Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
नवीनतम अद्यतन
ਪਰਸ ਖੋਹਣ ਲਈ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੜਕੀ ਨੂੰ ਦੂਰ ਤੱਕ ਘੜੀਸਿਆ
ਫ਼ਿਰੋਜ਼ਪੁਰ ਵਿੱਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਲੜਕੀ ਨੂੰ ਉਸ ਦਾ ਬੈਗ ਖੋਹਣ ਸਮੇਂ ਬੁਰੀ ਤਰ੍ਹਾਂ ਘੜੀਸਿਆ। ਫ਼ਿਰੋਜ਼ਪੁਰ ਸ਼ਹਿਰ ਵਿੱਚ ਸੋਢੀ ਇੰਦਰ ਸਿੰਘ ਗਲੀ ਵਿੱਚ ਦੋ ਮੋਟਰਸਾਈਕਲ ਲੁਟੇਰਿਆਂ ਨੇ ਗਲੀ ਵਿੱਚੋਂ ਲੰਘ ਰਹੀਆਂ ਦੋ ਲੜਕੀਆਂ ਵਿੱਚੋਂ ਇੱਕ ਦਾ ਬੈਗ ਖੋਹ ਲਿਆ। ਹਾਲਾਂਕਿ ਲੜਕੀ ਨੂੰ ਕਾਫੀ ਦੇਰ ਤੱਕ ਬੈਗ ਨਹੀਂ ਛੱਡਿਆ। ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੜਕੀ ਨੂੰ ਕਾਫੀ ਦੂਰ ਤੱਕ ਘੜੀਸਿਆ ਅਤੇ ਬੈਗ ਖੋਹ ਕੇ ਭੱਜ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਹੈ। ਵਪਾਰ ਮੰਡਲ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਚੋਰ-ਲੁਟੇਰੇ ਫੜੇ ਜਾਣ, ਫ਼ਿਰੋਜ਼ਪੁਰ 'ਚ ਵਾਰਦਾਤਾਂ ਵਧ ਰਹੀਆਂ ਹਨ।
ਜੇਕਰ ਮੈਂ ਕਿਸੇ ਨਾਲ ਧੋਖਾ ਕੀਤਾ ਹੋਵੇ ਤਾਂ ਮੇਰਾ ਕੱਖ ਨਾ ਰਹੇ-ਸ਼ੀਤਲ ਅੰਗੂਰਾਲ
ਉਨ੍ਹਾਂ ਨੇ ਕਿਹਾ ਕਿ ਮੇਰੇ ਉਪਰ ਝੂਠੇ ਦੋਸ਼ ਲਗਾਏ ਗਏ ਹਨ। ਜੇਕਰ ਉਨ੍ਹਾਂ ਨੇ ਕਿਸੇ ਨਾਲ ਧੋਖਾ ਕੀਤਾ ਹੋਵੇ ਤਾਂ ਮੇਰਾ ਕੱਖ ਨਾ ਰਹੇ।ਸ਼ੀਤਲ ਅੰਗੂਰਾਲ ਹੋਏ ਭਾਵੁਕ
ਇਸ ਦੌਰਾਨ ਸ਼ੀਤਲ ਅੰਗੂਰਾਲ ਭਾਵੁਕ ਹੁੰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਮੇਰੇ ਉਪਰ ਝੂਠੇ ਤੇ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ-ਸ਼ੀਤਲ ਅੰਗੂਰਾਲ
ਇਸ ਦੌਰਾਨ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ।
ਸ਼ੀਤਲ ਅੰਗੂਰਾਲ ਨੇ ਰਮਨ ਅਰੋੜਾ ਉਤੇ ਲਗਾਏ ਗੰਭੀਰ ਇਲਜ਼ਾਮ
ਸ਼ੀਤਲ ਅੰਗੂਰਾਲ ਨੇ ਵਿਧਾਇਕ ਰਮਨ ਅਰੋੜਾ ਉਤੇ ਗੰਭੀਰ ਲਗਾਏ। ਉਨ੍ਹਾਂ ਨੇ ਪੈਨ ਡਰਾਈਵ ਪੇਸ਼ ਕਰਦੇ ਹੋਏ ਕਿਹਾ ਕਿ ਕੀ ਹੁਣ ਮੁੱਖ ਮੰਤਰੀ ਇਸ ਉਤੇ ਕਾਰਵਾਈ ਕਰਨਗੇ ਜਾਂ ਫਿਰ ਇਸ ਤਰ੍ਹਾਂ ਹੀ ਚੱਲਣ ਦੇਣਗੇ।
