Kisan Andolan 2.0: ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਜਾਣ ਦਾ ਐਲਾਨ; 10 ਮਾਰਚ ਨੂੰ ਦੇਸ਼ `ਚ ਰੇਲਾਂ ਦਾ ਚੱਕਾ ਹੋਵੇਗਾ ਜਾਮ
Kisan Andolan 2.0: ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਕਿਸਾਨਾਂ ਨੇ 6 ਮਾਰਚ ਨੂੰ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਹੈ।
Kisan Andolan 2.0: ਦਿੱਲੀ ਕੂਚ ਲਈ ਹਰਿਆਣਾ ਦੀਆਂ ਸਰਹੱਦਾਂ ਉਪਰ ਬੈਠੇ ਕਿਸਾਨਾਂ ਨੇ ਮੁੜ ਦਿੱਲੀ ਚਾਲੇ ਦਾ ਬਿਗੁਲ ਵਜਾ ਦਿੱਤਾ ਹੈ। ਦਰਅਸਲ ਕਿਸਾਨਾਂ ਨੇ 6 ਮਾਰਚ ਨੂੰ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 6 ਮਾਰਚ ਨੂੰ ਦੇਸ਼ ਭਰ ਦੇ ਕਿਸਾਨ ਦਿੱਲੀ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਮਹਿਜ਼ ਪੰਜਾਬ ਦਾ ਅੰਦੋਲਨ ਨਹੀਂ, ਦੇਸ਼ ਦੇ ਅੰਨਦਾਤਾ ਦਾ ਅੰਦੋਲਨ ਹੈ। ਪੂਰੇ ਦੇਸ਼ ਦੇ ਕਿਸਾਨ ਦਿੱਲੀ ਜਾਣਗੇ। ਬਾਰਡਰਾਂ ਉਤੇ ਕਿਸਾਨਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੋਰਚਿਆਂ ਉਤੇ ਹੀ ਡਟੇ ਰਹਿਣਗੇ।
ਕਿਸਾਨ ਸ਼ੁਭਕਰਨ ਦੇ ਭੋਗ ਮਗਰੋਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ। ਅੱਜ ਬਠਿੰਡਾ ਵਿਖੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ-ਪੰਜਾਬ ਦੇ ਕਿਸਾਨ ਖਨੌਰੀ-ਸ਼ੰਭੂ ਬਾਰਡਰ 'ਤੇ ਹੀ ਧਰਨਾ ਦੇਣਗੇ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਿਸਾਨ ਦਿੱਲੀ ਪੁੱਜਣਗੇ।
6 ਮਾਰਚ ਨੂੰ ਪੂਰੇ ਦੇਸ਼ ਦੀਆਂ ਜਥੇਬੰਦੀਆਂ ਬਿਨਾਂ ਟਰੈਕਟਰ ਦੇ ਰੇਲ, ਬੱਸ ਅਤੇ ਆਪਣੇ ਸਾਧਨ ਰਾਹੀਂ ਦਿੱਲੀ ਜਾਣਗੇ। 10 ਮਾਰਚ ਨੂੰ ਪੂਰੇ ਭਾਰਤ ਵਿੱਚ 12 ਤੋਂ 4 ਵਜੇ ਤੱਕ ਰੇਲਗੱਡੀਆਂ ਬੰਦ ਕੀਤੀਆਂ ਜਾਣਗੀਆਂ। ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਤੇ ਪਾ ਕੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਸਮੇਤ ਅੰਦੋਲਨ ਵਿਚ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : Harsh Mahajan News: ਕਾਂਗਰਸੀ ਵਿਧਾਇਕ ਤੇ ਵਰਕਰ ਸੀਐਮ ਸੁੱਖੂ ਦੀ ਕਾਰਜਪ੍ਰਣਾਲੀ ਤੋਂ ਚੱਲ ਰਹੇ ਨਾਰਾਜ਼-ਹਰਸ਼ ਮਹਾਜਨ
ਦਰਅਸਲ ਹਰਿਆਣਾ ਤੇ ਕੇਂਦਰ ਸਰਕਾਰ ਦੀ ਸਖਤੀ ਮਗਰੋਂ ਕਿਸਾਨ ਜਥੰਬਦੀਆਂ ਨੇ ਆਪਣੀ ਰਣਨੀਤੀ ਬਦਲੀ ਹੈ। ਸਰਕਾਰ ਨੇ ਹਾਈਕੋਰਟ ਵਿੱਚ ਕਿਹਾ ਹੈ ਕਿ ਕਿਸਾਨ ਟਰੈਕਟਰ-ਟਰਾਲੀਆਂ ਦੀ ਥਾਂ ਬੱਸਾਂ ਤੇ ਰੇਲਾਂ ਰਾਹੀਂ ਦਿੱਲੀ ਜਾ ਸਕਦੇ ਹਨ। ਹੁਣ ਕਿਸਾਨਾਂ ਨੇ ਵੀ ਟਰੈਕਟਰ-ਟਰਾਲੀਆਂ ਦੀ ਥਾਂ ਬੱਸਾਂ ਤੇ ਰੇਲਾਂ ਰਾਹੀਂ ਦਿੱਲੀ ਜਾਣ ਦਾ ਫੈਸਲਾ ਲੈ ਲਿਆ ਹੈ।
ਇਹ ਵੀ ਪੜ੍ਹੋ : Chandigarh News: ਪ੍ਰਸ਼ਾਸਕ ਦੇ ਮਾਈਕ ਦੀ ਆਵਾਜ਼ ਬੰਦ ਹੋਣ ਪਿੱਛੋਂ ਵੱਡਾ ਐਕਸ਼ਨ; ਚੰਡੀਗੜ੍ਹ ਨਿਗਮ ਦਾ ਐਕਸੀਅਨ ਮੁਅੱਤਲ