Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਮਨਪ੍ਰੀਤ ਸਿੰਘ Thu, 30 May 2024-5:26 pm,

नवीनतम अद्यतन

  • ਅਬੋਹਰ 'ਚ ਟਰੇਨ ਦਾ ਇੰਜਣ ਹੋਇਆ ਫੇਲ੍ਹ
    ਅਬੋਹਰ ਵਿੱਚ ਕਿੱਲਿਆਂਵਾਲੀ ਨੇੜੇ ਬਠਿੰਡਾ ਤੋਂ ਸ੍ਰੀਗੰਗਾਨਗਰ ਜਾ ਰਹੀ ਪੈਸੰਜਰ ਟਰੇਨ ਦੀ ਪਾਵਰ ਫੇਲ੍ਹ ਹੋ ਗਈ। ਜਿਸ ਕਾਰਨ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕਰੀਬ ਡੇਢ ਘੰਟੇ ਤੱਕ ਗਰਮੀ ਵਿੱਚ ਪ੍ਰੇਸ਼ਾਨ ਰਹੇ। ਇਸ ਤੋਂ ਬਾਅਦ ਬਠਿੰਡਾ ਤੋਂ ਹੋਰ ਪਾਵਰ ਮੰਗਵਾ ਨੇ ਯਾਤਰੀਆਂ ਨੂੰ ਸ੍ਰੀਗੰਗਾਨਗਰ ਲਿਜਾਇਆ ਗਿਆ।

  • ਜੰਮੂ-ਕਸ਼ਮੀਰ 'ਚ ਖੱਡ ਵਿੱਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ; 21 ਦੀ ਮੌਤ
    ਜੰਮੂ-ਕਸ਼ਮੀਰ ਹਾਈਵੇ ਉਪਰ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਹੀ ਹੈ। ਦਰਅਸਲ ਵਿੱਚ ਅੱਜ ਦੁਪਹਿਰੇ ਇੱਕ ਬੱਸ ਕੁਰੂਕਸ਼ੇਤਰ, ਹਰਿਆਣਾ ਤੋਂ ਸ਼ਰਧਾਲੂਆਂ ਨੂੰ ਲੈ ਕੇ ਸ਼ਿਵਖੋਰੀ, ਪੂਨੀ ਵੱਲ ਜਾ ਰਹੀ ਸੀ, ਜਦੋਂ ਤੁੰਗੀ ਮੋੜ, ਚੌਂਕੀ ਚੌਰਾ ਨੇੜੇ ਪੁੱਜੀ ਤਾਂ ਉਕਤ ਬੱਸ ਡੂੰਘੀ ਖੱਡ ਵਿੱਚ ਪਲਟ ਗਈ, ਜਿਸ ਕਾਰਨ 21 ਯਾਤਰੀਆਂ ਦੀ ਮੌਤ ਹੋ ਗਈ। 40 ਯਾਤਰੀ ਜ਼ਖਮੀ ਹੋ ਗਏ।

  • ਈਡੀ ਨੇ ਛਾਪੇਮਾਰੀ ਦੌਰਾਨ 4 ਕਰੋੜ ਰੁਪਏ ਕੀਤੇ ਬਰਾਮਦ 
    ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਜਲੰਧਰ ਨੇ 29.05.2024 ਨੂੰ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ 14 ਰਿਹਾਇਸ਼ੀ/ਕਾਰੋਬਾਰੀ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਰੂਪਨਗਰ (ਰੋਪੜ), ਹੁਸ਼ਿਆਰਪੁਰ, ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਅਤੇ ਊਨਾ (ਹਿਮਾਂਚਲ ਪ੍ਰਦੇਸ਼) ਨੂੰ ਇੱਕ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.), 2002 ਦੀਆਂ ਧਾਰਾਵਾਂ ਤਹਿਤ ਐੱਫ. ਤਲਾਸ਼ੀ ਅਭਿਆਨ ਦੌਰਾਨ, ਵੱਖ-ਵੱਖ ਅਪਰਾਧਿਕ ਸਬੂਤ, ਦਸਤਾਵੇਜ਼, ਮੋਬਾਈਲ ਫੋਨ, ਲੈਪਟਾਪ ਅਤੇ ਨਗਦੀ ਦੀ ਰਕਮ 4.06 ਕਰੋੜ ਬਰਾਮਦ ਕੀਤੇ ਹਨ। ਈਡੀ ਨੇ ਮਾਈਨਜ਼ ਐਂਡ ਮਿਨਰਲਜ਼ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1957 ਅਤੇ ਭਾਰਤੀ ਦੰਡਾਵਲੀ, 1860 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਪੰਜਾਬ ਪੁਲਿਸ ਦੁਆਰਾ ਦਰਜ ਕੀਤੀ ਐਫਆਈਆਰ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ।

