Jalandhar Lok Sabha Seat History: ਜਲੰਧਰ ਪ੍ਰਾਚੀਨ, ਮੱਧਕਾਲੀ ਅਤੇ ਆਧੁਨਿਕ ਦੌਰ ਦਾ ਸਮੇਲ ਹੈ। ਇਸ ਨੂੰ ਬਿਸਤ ਦੁਆਬ ਵੀ ਕਿਹਾ ਜਾਂਦਾ ਹੈ। ਹਾਲੀਆ ਸਾਲਾਂ ਵਿੱਚ ਇਸ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ ਅਤੇ ਇਹ ਵਪਾਰਕ ਸਰਗਰਮੀ ਦੀ ਇੱਕ ਬਹੁਤ ਹੀ ਵੱਡੇ ਉਦਯੋਗਿਕ ਕੇਂਦਰ ਵਿੱਚ ਵਿਕਸਤ ਹੋ ਗਿਆ ਹੈ। ਭਾਰਤ ਦੀ ਆਜ਼ਾਦੀ (1947) ਦੇ ਬਾਅਦ ਜਲੰਧਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਅਤੇ ਇਹ 1953 ਵਿੱਚ ਚੰਡੀਗੜ੍ਹ ਨੂੰ ਰਾਜ ਦੀ ਰਾਜਧਾਨੀ ਬਣਾਏ ਜਾਣ ਤੱਕ ਰਾਜਧਾਨੀ ਰਿਹਾ। 


COMMERCIAL BREAK
SCROLL TO CONTINUE READING

ਜਲੰਧਰ ਸ਼ਹਿਰ ਇੱਕ ਦਾਨਵ ਰਾਜੇ ਜਲੰਧਰ (ਜੋ ਕਿ ਭਗਵਾਨ ਸ਼ਿਵ ਦਾ ਪੁੱਤਰ ਸੀ) ਉਸ ਦੁਆਰਾ ਵਸਾਇਆ ਹੋਇਆ ਮੰਨਿਆ ਜਾਂਦਾ ਹੈ ਜਲੰਧਰ ਨਾਮ ਦੇ ਦਾਨਵ ਨੇ ਇਹ ਸ਼ਹਿਰ ਵਸਾ ਕੇ ਇਸਨੂੰ ਆਪਣੀ ਰਾਜਧਾਨੀ ਬਣਾਇਆ ਸੀ ਜਿਸਦਾ ਜ਼ਿਕਰ ਜਲੰਧਰ ਪੁਰਾਣ ਤੇ ਪਦਮ ਪੁਰਾਣ 'ਚ ਵੀ ਮਿਲਦਾ ਹੈ।


ਜਲੰਧਰ ਦਾ ਚੋਣ ਇਤਿਹਾਸ


ਜਲੰਧਰ ਲੋਕ ਸਭਾ ਸੀਟ ਪੰਜਾਬ ਦੀਆਂ 13 ਸੀਟਾਂ ਵਿੱਚੋਂ ਇੱਕ ਹੈ। ਇਹ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਪੰਜਾਬ ਦੀਆਂ 4 ਸੰਸਦੀ ਸੀਟਾਂ ਵਿੱਚੋਂ ਇੱਕ ਹੈ। ਹਲਕੇ 'ਚ 1952 ਤੋਂ ਲੈ ਕੇ 2019 ਤੱਕ 16 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 12 ਵਾਰ, 1 ਵਾਰ ਸ਼੍ਰੋਮਣੀ ਅਕਾਲੀ ਦਲ(ਬਾਦਲ), ਦੋ ਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇੱਕ-ਇੱਕ ਵਾਰ ਜਨਤਾ ਦਲ ਅਤੇ ਅਜ਼ਾਦ ਉਮੀਦਵਾਰ ਨੇ ਇਸ ਸੀਟ 'ਤੇ ਜਿੱਤ ਹਾਸਲ ਕੀਤੀ। 2023 ਵਿੱਚ ਇਸ ਸੀਟ ਤੇ ਆਮ ਆਮਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ। 


ਜਲੰਧਰ ਲੋਕ ਸਭਾ ਸੀਟ ਤੋਂ ਪਹਿਲੇ ਸਾਂਸਦ ਅਮਰ ਨਾਥ ਸਨ। ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਰਦਾਰ ਸਵਰਨ ਸਿੰਘ ਅਗਲੇ 20 ਸਾਲਾਂ ਤੱਕ ਇਸ ਸੀਟ ਤੋਂ ਚੁਣੇ ਜਾਂਦੇ ਰਹੇ। ਜਲੰਧਰ ਲੋਕ ਸਭਾ ਸੀਟ ਤੋਂ ਸਵਰਨ ਸਿੰਘ ਦੇ ਜਿੱਤਣ ਦਾ ਸਿਲਸਿਲਾ 1957 ਤੋਂ ਸ਼ੁਰੂ ਹੋਇਆ ਸੀ ਜੋ 1977 ਤੱਕ ਜਾਰੀ ਰਿਹਾ। 1977 ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੀਟ ਤੋਂ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ।


                                        ਲੋਕ ਸਭਾ ਦੇ ਨਤੀਜੇ


  ਨੰ.
  ਸਾਲ   ਜੇਤੂ ਸਾਂਸਦ ਮੈਂਬਰ    ਪਾਰਟੀ
  1.   1951   ਅਮਰ ਨਾਥ   ਕਾਂਗਰਸ
  2.   1957   ਸਵਰਨ ਸਿੰਘ   ਕਾਂਗਰਸ
  3.   1962   ਸਵਰਨ ਸਿੰਘ   ਕਾਂਗਰਸ
  4.   1967   ਸਵਰਨ ਸਿੰਘ   ਕਾਂਗਰਸ
  5.   1971   ਸਵਰਨ ਸਿੰਘ   ਕਾਂਗਰਸ
  6.   1977   ਰਾਜਿੰਦਰ ਸਿੰਘ ਸਪੈਰੋ   ਕਾਂਗਰਸ
  7.   1985   ਰਾਜਿੰਦਰ ਸਿੰਘ ਸਪੈਰੋ   ਕਾਂਗਰਸ
  8.   1989   ਇੰਦਰ ਕੁਮਾਰ ਗੁਜਰਾਲ   ਜਨਤਾ ਦਲ
  9.   1992   ਯਸ   ਕਾਂਗਰਸ
 10.   1996   ਦਲਬਾਰਾ ਸਿੰਘ   ਸ਼੍ਰੋਮਣੀ ਅਕਾਲੀ ਦਲ
 11.   1998   ਇੰਦਰ ਕੁਮਾਰ ਗੁਜਰਾਲ   ਅਜ਼ਾਦ
 12.   1999   ਬਲਬੀਰ ਸਿੰਘ   ਕਾਂਗਰਸ
 13.   2004   ਰਾਣਾ ਸੋਢੀ   ਕਾਂਗਰਸ
 14.   2009   ਮਹਿੰਦਰ ਸਿੰਘ ਕੇਪੀ   ਕਾਂਗਰਸ
 15.   2014   ਸੰਤੋਖ ਚੌਧਰੀ   ਕਾਂਗਰਸ
 16.   2019   ਸੰਤੋਖ ਚੌਧਰੀ   ਕਾਂਗਰਸ

 


ਜਲੰਧਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ


ਜਲੰਧਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ (ਫਿਲੋਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ, ਅਦਮਪੁਰ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਕਾਂਗਰਸ ਨੇ 5 ਸੀਟਾਂ ਅਤੇ ਆਮ ਆਦਮੀ ਪਾਰਟੀ ਨੇ 4 ਵਿਧਾਨ ਸਭਾ ਸੀਟ 'ਤੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ ਸੀਟ 'ਤੇ ਜਿੱਤ ਹਾਸਲ ਕੀਤੀ।


ਪਿਛਲੇ ਲੋਕ ਸਭਾ ਨਤੀਜੇ


2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੇ ਇਹ ਸੀਟ ਜਿੱਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਬਹੁਤ ਕਰੀਬੀ ਫਰਕ ਨਾਲ ਹਰਾਇਆ। 2014 ਦੀਆਂ ਚੋਣਾਂ ਵਿੱਚ ਵੀ ਸੰਤੋਖ ਸਿੰਘ ਚੌਧਰੀ ਜੇਤੂ ਰਹੇ ਸਨ ਪਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਉਨ੍ਹਾਂ ਦੇ ਉਮੀਦਵਾਰ ਸਨ।


