Cricktet Player Sentenced News: ਅਦਾਲਤ ਨੇ ਜਬਰ ਜਨਾਹ ਦੇ ਦੋਸ਼ ਵਿੱਚ ਇੱਕ ਕ੍ਰਿਕਟਰ ਨੂੰ ਜੁਰਮਾਨਾ ਅਤੇ ਅੱਠ ਸਾਲ ਦੀ ਸਜ਼ਾ ਸੁਣਾਈ ਹੈ।
Trending Photos
Cricktet Player Sentenced News: ਨੇਪਾਲ ਦੀ ਅਦਾਲਤ ਨੇ ਬੁੱਧਵਾਰ ਨੂੰ ਕ੍ਰਿਕਟਰ ਸੰਦੀਪ ਲਾਛਿਮਾਨੇ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸ਼ਿਸ਼ਿਰ ਰਾਜ ਢਕਾਲ ਦੇ ਬੈਂਚ ਨੇ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਮੁਆਵਜ਼ੇ ਅਤੇ ਜੁਰਮਾਨੇ ਦੇ ਨਾਲ 8 ਸਾਲ ਦੀ ਕੈਦ ਦੀ ਸਜ਼ਾ ਦਾ ਸਖ਼ਤ ਫੈਸਲਾ ਸੁਣਾਇਆ ਹੈ।
ਨੇਪਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮਿਛਨੇ ਨੂੰ ਪਹਿਲਾਂ ਹੀ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਹੁਣ ਕਾਠਮੰਡੂ ਦੀ ਅਦਾਲਤ ਨੇ ਇਸੇ ਮਾਮਲੇ ਦੀ ਸੁਣਵਾਈ ਕਰਦਿਆਂ ਸੰਦੀਪ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। 23 ਸਾਲਾ ਸੰਦੀਪ ਨੇਪਾਲ ਕ੍ਰਿਕਟ ਦਾ ਵੱਡਾ ਚਿਹਰਾ ਰਿਹਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਵੀ ਖੇਡ ਚੁੱਕਾ ਹੈ।
ਕੋਰਟ ਅਧਿਕਾਰੀ ਰਾਮੂ ਸ਼ਰਮਾ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਇੱਕ 17 ਸਾਲ ਦੀ ਲੜਕੀ ਨੇ ਕਾਠਮੰਡੂ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਸੰਦੀਪ ਲਾਮਿਛਨੇ ਖਿਲਾਫ ਸ਼ਿਕਾਇਤ ਦਿੱਤੀ ਸੀ। ਉਸ ਲੜਕੀ ਨੇ ਉਸ 'ਤੇ ਜਬਰ ਜਨਾਹ ਦਾ ਦੋਸ਼ ਲਾਇਆ ਸੀ। ਇਹ ਇਲਜ਼ਾਮ ਲਗਾਉਣ ਸਮੇਂ ਸੰਦੀਪ ਵੈਸਟਇੰਡੀਜ਼ ਵਿੱਚ ਸੀ ਤੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐੱਲ) ਵਿੱਚ ਜਮੈਕਾ ਟਾਲਾਵਾਹਸ ਲਈ ਖੇਡ ਰਿਹਾ ਸੀ। ਜਦੋਂ ਗ੍ਰਿਫਤਾਰੀ ਵਾਰੰਟ ਜਾਰੀ ਹੋਇਆ ਤਾਂ ਸੰਦੀਪ ਨੂੰ ਤੁਰੰਤ ਦੇਸ਼ ਪਰਤਣ ਦਾ ਹੁਕਮ ਦਿੱਤਾ ਗਿਆ।
ਕ੍ਰਿਕਟਰ ਦੋਸ਼ਾਂ ਤੋਂ ਬਾਅਦ ਹੋ ਗਿਆ ਸੀ ਫ਼ਰਾਰ