  • ਬਰਜਿੰਦਰ ਸਿੰਘ ਹਮਦਰਦ ਦੇ ਕੇਸ ਦੀ ਅੱਜ ਸੁਣਵਾਈ ਹੋਈ ਪੂਰੀ
    ਬਰਜਿੰਦਰ ਸਿੰਘ ਹਮਦਰਦ ਦੇ ਕੇਸ ਦੀ ਅੱਜ ਸੁਣਵਾਈ ਪੂਰੀ ਹੋ ਗਈ। ਕੱਲ੍ਹ ਅਦਾਲਤ ਇਸ ਮਾਮਲੇ 'ਤੇ ਆਪਣਾ ਫੈਸਲਾ ਦੇ ਸਕਦੀ ਹੈ। ਹਮਦਰਦ ਦੇ ਵਕੀਲ ਅਤੇ ਸਰਕਾਰੀ ਵਕੀਲ ਦੇ ਵਿਚਕਾਰ ਅੱਜ ਦੀ ਬਹਿਸ ਖਤਮ ਹੋ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਕਈ ਕੰਮ ਅਜੇ ਤੱਕ ਅਧੂਰੇ ਪਏ ਹਨ, ਜਿਨ੍ਹਾਂ ਦੇ ਟੈਂਡਰ ਅਜੇ ਤੱਕ ਨਹੀਂ ਹੋਏ ਹਨ, ਜਿਨ੍ਹਾਂ ਦੇ ਟੈਂਡਰ ਵੀ ਨਹੀਂ ਹੋਏ ਹਨ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਮਦਰਦ ਦੇ ਵਕੀਲ ਦਾ ਕਹਿਣਾ ਹੈ ਕਿ ਸਭ ਕੁਝ ਸਹੀ ਢੰਗ ਨਾਲ ਕੀਤਾ ਗਿਆ ਹੈ ਤੇ ਪੂਰੀ ਪ੍ਰਕਿਰਿਆ ਨਾਲ ਹਰ ਬਿੱਲ ਐਸਡੀਓ ਇੰਜੀਨੀਅਰਿੰਗ ਦੇ ਅਧੀਨ ਪਾਸ ਕੀਤਾ ਗਿਆ ਹੈ ਤੇ ਪੂਰੀ ਪ੍ਰਕਿਰਿਆ ਕੀਤੀ ਗਈ ਹੈ।

  • ਚਿੱਟੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ
    ਹਲਕਾ ਧਰਮਕੋਟ ਅਧੀਨ ਪਿੰਡ ਕਿਸ਼ਨਪੁਰਾ ਖੁਰਦ ਦਾ ਨੌਜਵਾਨ ਸੁਖਬੀਰ ਸਿੰਘ ਪਹਿਲਾ ਹੀ ਆਪਣੇ ਮਾਤਾ-ਪਿਤਾ ਤੇ ਭਰਾ ਤੋਂ ਹੀਣਾ ਤੇ ਆਪਣੀ ਇਕਲੌਤੀ ਬੇਟੀ ਆਪਣੀ ਪਤਨੀ ਤੇ ਆਪਣੀਆਂ ਭੈਣਾਂ ਦਾ ਇਕੱਲਾ ਸਹਾਰਾ ਵੀ ਚਿੱਟੇ ਦੀ ਭੇਂਟ ਚੜ੍ਹ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇ ਇਕੱਲਾ ਹੋਣ ਕਾਰਨ ਉਸਨੇ ਘਰ ਵਿੱਚ ਹੀ ਚਿੱਟੇ ਦਾ ਟੀਕਾ ਲਾਇਆ ਤੇ ਉਸਦੀ ਲਾਸ਼ ਬਾਥਰੂਮ ਵਿਚੋਂ ਮਿਲੀ ਹੈ।

  • ਸਮਰਾਲਾ ਵਿੱਚ ਬੇਅਦਬੀ ਦੀ ਦੂਜੀ ਘਟਨਾ ਆਈ ਸਾਹਮਣੇ

    ਸਮਰਾਲਾ ਇਲਾਕੇ ਵਿੱਚ ਬੇਅਦਬੀ ਦੀ ਦੂਸਰੀ ਘਟਨਾ ਸਾਹਮਣੇ ਆਈ ਹੈ। ਸਮਰਾਲਾ ਥਾਣਾ ਅਧੀਨ ਪੈਂਦੇ ਬੰਬ ਪਿੰਡ ਵਿੱਚ ਜੇਠ, ਭਰਜਾਈ ਤੇ ਭਤੀਜੇ ਨੇ ਮਿਲ ਕੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਬੇਅਦਬੀ ਤੋਂ ਬਾਅਦ ਅਗਨਭੇਟ ਕਰਕੇ ਜਲਪਰਵਾਹ ਕੀਤੇ ਅੰਗ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਗ੍ਰਿਫਤਾਰ ਕਰ ਲਿਆ ਹੈ।

  • ਚੋਣ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਅੱਤਲ 

    ਗੁਰਦਾਸਪੁਰ ਲੋਕ ਸਭਾ ਸੀਟ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਵਿਚ ਆਦਰਸ਼ ਚੋਣ ਜ਼ਾਬਤੇ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਾਉਣ ਵਾਲੇ ਫਤਹਿਗੜ੍ਹ ਚੂੜੀਆਂ ਦੇ ਬੀਡੀਪੀਓ (ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ) ਸਮੇਤ 6 ਕਰਮਚਾਰੀਆਂ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਚੋਣ ਅਧਿਕਾਰੀ ਨੂੰ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਦੀ ਸ਼ਿਕਾਇਤ ਮਿਲੀ ਸੀ ਕਿ ਇਕ ਸਰਕਾਰੀ ਪਾਰਕ ਵਿਚ ਇੰਟਰਲਾਕਿੰਗ ਟਾਈਲਾਂ ਲਵਾਈਆਂ ਜਾ ਰਹੀਆਂ ਹਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਇਹ ਸ਼ਿਕਾਇਤ ਸਹੀ ਪਾਈ ਗਈ ਅਤੇ ਇਸ ਸਬੰਧੀ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨੂੰ ਨੋਟਿਸ ਜਾਰੀ ਕੀਤਾ ਗਿਆ।

  • ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 6 ਜੁਲਾਈ ਤੱਕ ਵਧਾਈ
    ਆਬਕਾਰੀ ਨੀਤੀ ਮਾਮਲੇ 'ਚ ਮਨੀਸ਼ ਸਿਸੋਦੀਆ ਵੀਡੀਓ ਕਾਨਫਰੰਸਿੰਗ ਰਾਹੀਂ ਰਾਊਜ਼ ਐਵੇਨਿਊ ਅਦਾਲਤ 'ਚ ਪੇਸ਼ ਹੋਏ। ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 6 ਜੁਲਾਈ ਤੱਕ ਵਧਾ ਦਿੱਤੀ ਹੈ। ਸੀਬੀਆਈ ਵੱਲੋਂ ਦਰਜ ਕੇਸ ਵਿੱਚ ਸਿਸੋਦੀਆ ਦੀ ਨਿਆਂਇਕ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ।

  • ਅਗਲੇ ਪੰਜ ਸਾਲ ਨੌਜਵਾਨ, ਕਿਸਾਨ ਅਤੇ ਮਹਿਲਾ ਸ਼ਕਤੀ ਲਈ- PM ਮੋਦੀ

    ਗਰੀਬ ਕਾ ਬੇਟਾ...ਹਰ ਗਰੀਬ ਨੂੰ ਦਲੀਤ ਨੂੰ ਪਿਛੜੇ ਨੂੰ ਵਿਕਾਸ ਦੀ ਨਵੀਂ ਉਚਾਈ ਦੇਣਾ ਚਾਹੁੰਦਾ ਹੈ...ਆਉਣ ਵਾਲੇ ਪੰਜ ਸਾਲ ਮੇਰੇ ਕਿਸਾਨਾਂ ਭਰਾ-ਭੈਣ ਦੇ ਕਲਿਆਣ ਦੇ ਲਈ, ਮੇਰੇ ਗਰੀਬ ਭਰਾ ਭੈਣ ਨੂੰ ਗਰੀਬੀ ਤੋਂ ਬਾਹਰ ਕੱਢਣ ਦੇ ਲਈ...ਆਉਣ ਵਾਲੇ ਪੰਜ ਸਾਲ ਨੌਜਵਾਨਾਂ ਨੂੰ ਨਵੇਂ ਮੌਕੇ ਦੇਣ ਦੇ ਲਈ, ਆਉਣ ਵਾਲੇ ਪੰਜ ਸਾਲ ਮਹਿਲਾ ਸ਼ਕਤੀ ਦੀ ਭਾਗੇਦਾਰੀ ਨੂੰ ਵਧਾਉਣ ਲਈ..ਸਹੀਂ ਸਮਾਂ ਆਉਣ ਵਾਲਾ ਹੈ। ਜੋ ਆਜ਼ਦੀ ਦੇ 75 ਸਾਲਾ ਵਿੱਚ ਪਹਿਲੀ ਵਾਰ ਹੋਵੇਗਾ।

  • ਵੋਟ ਦੇ ਸਾਰੇ ਰਿਕਾਰਡ ਤੋੜ ਦਵੋ-ਮੋਦੀ
    ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਦੀ ਧਰਤੀ ਤੋਂ ਗੁਰੂਆਂ ਦੀ ਧਰਤੀ ਤੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਚੋਣਾਂ ਦੇ ਆਖਰੀ ਪੜਾਅ ਵਿੱਚ ਸਾਰੇ ਰਿਕਾਰਡ ਤੋੜ ਦਵੋ। ਉਨ੍ਹਾਂ ਨੇ ਕਿਹਾ ਕਿ ਉਹ ਕਮਲ ਨੂੰ ਖਿੜਾਉਣ ਲਈ ਮੈਂ ਤੁਹਾਡੇ ਕੋਲੋਂ ਆਸ਼ੀਰਵਾਦ ਲੈਣ ਆਇਆ ਹਾਂ ਸਹਿਯੋਗ ਮੰਗਣ ਲਈ ਆਇਆ ਹੈ।

     

  • ਫ਼ੌਜ ਦਾ ਅਪਮਾਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਮੋਦੀ
    ਭਾਜਪਾ ਸਰਕਾਰ ਦਾ ਮਕਸਦ ਦੇਸ਼ ਨੂੰ ਆਤਮਨਿਰਭਰ ਬਣਾਉਣ ਜਦਕਿ ਇੰਡੀ ਵਾਲੇ ਹਰ ਫ਼ੈਸਲੇ ਉਤੇ ਭੜਕੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਸੈਨਾ ਦਾ ਅਪਮਾਨ ਬਿਲਕੁਲ ਵੀ ਨਹੀਂ ਬਰਦਾਸ਼ਤ ਕਰੇਗੀ।

