IND vs AFG Weather: ਭਾਰਤ ਤੇ ਅਫਗਾਨਿਸਤਾਨ ਦਰਮਿਆਨ ਟੀ-20 ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੋਹਾਲੀ 'ਚ ਭਲਕੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਪਹਿਲੀ ਵਾਰ ਕਿਸੇ ਦੁਵੱਲੀ ਟੀ-20 ਲੜੀ 'ਚ ਆਹਮੋ-ਸਾਹਮਣੇ ਹੋ ਰਹੀਆਂ ਹਨ।  ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਪੰਜਾਬ ਵਿੱਚ ਅੱਤ ਦੀ ਠੰਢ ਅਤੇ ਸੰਘਣੀ ਧੁੰਦ ਦਾ ਦੌਰ ਪਹਿਲਾਂ ਹੀ ਬਰਕਰਾਰ ਹੈ।  ਇਸ ਤਰ੍ਹਾਂ ਦੋਵੇਂ ਪਾਰੀਆਂ ਦੌਰਾਨ ਤ੍ਰੇਲ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮੀਂਹ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਸੀਤ ਲਹਿਰ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਜੇਕਰ ਮੈਚ ਦੌਰਾਨ ਧੁੰਦ ਪੈਂਦੀ ਹੈ ਤਾਂ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸੀਤ ਲਹਿਰ ਕਾਰਨ ਮੈਚ ਰੱਦ ਹੋਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਮੈਚ ਰੱਦ ਹੋ ਸਕਦਾ ਹੈ। 


ਉੱਤਰੀ ਭਾਰਤ ਦੇ ਇਸ ਹਿੱਸੇ ਵਿੱਚ ਇਸ ਮਹੀਨੇ ਦੌਰਾਨ ਆਮ ਤੌਰ 'ਤੇ ਮੈਚ ਨਹੀਂ ਹੁੰਦੇ ਹਨ। ਭਾਵੇਂ ਕੋਈ ਮੈਚ ਹੋਵੇ, ਦਿਨ ਵੇਲੇ ਹੀ ਖੇਡਿਆ ਜਾਂਦਾ ਹੈ। ਮੈਚ ਵਾਲੇ ਦਿਨ ਘੱਟੋ-ਘੱਟ ਤਾਪਮਾਨ 5-6 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਅਤੇ ਸੂਰਜ ਡੁੱਬਣ ਤੋਂ ਬਾਅਦ ਭਾਰੀ ਤ੍ਰੇਲ ਪਏਗੀ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਪ੍ਰਬੰਧਨ ਪਿੱਚ 'ਤੇ ਤ੍ਰੇਲ ਨਾਲ ਨਜਿੱਠਣ ਲਈ ਤਿਆਰ ਹੈ।


ਮੁੱਖ ਕਿਊਰੇਟਰ ਰਾਕੇਸ਼ ਕੁਮਾਰ ਨੇ ਕਿਹਾ, “ਪੀਸੀਏ ਸਰਦੀਆਂ ਵਿੱਚ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਉਹ ਦਿਨ ਵੇਲੇ ਆਯੋਜਿਤ ਕੀਤੇ ਜਾਂਦੇ ਹਨ। ਸ਼ੁਕਰ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਧੁੰਦ ਘੱਟ ਗਈ ਹੈ। ਜਿੱਥੋਂ ਤੱਕ ਤ੍ਰੇਲ ਦਾ ਸਵਾਲ ਹੈ, ਅਸੀਂ ਤ੍ਰੇਲ ਨੂੰ ਦੂਰ ਰੱਖਣ ਲਈ ਅੱਜ ਤੋਂ ਐਸਪਾ ਕੈਮੀਕਲ ਦੀ ਵਰਤੋਂ ਕਰਾਂਗੇ। ਇਹ ਪਿਛਲੇ ਸਮੇਂ ਵਿੱਚ ਸਫਲਤਾਪੂਰਵਕ ਵਰਤਿਆ ਗਿਆ ਸੀ। ਮੈਚ ਨੂੰ ਸਫਲ ਬਣਾਉਣ ਲਈ 11 ਗਰਾਊਂਡਸਮੈਨਾਂ ਦੀ ਟੀਮ ਸਖ਼ਤ ਮਿਹਨਤ ਕਰ ਰਹੀ ਹੈ।


ਇਹ ਵੀ ਪੜ੍ਹੋ : Cricktet Player Sentenced News: ਆਈਪੀਐਲ ਖੇਡ ਚੁੱਕੇ ਇਸ ਕ੍ਰਿਕਟਰ ਨੂੰ ਜਬਰ ਜਨਾਹ ਦੇ ਮਾਮਲੇ 'ਚ 8 ਸਾਲ ਦੀ ਕੈਦ


ਟੀ-20 ਸੀਰੀਜ਼ ਲਈ ਦੋਵੇਂ ਟੀਮਾਂ ਇਸ ਤਰ੍ਹਾਂ ਹਨ:
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਮੁਕੇਸ਼ ਕੁਮਾਰ।


ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟ), ਇਕਰਾਮ ਅਲੀਖਿਲ (ਵਿਕੇਟ), ਅਜ਼ਮਤੁੱਲਾ ਉਮਰਜ਼ਈ, ਸ਼ਰਫੂਦੀਨ ਅਸ਼ਰਫ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ, ਹਜ਼ਰਤੁੱਲਾ ਜ਼ਜ਼ਈ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਫਰੀਦ ਅਹਿਮਦ , ਮੁਹੰਮਦ ਸਲੀਮ, ਕੈਸ ਅਹਿਮਦ, ਨਵੀਨ ਉਲ ਹੱਕ, ਨੂਰ ਅਹਿਮਦ, ਗੁਲਬਦੀਨ ਨਾਇਬ।


ਇਹ ਵੀ ਪੜ੍ਹੋ : PCA Stadium Security: ਭਾਰਤ ਤੇ ਅਫ਼ਗਾਨਿਸਤਾਨ ਟੀ-20 ਮੈਚ 'ਤੇ 2 ਹਜ਼ਾਰ ਪੁਲਿਸ ਮੁਲਾਜ਼ਮ ਰੱਖਣਗੇ ਬਾਜ਼ ਅੱਖ