PCA Stadium Security: ਭਾਰਤ ਤੇ ਅਫ਼ਗਾਨਿਸਤਾਨ ਦਰਮਿਆਨ ਭਲਕੇ ਹੋਣ ਵਾਲੇ ਟੀ-20 ਮੈਚ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
Trending Photos
Mohali News(ਮਨੀਸ਼ ਸ਼ੰਕਰ): ਭਾਰਤ ਤੇ ਅਫ਼ਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾਂ ਮੈਚ ਭਲਕੇ ਮੋਹਾਲੀ ਵਿੱਚ ਖੇਡਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅਫਗਾਨਿਸਤਾਨ ਦੀ ਟੀਮ ਪਹਿਲਾਂ ਹੀ ਸਟੇਡੀਅਮ ਵਿੱਚ ਪੁੱਜ ਕੇ ਅਭਿਆਸ ਦੌਰਾਨ ਖੂਬ ਪਸੀਨਾ ਵਹਾ ਰਹੀ ਹੈ। ਇਸ ਮੈਚ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਹੋਏ ਹਨ। ਪੁਲਿਸ ਮੋਹਾਲੀ ਕ੍ਰਿਕਟ ਸਟੇਡੀਅਮ ਦੇ ਨੇੜੇ ਚੱਪੇ-ਚੱਪੇ ਉਪਰ ਬਾਜ਼ ਅੱਖ ਰੱਖੇਗੀ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਨੂੰ ਲੈ ਕੇ 2 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ 1500 ਤੋਂ 2000 ਸੀਸੀਟੀਵੀ ਕੈਮਰੇ ਵੀ ਆਸਪਾਸ ਦੇ ਇਲਾਕੇ ਵਿੱਚ ਇੰਸਟਾਲ ਕੀਤੇ ਹੋਏ ਹਨ। ਇੰਡੀਆ ਬਨਾਮ ਅਫਗਾਨਿਸਤਾਨ ਟੀ 20 ਮੈਚ ਨੂੰ ਲੈ ਕੇ ਐਸਐਸਪੀ ਮੋਹਾਲੀ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ।
ਐਸਐਸਪੀ ਮੁਹਾਲੀ ਵੱਲੋਂ ਆਮ ਜਨਤਾ ਨੂੰ ਕੱਲ੍ਹ ਸ਼ਾਮ ਨੂੰ ਸਟੇਡੀਅਮ ਦੇ ਆਸ ਪਾਸ ਘੁੰਮਣ ਫਿਰ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਟਿਕਟਾਂ ਦੀ ਕਾਲਾਬਜ਼ਾਰੀ ਕਰਨ ਵਾਲਿਆਂ ਉਪਰ ਵੀ ਨਕੇਲ ਕੱਸੀ ਜਾ ਰਹੀ ਹੈ। ਭਾਰਤੀ ਟੀਮ ਦੀ ਗੱਲ ਕਰੀਏ ਤਾਂ ਇਸ ਮੈਦਾਨ 'ਤੇ ਟੀ-20 ਇੰਟਰਨੈਸ਼ਨਲ 'ਚ ਹੁਣ ਤੱਕ ਵਿਰਾਟ ਕੋਹਲੀ ਦਾ ਰਿਕਾਰਡ ਕਾਫੀ ਸ਼ਾਨਦਾਰ ਰਿਹਾ ਹੈ।
ਇਹ ਵੀ ਪੜ੍ਹੋ : Truck Drivers Strike: ਟਰੱਕ ਡਰਾਈਵਰ ਮੁੜ ਹੜਤਾਲ ਤੇ, ਪੰਜਾਬ 'ਚ ਫਿਰ ਹੋ ਸਕਦੀ ਹੈ ਹਰ ਥਾਂ ਤੇਲ ਦੀ ਕਿੱਲਤ!
ਕੋਹਲੀ ਨੇ ਮੋਹਾਲੀ 'ਚ 3 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਹ ਦੋ ਵਾਰ ਅਜੇਤੂ ਰਹਿ ਕੇ ਪੈਵੇਲੀਅਨ ਪਰਤਣ 'ਚ ਕਾਮਯਾਬ ਰਹੇ ਹਨ। ਇਸ ਸਟੇਡੀਅਮ 'ਚ ਕੋਹਲੀ ਨੇ 2 ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਆਧਾਰ 'ਤੇ 156 ਦੌੜਾਂ ਬਣਾਈਆਂ ਹਨ। ਜੇਕਰ ਅਸੀਂ ਇਸ ਫਾਰਮੈਟ 'ਚ ਅਫਗਾਨਿਸਤਾਨ ਖਿਲਾਫ ਕੋਹਲੀ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਤਿੰਨ ਪਾਰੀਆਂ 'ਚ 172 ਦੌੜਾਂ ਬਣਾਈਆਂ ਹਨ, ਜਿਸ 'ਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ।
ਇਹ ਵੀ ਪੜ੍ਹੋ : Nitin Gadkari News: ਨਿਤਿਨ ਗਡਕਰੀ ਨੇ ਕਿਸਾਨਾਂ ਨੂੰ ਊਰਜਾਦਾਤਾ ਬਣਨ ਲਈ ਪ੍ਰੇਰਿਆ, 4 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਉਦਘਾਟਨ