ਵਿਰਾਸਤੀ ਰੁੱਖ ਦੀ ਭੇਂਟ ਚੜੀ ਹੀਰਾਕਸ਼ੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ, ਸੈਕਟਰ 25 ਸ਼ਮਸ਼ਾਨਘਾਟ ਵਿਚ ਹੋਇਆ ਅੰਤਿਮ ਸਸਕਾਰ
ਹੀਰਾਕਸ਼ੀ ਦੇ ਅੰਤਿਮ ਸੰਸਕਾਰ `ਚ ਸ਼ਹਿਰ ਦੇ ਸੈਂਕੜੇ ਲੋਕ ਸ਼ਾਮਲ ਹੋਏ। ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿਚ 700 ਤੋਂ ਵੱਧ ਲੋਕ ਪੁੱਜੇ ਹੋਏ ਸਨ। ਇਨ੍ਹਾਂ ਵਿਚ ਹੀਰਾਕਸ਼ੀ ਦੇ ਰਿਸ਼ਤੇਦਾਰ, ਸਕੂਲ ਸਟਾਫ਼, ਦੋਸਤ, ਰਿਸ਼ਤੇਦਾਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਦੇ ਆਗੂ ਸ਼ਾਮਲ ਸਨ।
ਚੰਡੀਗੜ: ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਨਾਲ ਮਾਰੀ ਗਈ 10ਵੀਂ ਜਮਾਤ ਦੀ ਵਿਦਿਆਰਥਣ ਹੀਰਾਕਸ਼ੀ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1:45 ਵਜੇ ਕਰ ਦਿੱਤਾ ਗਿਆ। ਕਰੀਬ 12 ਵਜੇ ਲਾਸ਼ ਨੂੰ ਸੈਕਟਰ-25 ਸਥਿਤ ਸ਼ਮਸ਼ਾਨਘਾਟ ਲਿਆਂਦਾ ਗਿਆ। ਪੀ. ਜੀ. ਆਈ. ਵਿਚ ਪੋਸਟਮਾਰਟਮ ਤੋਂ ਬਾਅਦ ਹੀਰਾਕਸ਼ੀ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਵਿਚ ਲਿਜਾਇਆ ਗਿਆ। ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਮਾਪਿਆਂ ਦਾ ਹੋਇਆ ਬੁਰਾ ਹਾਲ
ਹੀਰਾਕਸ਼ੀ ਦੇ ਅੰਤਿਮ ਸੰਸਕਾਰ 'ਚ ਸ਼ਹਿਰ ਦੇ ਸੈਂਕੜੇ ਲੋਕ ਸ਼ਾਮਲ ਹੋਏ। ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿਚ 700 ਤੋਂ ਵੱਧ ਲੋਕ ਪੁੱਜੇ ਹੋਏ ਸਨ। ਇਨ੍ਹਾਂ ਵਿਚ ਹੀਰਾਕਸ਼ੀ ਦੇ ਰਿਸ਼ਤੇਦਾਰ, ਸਕੂਲ ਸਟਾਫ਼, ਦੋਸਤ, ਰਿਸ਼ਤੇਦਾਰ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਦੇ ਆਗੂ ਸ਼ਾਮਲ ਸਨ। ਹੀਰਾਕਸ਼ੀ ਦੇ ਮਾਪਿਆਂ ਦਾ ਬੁਰਾ ਹਾਲ ਸੀ। ਹੀਰਾਕਸ਼ੀ ਦੀ ਮਾਂ ਦਮਨ ਕੁਮਾਰ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਰੁਕ ਸਕੇ। ਰਿਸ਼ਤੇਦਾਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ। ਇਸ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਦੀਆਂ ਅੱਖਾਂ 'ਚ ਵੀ ਹੀਰਾਕਸ਼ੀ ਦੇ ਵਿਛੋੜੇ ਦਾ ਸੋਗ ਛਾਇਆ ਹੋਇਆ ਸੀ। ਮਾਹੌਲ ਗਮਗੀਨ ਹੈ। ਧੀ ਦੀ ਯਾਦ ਵਿਚ ਮਾਪਿਆਂ ਦਾ ਬੁਰਾ ਹਾਲ ਹੈ।