  • ਅਸੀਂ OROP ਲਾਗੂ ਕੀਤੀ- ਪ੍ਰਧਾਨ ਮੰਤਰੀ ਮੋਦੀ

    ਅਸੀਂ ਦੇਸ਼ ਦੇ ਸਾਬਕਾ ਫੌਜੀਆਂ ਦੇ ਲਈ OROP ਲਾਗੂ ਕੀਤੀ...ਇਸ ਸਕੀਮਾਂ ਰਹੀ ਅਸੀਂ ਸਾਬਕਾ ਫੌਜੀ ਨੂੰ 7 ਲੱਖ ਕਰੋੜ ਰੁਪਏ ਦਿੱਤੇ।

  • ਬੋਫੋਰਸ, ਪਣਡੁੱਬੀ, ਹੈਲੀਕਾਪਟਰ ਘੁਟਾਲਾ ਕਾਂਗਰਸ ਨੇ ਕੀਤਾ- PM ਮੋਦੀ

    ਕਾਂਗਰਸ ਅਤੇ ਭਾਰਤੀ ਗਠਜੋੜ ਨੇ ਫੌਜ ਨੂੰ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ...ਬੋਫੋਰਸ, ਪਣਡੁੱਬੀ, ਹੈਲੀਕਾਪਟਰ ਘੁਟਾਲਾ ਇਸ ਕਾਂਗਰਸ ਪਾਰਟੀ ਨੇ ਕੀਤਾ।

  • ਕਾਂਗਰਸ ਰਾਮ ਮੰਦਿਰ ਦਾ ਵਿਰੋਧ ਕਰ ਰਹੇ- PM ਮੋਦੀ

    ਇਹ ਉਹ ਲੋਕ ਹਨ ਜੋ ਆਪਣੇ ਵੋਟ ਬੈਂਕ ਲਈ ਰਾਮ ਮੰਦਿਰ ਦਾ ਲਗਾਤਾਰ ਵਿਰੋਧ ਕਰਦੇ ਰਹੇ ਹਨ। ਭਾਰਤੀ ਗਠਜੋੜ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ਸੀਏਏ ਦਾ ਵਿਰੋਧ ਕਰ ਰਿਹਾ ਹੈ।

  • ਨਸ਼ੇ ਨੂੰ ਇਨ੍ਹਾਂ ਨੇ ਆਪਣੀ ਕਮਾਈ ਦਾ ਸਾਧਨ ਬਣਾ ਲਿਆ-ਪੀਐਮ ਮੋਦੀ
    ਪੀਐਮ ਨੇ ਕਿਹਾ ਕਿ ਭ੍ਰਿਸ਼ਟਾਚਾਰੀ ਪਾਰਟੀ ਨੇ ਪੰਜਾਬ ਦੇ ਨਸ਼ੇ ਉਪਰ ਫਿਲਮਾਂ ਬਣਾਈਆਂ ਤੇ ਸਰਕਾਰ ਵਿੱਚ ਆਉਂਦੇ ਸਾਰ ਹੀ ਇਸ ਨੂੰ ਆਪਣਾ ਕਮਾਈ ਦਾ ਸਾਧਨ ਬਣਾ ਲਿਆ। ਇਹ ਔਰਤਾਂ ਉਪਰ ਵੀ ਤਸ਼ੱਦਦ ਦੇ ਮਾਮਲੇ ਵਿੱਚ ਵੀ ਇਹ ਨੰਬਰ ਇੱਕ ਉਤੇ ਹਨ। ਦਿੱਲੀ ਤੋਂ ਇਲਾਵਾ ਪੂਰਾ ਵਿਸ਼ਵ ਦੇਖ ਰਿਹਾ ਹੈ।

  • ਕਾਂਗਰਸ ਨੇ ਧਰਮ ਦੇ ਆਧਾਰ 'ਤੇ ਦਲਿਤਾਂ ਦੇ ਹੱਕ ਖੋਹ ਕੇ ਮੁਸਲਮਾਨਾਂ ਨੂੰ ਦਿੱਤਾ ਜਾ ਰਿਹਾ- ਪ੍ਰਧਾਨ ਮੰਤਰੀ ਮੋਦੀ

    ਕਾਂਗਰਸ ਅਤੇ ਇੰਡੀ ਗਠਜੋੜ ਵਾਲੇ ਬਾਬਾ ਸਾਹਿਬ ਦਾ ਅਪਮਾਨ ਕਰੇ ਹਨ...ਜਿਨ੍ਹਾਂ ਨੇ ਕੋਟ ਨੂੰ ਧਰਮ ਦੇ ਆਧਾਰ 'ਤੇ ਕਰਕੇ ਦਲਿਤਾਂ ਦੇ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇ ਰਹੇ ਹਨ 

