾਇਆ।
ਇਸ ਤੋਂ ਪਹਿਲਾਂ ਮੱਧ ਦੂਰੀ ਦੀ ਦੌੜਾਕ ਪਾਰੁਲ ਚੌਧਰੀ (15 ਮਿੰਟ 14:75 ਸਕਿੰਟ) ਨੇ ਔਰਤਾਂ ਦੀ 5000 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੰਨੂ ਤੋਂ ਪਹਿਲਾਂ, ਤੇਜਸਵਿਨ ਸ਼ੰਕਰ ਨੇ ਡੀਕਾਥਲੋਨ ਅਤੇ ਮੁਹੰਮਦ ਅਫਸਲ (1 ਮਿੰਟ 48.43 ਸਕਿੰਟ) ਨੇ 800 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਪ੍ਰਵੀਨ ਨੇ ਤੀਹਰੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਇਨ੍ਹਾਂ ਤਗਮਿਆਂ ਨਾਲ ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ 15 ਸੋਨ, 26 ਚਾਂਦੀ ਅਤੇ 28 ਕਾਂਸੀ ਸਮੇਤ 69 ਤਗਮਿਆਂ 'ਤੇ ਪਹੁੰਚ ਗਈ ਹੈ। 10ਵੇਂ ਦਿਨ ਭਾਰਤੀ ਖਿਡਾਰੀਆਂ ਨੇ ਦੋ ਸੋਨ, ਦੋ ਚਾਂਦੀ ਅਤੇ 5 ਕਾਂਸੀ ਸਮੇਤ ਕੁੱਲ 9 ਤਗਮੇ ਜਿੱਤੇ ਹਨ। ਇਨ੍ਹਾਂ ਵਿੱਚੋਂ 6 ਮੈਡਲ ਐਥਲੈਟਿਕਸ ਵਿੱਚ ਸਨ।
ਭਾਰਤੀ ਦਲ ਨੇ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ 2023 ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤ ਨੇ 24 ਸਤੰਬਰ ਨੂੰ ਆਪਣਾ ਪਹਿਲਾ ਤਮਗਾ ਜਿੱਤਿਆ ਸੀ ਤੇ ਉਦੋਂ ਤੋਂ ਜਿੱਤ ਦਾ ਸਿਲਸਿਲਾ ਜਾਰੀ ਹੈ। 2018 ਦੀਆਂ ਏਸ਼ੀਅਨ ਖੇਡਾਂ ਵਿੱਚ, ਭਾਰਤੀ ਦਲ ਨੇ 570 ਮੈਂਬਰੀ ਮਜ਼ਬੂਤ ਦਲ ਵਿੱਚੋਂ 80 ਤਗਮੇ ਜਿੱਤ ਕੇ ਏਸ਼ੀਅਨ ਖੇਡਾਂ ਵਿੱਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਸੀ।
ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ
ਹੁਣ ਇਸ ਸੀਜ਼ਨ 'ਚ ਭਾਰਤੀ ਟੀਮ ਨੂੰ 100 ਤੋਂ ਵੱਧ ਤਗਮਿਆਂ ਦੇ ਟੀਚੇ ਦੇ ਨਾਲ ਆਪਣੇ ਪਿਛਲੇ ਸਰਵੋਤਮ ਪ੍ਰਦਰਸ਼ਨ ਨੂੰ ਪਾਰ ਕਰਨ ਦੀ ਉਮੀਦ ਹੈ। ਮਹਿਲਾ ਨਿਸ਼ਾਨੇਬਾਜ਼ੀ ਟੀਮ ਨੇ 24 ਸਤੰਬਰ ਨੂੰ ਹਾਂਗਜ਼ੂ ਵਿੱਚ ਭਾਰਤ ਲਈ ਤਗ਼ਮੇ ਦਾ ਖਾਤਾ ਖੋਲ੍ਹਿਆ ਸੀ।
ਇਹ ਵੀ ਪੜ੍ਹੋ : Rahul Gandhi in Amritsar: ਅੱਜ ਮੁੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਲੰਗਰ ਹਾਲ 'ਚ ਕੀਤੀ ਸੇਵਾ