ਸ਼ੀਤਲ ਅੰਗੂਰਾਲ ਨੇ ਸੀਐਮ ਮਾਨ ਉਤੇ ਸਾਧਿਆ ਨਿਸ਼ਾਨਾ
ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਨਿਸ਼ਾਨੇ ਸਾਧੇ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਤੁਹਾਡੇ ਭੈਣ ਵਿਧਾਇਕ ਰਮਨ ਅਰੋੜਾ ਦੇ ਘਰ ਹੀ ਕਿਉਂ ਆਉਂਦੇ ਹਨ।
ਮੁੱਖ ਮੰਤਰੀ ਦੀ ਉਡੀਕ ਮਗਰੋਂ ਸ਼ੀਤਲ ਅੰਗੂਰਾਲ ਪੇਸ਼ ਕਰਨਗੇ ਸਬੂਤ
ਸ਼ੀਤਲ ਅੰਗੂਰਾਲ ਨੇ ਲਗਭਗ ਅੱਧਾ ਘੰਟਾ ਮੁੱਖ ਮੰਤਰੀ ਦੀ ਉਡੀਕ ਕੀਤੀ ਪਰ ਉਹ ਨਹੀਂ ਪੁੱਜੇ। ਇਸ ਤੋਂ ਬਾਅਦ ਸ਼ੀਤਲ ਨੇ ਕੰਟਰੋਲ ਰੂਮ ਵਿੱਚ ਨੰਬਰ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਉਹ ਸਬੂਤ ਪੇਸ਼ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ Vs ਸ਼ੀਤਲ ਅੰਗੂਰਾਲ
ਡਿਬੇਟ ਵਾਲੀ ਥਾਂ 'ਤੇ ਬੀਜੇਪੀ ਜਲੰਧਰ ਵੈਸਟ ਤੋਂ ਉਮੀਦਵਾਰ ਸ਼ੀਤਲ ਅੰਗੂਰਾਲ ਪਹੁੰਚੇ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸਮੇਤ ਬੀਜੇਪੀ ਗੇ ਰਈ ਸੀਨੀਅਰ ਆਗੂ ਮੌਜੂਦ ਰਹੇ। ਇਸ ਮੌਕੇ ਸ਼ੀਤਲ ਅੰਗੂਰਾਲ ਨੇ ਕਿਹਾ ਕਿ ਉਹ ਅੱਧਾ ਘੰਟਾ ਮੁੱਖ ਮੰਤਰੀ ਦਾ ਇੰਤਜ਼ਾਰ ਕਰਨਗੇ।
ਥੋੜ੍ਹੇ ਸਮੇਂ ਬਾਅਦ ਸ਼ੀਤਲ ਅੰਗੂਰਾਲ ਮੁੱਖ ਮੰਤਰੀ ਦੇ ਪਰਿਵਾਰ ਖਿਲਾਫ ਸਬੂਤ ਕਰਨਗੇ ਪੇਸ਼
ਸ਼ੀਤਲ ਅੰਗੁਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ ਨਾਮ 'ਤੇ ਹਫ਼ਤਾ ਵਸੂਲੀ ਕਰਨ ਦੇ ਇਲਜ਼ਾਮ ਲਾਏ ਹਨ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸ਼ੀਤਲ ਨੂੰ ਅੱਜ ਹੀ ਸਬੂਤ ਪੇਸ਼ ਕਰਨ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਸ਼ੀਤਲ ਨੇ ਬਾਬੂ ਜੀਵਨ ਰਾਮ ਚੌਂਕ ਪਹੁੰਚਕੇ ਮੁੱਖ ਮੰਤਰੀ ਨੂੰ ਸਬੂਤ ਦੇਣ ਦੀ ਗੱਲ ਆਖੀ ਹੈ। ਇਸ ਵੇਲੇ ਬਾਬੂ ਜੀਵਨ ਰਾਮ ਚੌਂਕ ਵਿੱਚ ਦੋ ਕੁਰਸੀਆਂ ਲਗਾ ਦਿੱਤੀਆਂ ਗਈਆਂ ਹਨ।
ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਦੀ ਤਬੀਅਤ ਠੀਕ ਨਹੀਂ ਹੈ। ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਜ਼ਾਕੀਆ ਅੰਦਾਜ਼ ‘ਚ ਡ੍ਰਿਪ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
ਮੋਗਾ ਵਿੱਚ ਭਾਰੀ ਮੀਂਹ ਕਾਰਨ ਘਰ ਦੀ ਦੀਵਾਰ ਡਿੱਗੀ
ਮੋਗਾ ਦੇ ਪਿੰਡ ਸਮਾਧ ਭਾਈ ਵਿਖੇ ਸਾਬਕਾ ਸਰਪੰਚ ਦੇ ਘਰ ਤੇਜ਼ ਬਾਰਿਸ਼ ਦੇ ਕਾਰਨ ਦੀਵਾਰ ਡਿੱਗੀ ਗਈ। ਕੰਧ ਡਿੱਗਣ ਕਾਰਨ ਇੱਕੋਂ ਪਰਿਵਾਰ ਦੇ ਚਾਰ ਮੈਂਬਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਸਾਬਕਾ ਸਰਪੰਚ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਦੋਕਿ ਬਾਕੀ ਪਰਿਵਾਰ ਦੇ ਤਿੰਨ ਮੈਂਬਰ ਮੋਗਾ ਸਿਵਿਲ ਹਸਪਤਾਲ ਵਿੱਚ ਜੇਰੇ ਇਲਾਜ ।
ਹਿਮਾਚਲ ਪ੍ਰਦੇਸ਼: ਹਮੀਰਪੁਰ ਜ਼ਿਲ੍ਹੇ ਵਿੱਚ ਚਾਰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ
ਆਮਦਨ ਕਰ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਵਿੱਚ ਚਾਰ ਵੱਖ-ਵੱਖ ਥਾਵਾਂ 'ਤੇ ਸਾਂਝੀ ਛਾਪੇਮਾਰੀ ਕੀਤੀ। ਛਾਪੇਮਾਰੀ ਦੋ ਕਰੱਸ਼ਰ ਮਾਲਕਾਂ ਅਤੇ ਇੱਕ ਰਿਜ਼ੋਰਟ ਆਪਰੇਟਰ ਦੇ ਅਦਾਰਿਆਂ 'ਤੇ ਹੋਈ। ਕਾਂਗੜਾ ਜ਼ਿਲ੍ਹੇ ਦੇ ਜਵਾਲਾਮੁਖੀ ਦੇ ਅਧਵਾਨੀ ਵਿਖੇ ਨਦੌਨ ਨਾਲ ਸਬੰਧਤ ਇੱਕ ਕਰੱਸ਼ਰ ਮਾਲਕ ਦਾ ਸਟੋਨ ਕਰੱਸ਼ਰ ਵੀ ਸ਼ੀਲ ਕੀਤਾ ਗਿਆ ਹੈ। ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਇੱਕ ਹਫ਼ਤੇ ਵਿੱਚ ਦੂਜੀ ਵਾਰ ਛਾਪੇਮਾਰੀ ਕਰਕੇ ਵਪਾਰੀਆਂ ਤੇ ਕਾਰੋਬਾਰੀਆਂ ਵਿੱਚ ਹੜਕੰਪ ਮੱਚ ਗਿਆ ਹੈ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਘਰ ਪਹੁੰਚੀ
ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮਹੱਤਿਆ
ਸੰਗਰੂਰ ਦੇ ਬਖੋਰਾ ਕਲਾਂ ਦੇ ਪਿੰਡ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਪ੍ਰਿੰਸੀਪਲ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਆਪਣੇ ਹੀ ਸਕੂਲ ਦੇ ਅਧਿਆਪਕ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।