  • ਕਾਂਗਰਸ ਭ੍ਰਿਸ਼ਟਾਚਾਰ ਦੀ ਜਨਨੀ ਹੈ- PM ਮੋਦੀ

    ਮੋਦੀ ਨੇ 2024 ਦੀਆਂ ਚੋਣ ਵਿੱਚ ਇਨ੍ਹਾਂ ਲੋਕਾਂ ਦੀ ਸਾਜਿਸ਼ ਦਾ ਪਰਦਾਫਾਸ਼ ਕਰਕੇ ਰੱਖ ਦਿੱਤਾ..ਤੁਸੀਂ ਸਾਰੇ ਜਾਣਦੇ ਹੋ ਕਾਂਗਰਸ ਭ੍ਰਿਸ਼ਟਾਚਾਰ ਦੀ ਜਨਨੀ ਹੈ...ਕਾਂਗਰਸ ਨੇ ਭ੍ਰਿਸ਼ਟਾਚਾਰ ਵਿੱਚ ਡਬਲ ਪੀਐੱਚਡੀ ਕਰ ਲਈ ਹੈ। ਹੁਣ ਇਨ੍ਹਾਂ ਨਾ ਇੱਕ ਕੱਟੜ ਭ੍ਰਿਸ਼ਟਾਤਾਰੀ ਪਾਰਟੀ ਵੀ ਜੁੜ ਗਈ ਹੈ।

  • ਐਮਰਜੈਂਸੀ ਵਿੱਚ ਸੰਵਿਧਾਨ ਦਾ ਗਲਾ ਘੁੱਟਿਆ ਗਿਆ-ਮੋਦੀ
    ਮੋਦੀ ਨੇ ਕਿਹਾ ਕਿ ਇੰਡੀਆ ਗਠਜੋੜ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਐਮਰਜੈਂਸੀ ਵਿੱਚ ਸੰਵਿਧਾਨ ਦਾ ਗਲਾ ਘੁੱਟਿਆ ਤੇ ਸਿੱਖਾਂ ਦੇ ਗਲਿਆਂ ਵਿੱਚ ਟਾਇਰਾਂ ਪਾ ਕੇ ਜਿੰਦਾ ਸਾੜ ਦਿੱਤਾ ਗਿਆ ਸੀ। ਭਾਜਪਾ ਦੇ ਐਸਸੀ/ਐਸਟੀ ਤੇ ਓਬੀਸੀ ਨੂੰ ਰਾਖਵਾਂ ਕਰਨ ਦੇ ਫ਼ੈਸਲਾ ਉਤੇ ਵੀ ਇੰਡੀ ਵਾਲੇ ਭੜਕੇ ਹੋਏ ਹਨ।

  • ਗਰੀਬ ਕਲਿਆਣ ਮੇਰੀ ਸਰਕਾਰ ਦੀ ਵੱਡੀ ਤਰਜੀਹ- PM ਮੋਦੀ

    ਗਰੀਬ ਕਲਿਆਣ ਮੇਰੀ ਸਰਕਾਰ ਦੀ ਵੱਡੀ ਤਰਜੀਹ ਹੈ ਅਤੇ ਇਹ ਗੁਰੂ ਰਵਿਦਾਸ ਜੀ ਤੋਂ ਪ੍ਰੇਰਿਤ ਹੈ। ਗੁਰੂ ਰਵਿਦਾਸ ਜੀ ਕਹਿੰਦੇ ਸਨ-

    ਮੈਨੂੰ ਅਜਿਹਾ ਰਾਜ ਚਾਹੀਦਾ ਹੈ, ਜਿੱਥੇ ਸਾਰਿਆਂ ਨੂੰ ਮਿਲੇ ਅੰਨ
    ਛੋਟੇ ਵੱਡੇ ਸਾਰੇ ਇਕੱਠੇ ਰਹਿੰਦੇ ਸਨ, ਰੈਦਾਸ ਰਹੇ ਪ੍ਰਸੰਨ।

     

  • ਹਰਿਮੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕੀਤਾ-ਪੀਐਮ ਮੋਦੀ
    ਮੋਦੀ ਨੇ ਅੱਗੇ ਕਿਹਾ ਕਿ ਸਾਹਿਬਜਾਦਿਆਂ ਦੀ ਸ਼ਹਾਦਤ ਉਤੇ 26 ਜਨਵਰੀ ਨੂੰ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ। ਅਸੀਂ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕੀਤਾ ਅਤੇ ਨਿਯਮਾਂ ਵਿੱਚ ਛੋਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀ ਦੀ ਸਵਾਰਥ ਅਤੇ ਵੋਟ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।

  • ਅਸੀਂ ਅਯੋਧਿਆ ਵਿੱਚ ਰਾਮ ਮੰਦਿਰ ਬਣਵਾਇਆ...ਉੱਥੇ ਇੱਕ ਵੱਡਾ ਏਅਰਪੋਰਟ ਵੀ ਬਣਾਇਆ..ਉਸ ਏਅਰਪੋਰਟ ਦਾ ਨਾਂਅ...ਭਗਵਾਨ ਬਾਲਮਿਕ ਜੀ ਦੇ ਨਾਂਅ ਉੱਤ ਰੱਖਿਆ ਗਿਆ...ਹੁਣ ਮੇਰੀ ਇੱਛਾ ਹੈ ਕਿ ਆਦਮਪੁਰ ਏਅਰਪੋਰਟ ਦੇ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ ਉੱਤੇ ਰੱਖਿਆ ਜਾਵੇ- ਪ੍ਰਧਾਨ ਮੰਤਰੀ ਮੋਦੀ