2023 ਵਿਚ ਸੰਤੋਖ ਸਿੰਘ ਚੌਧਰੀ ਦੇ ਬੇਵਕਤੀ ਦੇਹਾਂਤ ਤੋਂ ਬਾਅਦ ਮਈ ਮਹੀਨੇ ਵਿਚ ਇਸ ਸੀਟ 'ਤੇ ਉਪ ਚੋਣ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਇਸ ਸੰਸਦੀ ਸੀਟ ਤੋਂ ਜਿੱਤ ਕੇ ਲੋਕ ਸਭਾ ਵਿਚ ਪਹੁੰਚੇ ਸਨ। ਉਨ੍ਹਾਂ ਦੇ ਸਾਹਮਣੇ ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਡਾ: ਸੁਖਵਿੰਦਰ ਕੁਮਾਰ ਸੁੱਖੀ ਸਨ।  


ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ


ਕਾਂਗਰਸ ਪਾਰਟੀ ਨੇ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। 


AAP ਨੇ ਇਥੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਸੀ ਪਰ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ। ਜਿਸ ਤੋਂ AAP ਨੇ ਇਥੋਂ ਅਕਾਲੀ ਦਲ ਛੱਡਕੇ ਪਾਰਟੀ ਵਿੱਚ ਸ਼ਾਮਲ ਹੋਏ, ਪਵਨ ਕੁਮਾਰ ਟੀਨੂੰ ਨੂੰ ਟਿਕਟ ਦਿੱਤੀ ਹੈ।


ਬੀਜੇਪੀ ਨੇ ਜਲੰਧਰ ਤੋਂ ਮੌਜੂਦਾ ਸੰਸਦ ਮੈਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਵਿੱਚ ਉਤਾਰਿਆ ਹੈ।


ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਛੱਡਕੇ ਪਾਰਟੀ ਵਿੱਚ ਸ਼ਾਮਲ ਹੋਏ, ਮਹਿੰਦਰ ਸਿੰਘ ਕੇਪੀ ਨੂੰ ਟਿਕਟ ਦਿੱਤੀ ਹੈ।



ਜਲੰਧਰ ਦੇ ਮੌਜੂਦਾ ਵੋਟਰ


ਜਲੰਧਰ (ਰਾਖਵੀਂ) ਸੀਟ ਲਈ ਕੁੱਲ ਪੋਲਿੰਗ ਸਟੇਸ਼ਨ 1951 ਹਨ ਅਤੇ 16 ਲੱਖ 50 ਹਜ਼ਾਰ 849 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 58 ਹਜ਼ਾਰ 239 ਮਰਦ ਵੋਟਰ, 7 ਲੱਖ 92 ਹਜ਼ਾਰ 566 ਮਹਿਲਾ ਵੋਟਰ ਅਤੇ 44 ਟਰਾਂਸਜੈਂਡਰ ਵੋਟਰ ਹਨ। 


ਜਲੰਧਰ ਦੀਆਂ ਮਸ਼ਹੂਰ ਸਥਾਨ


ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਪੰਜਾਬ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਜੇਕਰ ਦੋਆਬ ਖੇਤਰ ਦੀ ਗੱਲ ਕਰੀਏ ਤਾਂ ਇਹ ਇਸ ਖੇਤਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਗੁਰੂ ਰਵਿਦਾਸ ਧਾਮ, ਦੇਵੀ ਤਾਲਾਬ ਮੰਦਿਰ, ਨਕੋਦਰ ਦਰਬਾਰ ਬਾਬਾ ਮੁਰਾਦ ਸ਼ਾਹ, ਡੇਰਾ ਸੱਚਖੰਡ ਬਾਲਾਂ, ਗੀਤਾ ਮੰਦਿਰ ਵਰਗੇ ਧਾਰਮਿਕ ਪਛਾਣ ਵਾਲੀਆਂ ਥਾਵਾਂ ਲਈ ਮਸ਼ਹੂਰ ਹੈ।