ਹਾਲਾਂਕਿ ਵਾਰੰਟ ਜਾਰੀ ਹੋਣ ਤੋਂ ਬਾਅਦ ਸੰਦੀਪ ਲਾਮਿਛਾਣੇ ਫਰਾਰ ਹੋ ਗਿਆ ਸੀ ਅਤੇ ਉਸ ਦਾ ਟਿਕਾਣਾ ਨਹੀਂ ਮਿਲ ਸਕਿਆ ਸੀ। ਨੇਪਾਲ ਪੁਲਸ ਨੇ ਸੰਦੀਪ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਦੀ ਮਦਦ ਲਈ। ਉਦੋਂ ਇੰਟਰਪੋਲ ਨੇ ਸੰਦੀਪ ਖਿਲਾਫ ਨੋਟਿਸ ਜਾਰੀ ਕੀਤਾ ਸੀ। ਕੁਝ ਦਿਨਾਂ ਦੀ ਉਡੀਕ ਮਗਰੋਂ ਜਦੋਂ ਸੰਦੀਪ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਉਤਰਿਆ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਸੰਦੀਪ ਨੂੰ ਨੇਪਾਲ ਕ੍ਰਿਕਟ ਸੰਘ (ਕੈਨ) ਨੇ ਵੀ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਜਨਵਰੀ 2023 'ਚ ਸੰਦੀਪ ਲਾਮਿਛਨੇ ਨੂੰ ਵੱਡੀ ਰਾਹਤ ਮਿਲੀ ਅਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਆਈਪੀਐਲ ਖੇਡਣ ਵਾਲੀ ਪਹਿਲਾਂ ਨੇਪਾਲੀ ਖਿਡਾਰੀ
ਸੰਦੀਪ ਆਈਪੀਐਲ ਖੇਡਣ ਵਾਲੇ ਨੇਪਾਲ ਦੇ ਪਹਿਲੇ ਖਿਡਾਰੀ ਹਨ। ਤੁਹਾਨੂੰ ਦੱਸ ਦੇਈਏ ਕਿ ਸੰਦੀਪ ਨੇਪਾਲ ਦੇ ਸਟਾਰ ਖਿਡਾਰੀ ਹਨ। ਉਹ ਦੇਸ਼ ਦਾ ਇਕਲੌਤਾ ਖਿਡਾਰੀ ਹੈ ਜੋ ਦੁਨੀਆ ਭਰ ਵਿੱਚ ਕ੍ਰਿਕਟ ਲੀਗ ਖੇਡ ਰਿਹਾ ਹੈ। ਸੰਦੀਪ ਆਈਪੀਐਲ ਵਿੱਚ ਖੇਡਣ ਵਾਲੇ ਨੇਪਾਲ ਦੇ ਪਹਿਲੇ ਕ੍ਰਿਕਟਰ ਵੀ ਹਨ। ਇਸ ਦੇ ਨਾਲ, ਉਹ ਆਸਟ੍ਰੇਲੀਅਨ ਬਿਗ ਬੈਸ਼ ਲੀਗ, ਕੈਰੇਬੀਅਨ ਪ੍ਰੀਮੀਅਰ ਲੀਗ ਤੇ ਲੰਕਾ ਪ੍ਰੀਮੀਅਰ ਲੀਗ ਸਮੇਤ ਕਈ ਲੀਗਾਂ ਵਿੱਚ ਖੇਡ ਰਿਹਾ ਹੈ।
ਲੈੱਗ ਸਪਿਨਰ ਸੰਦੀਪ ਨੂੰ ਪਹਿਲੀ ਵਾਰ 2018 'ਚ ਪਛਾਣ ਮਿਲੀ, ਜਦੋਂ ਉਹ ਪਹਿਲੀ ਵਾਰ ਆਈਪੀਐੱਲ ਉਦੋਂ ਉਸ ਦੀ ਉਮਰ ਸਿਰਫ਼ 17 ਸਾਲ ਸੀ। ਸੰਦੀਪ ਨੂੰ ਦਿੱਲੀ ਡੇਅਰਡੇਵਿਲਜ਼ ਨੇ 20 ਲੱਖ ਰੁਪਏ ਵਿੱਚ ਖਰੀਦਿਆ। ਸੰਦੀਪ ਨੇ IPL 'ਚ 9 ਮੈਚ ਖੇਡੇ, ਜਿਸ 'ਚ ਉਸ ਨੇ 13 ਵਿਕਟਾਂ ਲਈਆਂ।
ਇਹ ਵੀ ਪੜ੍ਹੋ : India vs Afghanistan Match Security: ਭਾਰਤ ਤੇ ਅਫ਼ਗਾਨਿਸਤਾਨ ਟੀ-20 ਮੈਚ 'ਤੇ 2 ਹਜ਼ਾਰ ਪੁਲਿਸ ਮੁਲਾਜ਼ਮ ਰੱਖਣਗੇ ਬਾਜ਼ ਅੱਖ