  • ਕਾਸ਼ੀ ਵਿੱਚ ਪੁੱਜਣ ਵਾਲੇ ਸ਼ਰਧਾਲੂ ਮੇਰੇ ਮਹਿਮਾਨ ਹੋਣਗੇ-ਪੀਐਮ ਮੋਦੀ

    ਪੀਐਮ ਮੋਦੀ ਨੇ ਕਿਹਾ ਕਿ ਅਗਲੇ ਪੰਜ ਸਾਲ ਵਿੱਚ ਕਿਹੜੇ ਵੱਡੇ ਫ਼ੈਸਲੇ ਲੈਣੇ ਹਨ, ਇਸ ਸਬੰਧੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਸਾਡੀ ਸਰਕਾਰ ਤੇਜ਼ੀ ਨਾਲ ਅੱਗ ਵਧ ਰਹੀ ਹੈ। ਇਹ ਭਾਜਪਾ ਸਰਕਾਰ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਦੇ ਹੱਥੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਬਣਾਏ ਜਾ ਰਹੇ ਹਨ। ਕੋਸ਼ਿਸ਼ ਇਹੀ ਹੈ ਕਿ ਜਦ ਤੁਸੀਂ ਇਥੋਂ ਆਓ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਜਦ ਕੋਈ ਇਥੋਂ ਆਵੇ ਤਾਂ ਉਹ ਮੇਰਾ ਮਹਿਮਾਨ ਹੋਵੇਗਾ। ਇਸ ਮਹਿਮਾਨ ਨਿਵਾਜੀ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕਾਸ਼ੀ ਵਿੱਚ ਬਹੁਤ ਕੁਝ ਕਰ ਰਹੇ ਹਾਂ। 

  • ਇਸ ਵਾਰ ਪੰਜਾਬ ਵੀ ਕਿਹਾ ਰਿਹਾ ਹੈ ਫਿਰ ਇੱਕ ਵਾਰ...-ਪ੍ਰਧਾਨ ਮੰਤਰੀ ਮੋਦੀ

    ਦਮਦਾਰ ਸਰਕਾਰ ਜੋ ਭਾਰਤ ਨੂੰ ਆਤਮ ਨਿਰਭਰ ਬਣਾ, ਦਮਦਾਰ ਸਰਕਾਰ ਜੋ ਭਾਰਤ ਨੂੰ ਅੱਗ ਲੈਕੇ ਜਾਵੇ, ਦਮਦਾਰ ਸਰਕਾਰ ਜੋ ਤਾਕਤਵਾਰ ਬਣਾਏ...ਇਸ ਲਈ ਪੰਜਾਬ ਵੀ ਇਸ ਵਾਰ ਜੋ ਸ਼ੋਰ ਨਾ ਕਹਿ ਰਿਹਾ ਹੈ...ਫੇਰ ਇੱਕ ਵਾਰ..ਫੇਰ ਇੱਕ ਵਾਰ...(ਮੋਦੀ ਸਰਕਾਰ)

  • ਪ੍ਰਧਾਨ ਮੰਤਰੀ  ਨੇ ਕਿਹਾ ਕਿ ਬਿਨਾਂ ਭੇਦਭਾਵ ਦੇ ਸਾਰਿਆਂ ਨੂੰ ਸਹੂਲਤਾਂ ਮਿਲ ਰਹੀਆਂ ਹਨ। ਸਾਰਿਆਂ ਨੂੰ ਸਿਲੰਡਰ, ਬਿਜਲੀ ਕੁਨੈਕਸ਼ਨ ਤੇ ਹੋਰ ਯੋਜਵਾਨਾਂ ਦਾ ਲਾਭ ਬਿਨਾਂ ਭੇਦਭਾਵ ਦੇ ਮਿਲ ਰਿਹਾ। ਇਹ ਗੁਰੂ ਰਵਿਦਾਸ ਜੀ ਦੀ ਇਹੀ ਸਿਖਿਆ ਹੈ।
  • ਦੇਸ਼ ਦੇ ਲੋਕ ਵਿਦੇਸ਼ ਵਿੱਚ ਜਾਂਦੇ ਹਨ, ਉਹ ਦੇਖਦੇ ਹਾਂ...ਕਿ ਉੱਥੇ ਭਾਰਤ ਅਤੇ ਭਾਰਤੀਆਂ ਦੀ ਇੱਜਤ ਕਿੰਨੀ ਜਿਆਦਾ ਵੱਧ ਗਈ ਹੈ,,,ਜਦੋਂ ਦੇਸ਼ ਵਿੱਚ ਦਮਦਾਰ ਸਰਕਾਰ ਹੁੰਦੀ ਹੈ ਤਾਂ ਵਿਦੇਸ਼ ਸਰਕਾਰ ਵੀ ਸਾਡਾ ਦਮ ਦੇਖਦੀ ਹੈ। 

  • 21 ਵੀ ਸਦੀ ਭਾਰਤ ਦੀ ਸਦੀ- ਪ੍ਰਧਾਨ ਮੰਤਰੀ ਮੋਦੀ

    ਅੱਜ ਹਰ ਭਾਰਤੀ ਵਿਕਸਤ ਭਾਰਤ ਦੇ ਸੁਪਨੇ ਨਾਲ ਇੱਕ ਰੂਪ ਹੋ ਗਿਆ ਹੈ, ਇਸ ਨਾਲ ਜੁੜ ਗਿਆ ਹੈ...ਇਸ ਲਈ ਦੇਸ਼ ਵਾਸੀ ਸਾਡੇ ਨਾਲ ਜੁੜ ਗਿਆ ਹੈ...ਤੁਹਾਨੂੰ ਯਾਦ ਹੋਵੇਗਾ...ਮੈਂ ਲਾਲ ਕਿਲ੍ਹੇ ਤੋਂ ਕਿਹਾ ਕਿ ਇਹੋ ਸਮੇਂ ਹੈ, ਸਹੀਂ ਸਮੇਂ...ਅੱਜ ਫਿਰ ਕਹਿ ਰਿਹਾ ਹਾਂ...21 ਵੀ ਸਦੀ ਭਾਰਤ ਦੀ ਸਦੀ ਹੋਵਗੀ...