ਸਹੇਲੀਆਂ ਸਕੂਲ ਡਰੈਸ ਵਿਚ ਪਹੁੰਚੀਆ
ਸਕੂਲ ਸਟਾਫ਼ ਅਤੇ ਸਕੂਲ ਦੀਆਂ ਵਿਦਿਆਰਥਣਾਂ ਵੀ ਸ਼ਮਸ਼ਾਨਘਾਟ ਵਿਚ ਪੁੱਜੀਆਂ। ਇਨ੍ਹਾਂ 'ਚ ਜ਼ਿਆਦਾਤਰ ਹੀਰਾਕਸ਼ੀ ਦੇ ਜਮਾਤੀ ਵੀ ਸ਼ਾਮਲ ਸਨ ਜੋ ਸਕੂਲ ਦੀ ਡਰੈੱਸ 'ਚ ਹੀ ਆਪਣੀ ਦੋਸਤ ਦੇ ਅੰਤਿਮ ਸਸਕਾਰ 'ਤੇ ਪਹੁੰਚੇ ਸਨ। ਇਨ੍ਹਾਂ ਤੋਂ ਇਲਾਵਾ ਵਿਦਿਆਰਥੀ ਹੀਰਾਕਸ਼ੀ ਦੇ ਰਿਸ਼ਤੇਦਾਰ ਸਮੇਤ ਸ਼ਹਿਰ ਦੇ ਹੋਰ ਲੋਕ ਵੀ ਵੱਡੀ ਗਿਣਤੀ 'ਚ ਸ਼ਮਸ਼ਾਨਘਾਟ ਪੁੱਜੇ ਹੋਏ ਸਨ। ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ, ਨਗਰ ਨਿਗਮ ਦੀ ਮੇਅਰ ਸਰਬਜੀਤ ਕੌਰ, ਐਸ. ਡੀ. ਐਮ. ਸੈਂਟਰਲ, ਡੀ. ਐਸ. ਪੀ. ਸੈਂਟਰਲ ਗੁਰਮੁੱਖ ਸਿੰਘ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਮਸ਼ਾਨਘਾਟ ਵਿੱਚ ਪੁੱਜੇ ਹੋਏ ਸਨ।
ਮਾਪਿਆਂ ਦੀ ਛੋਟੀ ਧੀ ਹੀਰਾਕਸ਼ੀ
ਹੀਰਾਕਸ਼ੀ ਆਪਣੇ ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਸੀ। ਹੀਰਾਕਸ਼ੀ ਦੀ ਮਾਂ ਦਮਨ ਕੁਮਾਰ ਅਤੇ ਪਿਤਾ ਪੰਕਜ ਕੁਮਾਰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਸ਼ਿਮਲਾ ਗਏ ਹੋਏ ਸਨ। ਉਨ੍ਹਾਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਉਹ ਸ਼ਾਮ 4 ਵਜੇ ਚੰਡੀਗੜ ਪਹੁੰਚ ਗਏ। ਉਹ ਦੋ ਦਿਨ ਪਹਿਲਾਂ ਹੀ ਸ਼ਿਮਲਾ ਗਏ ਸੀ। ਸੈਕਟਰ-35 ਡੀ ਵਿੱਚ ਰਾਜੇਸ਼ ਸਵੀਟਸ ਐਂਡ ਰੈਸਟੋਰੈਂਟ ਦੇ ਨਾਂ ’ਤੇ ਹੀਰਾਕਸ਼ੀ ਦੇ ਪਿਤਾ ਪੰਕਜ ਦੀ ਸ਼ਾਪ ਹੈ। ਪੰਕਜ ਦੀਆਂ ਦੋ ਧੀਆਂ ਹਨ, ਵੱਡੀ ਧੀ ਦਿਵਾਕਾਰੀ, ਜਿਸ ਨੇ ਹਾਲ ਹੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ, ਜਦੋਂ ਕਿ ਹੀਰਾਕਸ਼ੀ ਕਾਰਮਲ ਕਾਨਵੈਂਟ ਸਕੂਲ ਵਿਚ 10ਵੀਂ ਜਮਾਤ ਦੀ ਵਿਦਿਆਰਥਣ ਸੀ।
WATCH LIVE TV