MP Santokh Singh Chaudhary dead news: ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ ਦਾ ਭਾਰਤ ਜੋੜੋ ਯਾਤਰਾ ਦੌਰਾਨ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਹਸਪਤਾਲ ਲਈ ਰਵਾਨਾ ਹੋ ਗਏ ਹਨ।  ਭਾਰਤ ਜੋੜੋ ਯਾਤਰਾ (Bharat Jodo Yatra) ਨੂੰ ਰਸਤੇ ਵਿਚ ਹੀ ਰੋਕਣਾ ਪਿਆ। 


COMMERCIAL BREAK
SCROLL TO CONTINUE READING


ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਲੁਧਿਆਣਾ ਦੇ ਐਂਬੂਲੈਂਸ ਰਾਹੀਂ ਹਸਪਤਾਲ (MP Santokh Singh Chaudhary) ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਅੱਜ ਹੀ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ 'ਚ ਸ਼ਾਮਿਲ ਹੋਏ ਸਨ।  ਇਸ ਦੌਰਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਲਿਖਿਆ ਹੈ , "ਕਾਂਗਰਸ ਦੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਜੀ ਦੀ ਬੇਵਕਤੀ (MP Santokh Singh Chaudhary) ਮੌਤ ਦਾ ਬੇਹੱਦ ਦੁੱਖ ਹੋਇਆ..ਪ੍ਵਮਾਤਮਾ ਵਿੱਛੜੀ ਰੂਹ ਨੂੰ ਸਕੂਨ ਬਖ਼ਸ਼ੇ ..ਵਾਹਿਗੁਰੂ।"



 


ਰਾਹੁਲ ਗਾਂਧੀ ਦੀ ਯਾਤਰਾ (Bharat Jodo Yatra) ਅੱਜ ਸਵੇਰੇ 7 ਵਜੇ ਲੁਧਿਆਣਾ ਦੇ ਲਾਡੋਵਾਲ ਤੋਂ ਸ਼ੁਰੂ ਹੋਈ। ਯਾਤਰਾ ਨੇ ਸਵੇਰੇ 10 ਵਜੇ ਜਲੰਧਰ ਦੇ ਗੁਰਾਇਆ ਪਹੁੰਚਣਾ ਸੀ, ਜਿੱਥੇ ਦੁਪਹਿਰ ਦੇ ਖਾਣੇ ਲਈ ਵਿਰਾਮ ਲੱਗੇਗਾ। ਇਸ ਤੋਂ ਬਾਅਦ ਯਾਤਰਾ ਬਾਅਦ ਦੁਪਹਿਰ 3 ਵਜੇ ਮੁੜ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਫਗਵਾੜਾ ਬੱਸ ਅੱਡੇ ਨੇੜੇ ਰੁਕੇਗੀ।


ਅੱਜ  (Bharat Jodo Yatra)  ਯਾਤਰਾ ਦਾ ਰਾਤ ਦਾ ਠਹਿਰਾਅ ਕਪੂਰਥਲਾ ਦੇ ਕੋਨਿਕਾ ਰਿਜ਼ੋਰਟ ਨੇੜੇ ਪਿੰਡ ਮਹਿਤ ਵਿਖੇ ਸੀ ਪਰ ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਮੌਤ ਹੋ ਜਾਣ  (MP Santokh Singh Chaudhary)  ਕਾਰਨ ਯਾਤਰਾ ਰੋਕ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਕਾਂਗਰਸ ਵੱਲੋਂ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਕਿ ਯਾਤਰਾ ਅੱਜ ਰੋਕ ਦਿੱਤੀ ਜਾਵੇਗੀ ਜਾਂ ਫਿਰ ਰਾਹੁਲ ਗਾਂਧੀ ਮੁੜ ਯਾਤਰਾ ਵਿੱਚ ਸ਼ਾਮਲ ਹੋਣਗੇ।