  • ਦੇਸ਼ ਵਿੱਚ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣ ਰਹੀ ਹੈ- PM ਮੋਦੀ

    ਮੈਂ ਦੇਸ਼ ਭਰ ਜਾਕੇ ਆਇਆ ਹਾਂ....ਦੇਸ਼ ਦੀ ਜਨਤਾ ਨੇ ਮੋਦੀ ਦੀ ਸਰਕਾਰ ਨੂੰ ਤੀਸਰੀ ਵਾਰ ਸੱਤ ਵਿੱਚ ਲਿਆਉਣ ਦਾ ਦ੍ਰੜ ਕਰ ਲਿਆ ਹੈ। ਅੱਜ ਦੇਸ਼ ਵਿੱਚ ਨਵਾਂ ਆਤਮ ਵਿਸ਼ਵਾਸ ਹੈ...ਕਈ ਸਾਲਾ ਬਾਅਦ ਦੇਸ਼ ਵਿੱਚ ਅਜਿਹਾ ਵਕਤ ਹੈ...ਦੇਸ਼ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਹੈਟ੍ਰਿਕ ਲਗਾਉਣ ਵਾਲੀ ਹੈ...

     

  • ਸੁਖਪਾਲ ਸਿੰਘ ਖਹਿਰਾ ਦਾ ਵਟਸਐਪ ਹੋਇਆ ਬੰਦ

  • ਬੀਜੇਪੀ ਆਗੂ ਅਜੇਵੀਰ ਸਿੰਘ ਲਾਲਪੁਰਾ ਦਾ ਕਿਸਾਨਾਂ ਵੱਲੋਂ ਕੀਤਾ ਗਿਆ ਵਿਰੋਧ

    ਨੂਰਪੁਰ ਬੇਦੀ 'ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਸਪੁੱਤਰ ਅਤੇ ਬੀਜੇਪੀ ਦੇ ਜ਼ਿਲ੍ਹਾ ਰੂਪਨਗਰ ਤੋਂ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਦਾ ਅੱਜ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ । ਅਜੇ ਵੀਰ ਸਿੰਘ ਲਾਲਪੁਰਾ ਦੇ ਵਲੋਂ ਬੀਜੇਪੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਦੇ ਹੱਕ ਦੇ ਵਿੱਚ ਪਿੰਡ ਬੜਵਾ ਵਿਖੇ ਚੋਣ ਪ੍ਰਚਾਰ ਦੇ ਸਬੰਧੀ ਮੀਟਿੰਗ ਰੱਖੀ ਗਈ ਸੀ। ਜਿਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਮਿਲ ਗਈ ਕਿਸਾਨਾਂ ਨੇ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਕੇ ਜ਼ਬਰਦਸਤ ਵਿਰੋਧ ਕੀਤਾ ਗਿਆ। ਸਥਿਤੀ ਨੂੰ ਤਣਾਅ ਪੂਰਵਕ ਹੁੰਦਿਆ ਦੇਖਦਿਆਂ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀਆਂ ਨੂੰ ਮੌਕੇ 'ਤੇ ਤੈਨਾਤ ਕਰ ਦਿੱਤਾ ਗਿਆ ।

  • ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

    ਚੋਣ ਲੋਕ ਸਭਾ ਚੋਣ ਤੋਂ ਦੋ ਦਿਨ ਪਹਿਲਾ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਚੰਗਰ ਇਲਾਕੇ ਦੇ ਪਿੰਡ ਬਲੋੋਲੀ ਚੋਂ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸਮੇਤ ਦਰਜਨਾਂ ਸਮਰਥਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ।

  • T20 World Cup: ਭਾਰਤ-ਪਾਕਿਸਤਾਨ ਮੈਚ 'ਤੇ ISIS ਅੱਤਵਾਦੀ ਹਮਲੇ ਦਾ ਖ਼ਦਸ਼ਾ

    ਭਾਰਤ ਅਤੇ ਪਾਕਿਸਤਾਨ 9 ਜੂਨ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋਣਗੇ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਅਗਲੇ ਮਹੀਨੇ ਨਿਊਯਾਰਕ 'ਚ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਵਿਸ਼ਵ ਕੱਪ ਕ੍ਰਿਕਟ ਮੈਚ ਨੂੰ ਲੈ ਕੇ ਧਮਕੀ ਦਿੱਤੀ ਹੈ। ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦਾ ਫੈਸਲਾ ਲਿਆ ਗਿਆ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ  "ਨਿਊਯਾਰਕ ਪੁਲਿਸ ਨੂੰ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਵਧੀ ਹੋਈ ਮੌਜੂਦਗੀ, ਨਿਗਰਾਨੀ ਅਤੇ ਇੱਕ ਪੂਰੀ ਜਾਂਚ ਪ੍ਰਕਿਰਿਆ ਸ਼ਾਮਲ ਹੈ।"

