Kotkapura News: ਸਰਕਾਰੀ ਸਕੂਲ `ਚ ਕੈਂਸਰ ਅਵੇਅਰਨੈਸ ਕੈਂਪ ਵਿੱਚ ਲੋਕਾਂ ਨੂੰ ਕੀਤਾ ਜਾਗਰੂਕ
Kotkapura News: ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੈਂਸਰ ਅਵੇਅਰਨੈਸ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਲਗਭਗ 1000 ਦੇ ਕਰੀਬ ਲੜਕੀਆਂ ਨੇ ਹਿੱਸਾ ਲਿਆ।
Kotkapura News: ਸਾਂਝ ਸੁਸਾਇਟੀ ਕੋਟਕਪੂਰਾ ਵੱਲੋਂ ਸਥਾਨਕ ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਜ ਵਿਚ ਲੜਕੀਆਂ ਵਿਚ ਵੱਧ ਰਹੀ ਸਰਵਾਈਕਲ ਕੈਂਸਰ ਦੀ ਸਮੱਸਿਆ ਨੂੰ ਵੇਖਦਿਆ ਹੋਇਆ ਇਨ੍ਹਾਂ ਤੋਂ ਬਚਣ ਲਈ ਤਕਰੀਬਨ 1000 ਤੋਂ ਵੱਧ ਵਿਦਿਆਰਥਣਾਂ ਅਤੇ ਸਕੂਲ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਵਜੋਂ ਇਸ ਇਲਾਕੇ ਦੀਆਂ ਨਾਮਵਰ ਔਰਤ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਐਮਡੀ ਗਾਇਨੀ ਵੱਲੋਂ ਬਹੁਤ ਹੀ ਸਾਦੇ ਅਤੇ ਸਰਲ ਤਰੀਕੇ ਨਾਲ ਸਮਝਾਇਆ ਗਿਆ। ਜਿਸਨੂੰ ਸਾਰਿਆਂ ਨੇ ਧਿਆਨ ਪੂਰਵਕ ਸੁਣਿਆ ਅਤੇ ਸਲਾਹਿਆ। ਇਸ ਮੌਕੇ ਸਾਂਝ ਸੁਸਾਇਟੀ ਦੇ ਮੈਂਬਰ ਅਤੇ ਸਕੂਲ ਦਾ ਸਟਾਫ ਵੀ ਮੌਜੂਦ ਸੀ।
ਇਹ ਵੀ ਪੜ੍ਹੋ: Ludhiana News: ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਅੱਗੇ ਲੱਗੇ ਧਰਨੇ 'ਚ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗੀ
ਡਾ. ਬਲਜੀਤ ਕੌਰ ਨੇ ਲੜਕੀਆਂ ਵਿੱਚ ਵੱਧ ਰਹੀ ਸਰਵਾਈਕਲ ਕੈਂਸਰ ਦੀ ਸਮੱਸਿਆ ਨੂੰ ਵੇਖਦਿਆ ਹੋਇਆ ਇਨ੍ਹਾਂ ਤੋਂ ਬਚਣ ਅਤੇ ਇਸ ਤੋਂ ਜਾਗਰੂਕ ਹੋਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਕੂਲੀ ਵਿਦਿਆਰਥਣਾਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਜਾਗਰੂਕ ਕੀਤਾ। ਸਰਕਾਰੀ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿੱਚ ਹਰ ਅੱਠ ਮਿੰਟ ਵਿੱਚ ਕੈਂਸਰ ਨਾਲ ਮੌਤ ਹੁੰਦੀ ਹੈ।
ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਤੇ ਐਸਐਸਪੀ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਣੀ ਸਾਂਝ ਸੁਸਾਇਟੀ ਕੋਟਕਪੂਰਾ ਵੱਲੋਂ ਇੱਥੋਂ ਦੇ ਗਰਲ ਸਕੂਲ ਵਿੱਚ ਸਰਵਾਈਕਲ ਕੈਂਸਰ ਅਵੇਅਰਨੈਸ ਕੈਂਪ ਲਗਾਇਆ ਗਿਆ। ਜਿਸ ਵਿੱਚ ਸਕੂਲ ਦੀਆਂ ਹਜ਼ਾਰ ਦੇ ਕਰੀਬ ਲੜਕੀਆਂ ਅਤੇ ਸਕੂਲ ਦਾ ਸਟਾਫ ਇਸ ਮੌਕੇ ਹਾਜ਼ਰ ਸੀ। ਕਾਬਿਲੇਗੌਰ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਜਿਸ ਨੂੰ ਕਦੇ ਨਰਮੇ ਦੀ ਪੱਟੀ ਕਿਹਾ ਜਾਂਦਾ ਸੀ, ਉਹ ਹੁਣ ਕੈਂਸਰ ਦੀ ਬੈਲਟ ਬਣ ਕੇ ਰਹਿ ਗਿਆ ਹੈ। ਨਾਮੁਰਾਦ ਬਿਮਾਰੀ ਕੈਂਸਰ ਨੇ ਕਈ ਘਰ ਖਾਲੀ ਕਰ ਦਿੱਤੇ ਹਨ।
ਪਿਛਲੇ ਸਾਲਾਂ ਦੇ ਵਿੱਚ ਕੈਂਸਰ ਦੇ ਵੱਧ ਰਹੇ ਕਹਿਰ ਦੇ ਉੱਤੇ ਲਗਾਤਾਰ ਖੋਜਾਂ ਹੁੰਦੀਆਂ ਰਹੀਆਂ ਹਨ। ਕੈਂਸਰ ਹਸਪਤਾਲ ਵੱਲੋਂ ਜਾਰੀ ਕੀਤੇ ਡਾਟੇ ਦੇ ਮੁਤਾਬਕ ਸਿਰਫ਼ ਬਠਿੰਡਾ ਜਾਂ ਫਿਰ ਮਾਲਵਾ ਬੈਲਟ ਵਿੱਚ ਹੀ ਕੈਂਸਰ ਦੇ ਮਰੀਜ਼ ਨਹੀਂ ਸਗੋਂ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਮਾਰ ਪੈ ਰਹੀ ਹੈ।
ਇਹ ਵੀ ਪੜ੍ਹੋ: Mining in Punjab: ਮਾਈਨਿੰਗ ਵਿਭਾਗ ਦੀ ਸਖ਼ਤ ਕਾਰਵਾਈ-43 ਵਾਹਨਾਂ ਤੋਂ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