Jalandhar News: ਪੁਲਿਸ ਤੇ ਆਬਕਾਰੀ ਵਿਭਾਗ ਨੇ ਕਰੋੜਾਂ ਰੁਪਏ ਦਾ ਲਾਹਣ ਫੜਿਆ; ਸਤਲੁਜ ਤੈਰ ਕੇ ਫ਼ਰਾਰ ਹੋਏ ਤਸਕਰ
Jalandhar News (ਸੁਨੀਲ ਮਹਿੰਦਰੂ) : ਪੰਜਾਬ ਦੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਮੌਤਾਂ ਤੋਂ ਬਾਅਦ ਪੁਲਿਸ ਤੇ ਆਬਕਾਰੀ ਵਿਭਾਗ ਅਲਰਟ ਉਤੇ ਹੈ।
Jalandhar News (ਸੁਨੀਲ ਮਹਿੰਦਰੂ) : ਪੰਜਾਬ ਦੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਮੌਤਾਂ ਤੋਂ ਬਾਅਦ ਪੁਲਿਸ ਤੇ ਆਬਕਾਰੀ ਵਿਭਾਗ ਅਲਰਟ ਉਤੇ ਹੈ। ਅੱਜ ਯਾਨੀ ਐਤਵਾਰ ਤੜਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਮਹਿਤਪੁਰ ਦੇ ਇਲਾਕੇ 'ਚ ਬਰਸਾਤ ਦਰਮਿਆਨ ਜਲੰਧਰ ਦੇਹਾਤ ਪੁਲਿਸ ਤੇ ਜਲੰਧਰ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ।
ਪੁਲਿਸ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ, 8 ਕਿਲੋ ਡੋਡਾ, ਭੁੱਕੀ ਅਤੇ ਸ਼ਰਾਬ ਦੀਆਂ ਭੱਠੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਦਰਿਆ ਪਾਰ ਕਰਕੇ ਲੁਧਿਆਣਾ ਵੱਲ ਭੱਜ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਇੰਨੇ ਬਦਮਾਸ਼ ਸਨ ਕਿ ਉਨ੍ਹਾਂ ਨੇ ਸਤਲੁਜ ਦਰਿਆ ਨੇੜੇ ਵੱਡੇ-ਵੱਡੇ ਟੋਏ ਬਣਾ ਲਏ ਸਨ।
ਮੁਲਜ਼ਮ ਇਸ ਵਿੱਚ ਲੱਕੜ ਦੇ ਸਟੈਂਡ ਰੱਖ ਕੇ ਸ਼ਰਾਬ ਬਣਾ ਰਹੇ ਸਨ। ਸੂਤਰਾਂ ਅਨੁਸਾਰ ਜਲੰਧਰ ਆਬਕਾਰੀ ਵਿਭਾਗ ਨੂੰ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ। ਵਿਭਾਗੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਤੌਰ ਉਤੇ ਸ਼ਰਾਬ ਦੀਆਂ ਭੱਠੀਆਂ ਬਣਾਈਆਂ ਜਾ ਰਹੀਆਂ ਹਨ।
ਥਾਣਾ ਜਲੰਧਰ ਦਿਹਾਤੀ ਪੁਲਿਸ ਨੇ ਅੱਜ ਸਵੇਰੇ 6 ਵਜੇ ਸੀਆਈਏ ਦੀ ਮਦਦ ਨਾਲ ਮਹਿਤਪੁਰ ਦੇ ਪਿੰਡ ਵੇਰਾਂ ''ਚ ਛਾਪੇਮਾਰੀ ਕੀਤੀ ਗਈ। ਪੁਲਿਸ ਪਾਰਟੀ ਦੀਆਂ ਗੱਡੀਆਂ ਨੂੰ ਆਉਂਦੀ ਦੇਖ ਕੇ ਸਾਰੇ ਮੁਲਜ਼ਮ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਲੁਧਿਆਣਾ ਵੱਲ ਭੱਜ ਗਏ।
ਟੀਮਾਂ ਨੇ ਮੌਕੇ ਉਤੇ ਪਹੁੰਚ ਕੇ ਦੇਖਿਆ ਤਾਂ ਸ਼ਰਾਬ ਦੀ ਭੰਨਤੋੜ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਦਰਿਆ ਦੇ ਪਾਣੀ ਤੋਂ ਸ਼ਰਾਬ ਬਣਾਈ ਜਾ ਰਹੀ ਸੀ। ਮੌਕੇ ਉਤੇ ਦਰਜਨ ਦੇ ਕਰੀਬ ਵਿਅਕਤੀ ਕੰਮ ਕਰ ਰਹੇ ਸਨ, ਜੋ ਟੀਮਾਂ ਨੂੰ ਦੇਖ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : Arvind Kejriwal Arrest: ਹੁਣ ਦਿੱਲੀ 'ਚ 'ਜੇਲ੍ਹ ਤੋਂ ਚੱਲ ਰਹੀ ਹੈ ਸਰਕਾਰ! ਕੇਜਰੀਵਾਲ ਨੇ ED ਦੀ ਹਿਰਾਸਤ ਤੋਂ ਪਹਿਲਾ ਹੁਕਮ ਕੀਤਾ ਜਾਰੀ-ਸੂਤਰ
ਪ੍ਰਾਪਤ ਜਾਣਕਾਰੀ ਅਨੁਸਾਰ ਟੀਮਾਂ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ ਤੇ 8 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਉਕਤ ਸਾਮਾਨ ਨੂੰ ਮੌਕੇ ਉਤੇ ਹੀ ਨਸ਼ਟ ਕਰ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ਟ ਕੀਤੀਆਂ ਗਈਆਂ ਦਵਾਈਆਂ ਦੀ ਬਾਜ਼ਾਰੀ ਕੀਮਤ 2.70 ਕਰੋੜ ਰੁਪਏ ਦੇ ਕਰੀਬ ਸੀ।
ਇਹ ਵੀ ਪੜ੍ਹੋ : Sangrur Poisoned Liquor News: ਹਰਪਾਲ ਚੀਮਾ ਨੇ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਦਦ ਦਾ ਦਿੱਤਾ ਭਰੋਸਾ