ਖੰਨਾ ਪੁਲਿਸ ਨੇ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ; 11 ਚੋਰੀਆਂ ਕੀਤੀਆਂ ਕਬੂਲ
Punjab News: ਇਹ ਮੁੱਦਾ ਪੰਜਾਬ ਪੁਲਿਸ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਸਾਮਣੇ ਆਇਆ ਸੀ। ਜਿਸ ਮਗਰੋਂ ਐਸਐਸਪੀ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ।
Punjab News: ਖੰਨਾ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਗਿਰੋਹ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਸਨ। ਪੁਲਿਸ ਨੇ ਗਿਰੋਹ ਦੇ 2 ਮੈਂਬਰ ਕਾਬੂ ਕੀਤੇ ਜੋਕਿ 11 ਥਾਵਾਂ ਉਪਰ ਚੋਰੀਆਂ ਕਰ ਚੁੱਕੇ ਸਨ। ਇਹ ਮੁੱਦਾ ਪੰਜਾਬ ਪੁਲਿਸ ਦੀਆਂ ਪਬਲਿਕ ਮੀਟਿੰਗਾਂ ਦੌਰਾਨ ਸਾਮਣੇ ਆਇਆ ਸੀ। ਜਿਸ ਮਗਰੋਂ ਐਸਐਸਪੀ ਨੇ ਸਖ਼ਤ ਨਿਰਦੇਸ਼ ਜਾਰੀ ਕੀਤੇ।
ਐਸਐਸਪੀ ਖੰਨਾ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾ ਮੁਤਾਬਕ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਝਾੜ ਸਾਹਿਬ ਵਿਖੇ ਮੀਟਿੰਗ ਦੌਰਾਨ ਲੋਕਾਂ ਨੇ ਮੁੱਦਾ ਚੁੱਕਿਆ ਸੀ ਕਿ ਨਹਿਰਾਂ ਦੀ ਰੇਲਿੰਗ ਚੋਰੀ ਹੋ ਰਹੀ ਹੈ। ਖੇਤਾਂ ਚ ਮੋਟਰਾਂ ਚੋਰੀ ਹੋ ਰਹੀਆਂ ਹਨ। ਇਸਤੋਂ ਬਾਅਦ ਡੀਐਸਪੀ ਸਮਰਾਲਾ ਦੀ ਡਿਊਟੀ ਲਗਾਈ ਗਈ।
ਇਹ ਵੀ ਪੜ੍ਹੋ: ਭੂਚਾਲ ਪੀੜਤਾਂ ਦੀ ਹਾਲਤ ਦੇਖ ਕੇ ਪ੍ਰਿਅੰਕਾ ਚੋਪੜਾ ਹੋਈ ਦੁਖੀ; ਤਸਵੀਰਾਂ ਸ਼ੇਅਰ ਕਰਕੇ ਮਦਦ ਦੀ ਲਗਾਈ ਗੁਹਾਰ
ਜਿਹਨਾਂ ਦੀ ਟੀਮ ਨੇ ਚੋਰ ਗਿਰੋਹ ਦੇ 2 ਮੈਂਬਰ ਫੜੇ ਗਏ। ਇਹਨਾਂ ਕੋਲੋਂ 11 ਮੋਟਰਾਂ ਅਤੇ ਨਹਿਰਾਂ ਤੋਂ ਚੋਰੀ ਕੀਤੀ ਗਈ ਤਾਰ ਬਰਾਮਦ ਕੀਤੀ ਗਈ। ਇਹ ਚੋਰ 11ਥਾਵਾਂ ਉਪਰ ਚੋਰੀਆਂ ਕਰ ਚੁੱਕੇ ਸਨ। ਇਹਨਾਂ ਦੇ ਹੋਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਹੜੇ ਕਬਾੜੀ ਨੂੰ ਸਾਮਾਨ ਵੇਚਿਆ ਜਾਂਦਾ ਸੀ ਉਸਦੀ ਵੀ ਭਾਲ ਕੀਤੀ ਜਾ ਰਹੀ ਹੈ
(ਦਰਮਿੰਦਰ ਸਿੰਘ ਦੀ ਰਿਪੋਰਟ)