  • ਸ਼ੁਭਕਰਨ ਦੀ ਮੌਤ ਨੂੰ ਲੈ ਕੇ ਹਾਈਕੋਰਟ ਵਿੱਚ ਹੋਈ ਸੁਣਵਾਈ

    ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕਿਸਾਨ ਅੰਦੋਲਨ ਸਬੰਧੀ ਅਹਿਮ ਸੁਣਵਾਈ ਹੋਈ। ਸ਼ੁਭਕਰਨ ਦੀ ਮੌਤ ਸੰਬਧੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਦੀ ਮੌਤ ਪੰਜਾਬ ਵਿੱਚ ਨਹੀਂ ਸਗੋਂ ਹਰਿਆਣਾ ਵਿੱਚ ਹੋਈ ਹੈ।

  • ਕੀਰਤਪੁਰ ਸਾਹਿਬ: ਜੰਗਲ ਨੂੰ ਅਚਾਨਕ ਅੱਗ ਲੱਗੀ

    ਕੀਰਤਪੁਰ ਸਾਹਿਬ ਦੇ ਨਜ਼ਦੀਕੀ ਚੰਗਰ ਇਲਾਕੇ ਦੇ ਪਿੰਡ ਦੇਹਣੀ ਵਿਖੇ ਜੰਗਲ ਨੂੰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਜ਼ਿਆਦਾ ਵੱਧ ਗਈ ਜਿਸ ਨਾਲ 30 ਤੋਂ 35 ਤੂੜੀ ਦੇ ਕੁੱਪ ਸੜ ਕੇ ਸਵਾਹ ਹੋ ਗਏ। ਜਿਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਿੰਡ ਤੱਕ ਨਹੀਂ ਪਹੁੰਚਿਆ। ਪਿੰਡ ਵਾਸੀਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਇੱਕ ਪ੍ਰਾਈਵੇਟ ਫੈਕਟਰੀ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਮੰਗਾ ਕੇ ਅੱਗ 'ਤੇ ਕਾਬੂ ਪਾਇਆ ਗਿਆ। 

  • ਮਲਿਕਾਰਜੁਨ ਖੜਗੇ ਨੇ ਇੰਡਿਆ ਗਠਜੋੜ ਦੀ 1 ਜੂਨ ਬੁਲਾਈ ਮੀਟਿੰਗ

    ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ 1 ਜੂਨ ਨੂੰ ਆਪਣੇ ਘਰ 'ਚ INDIA ਗਠਜੋੜ ਦੀ ਮੀਟਿੰਗ ਬੁਲਾਈ ਹੈ। ਗਠਜੋੜ ਦੇ ਸਾਰੇ ਪ੍ਰਮੁੱਖ ਆਗੂ ਨਾਲ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਜਾਵੇਗੀ। 

  • ਅਰਵਿੰਦ ਕੇਜਰੀਵਾਲ ਦਾ ਪਟਿਆਲਾ ਵਿੱਚ ਰੋਡ ਸ਼ੋਅ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਟਿਆਲਾ ਤੋਂ ਪਾਰਟੀ ਉਮੀਦਵਾਰ ਡਾ: ਬਲਬੀਰ ਸਿੰਘ ਦੇ ਹੱਕ ਵਿੱਚ ਪਟਿਆਲਾ ਵਿਖੇ ਦੁਪਹਿਰ 2 ਵਜੇ ਦੇ ਕਰੀਬ ਰੋਡ ਸ਼ੋਅ ਕੱਢਿਆ ਜਾਵੇਗਾ।

  • ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਨੰਗਲ ਵਿੱਚ ਰੋਡ ਸ਼ੋਅ

    ਭਾਜਪਾ ਪ੍ਰਧਾਨ ਜੇਪੀ ਨੱਡਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਸ਼ਾਮ ਕਰੀਬ 4 ਵਜੇ ਨੰਗਲ ਵਿੱਚ ਰੋਡ ਸ਼ੋਅ ਕਰਨਗੇ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੁਸ਼ਿਆਰਪੁਰ ਵਿੱਚ

    ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਹੁਸ਼ਿਆਰਪੁਰ ਵਿੱਚ ਰੈਲੀ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ 11 ਵਜੇ ਰੈਲੀ ਨੂੰ ਸੰਬੋਧਨ ਕਰਨਗੇ।

  • Lok Sabha Election 2024 Phase 7

    ਲੋਕ ਸਭਾ ਚੋਣਾਂ ਦੇ ਐਲਾਨ ਨਾਲ 16 ਮਾਰਚ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਇਆ ਚੁਣਾਵੀ ਸ਼ੋਰ ਹੁਣ ਅੱਜ ਸ਼ਾਮ 5 ਵਜੇ ਥੰਮ ਜਾਵੇਗਾ। ਇਸ ਨਾਲ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦਾ ਪ੍ਰਚਾਰ ਵੀ ਖਤਮ ਹੋ ਜਾਵੇਗਾ। ਜਿਸ ਲਈ 1 ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਦੌਰਾਨ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 57 ਸੀਟਾਂ ਲਈ ਵੋਟਿੰਗ ਹੋਵੇਗੀ। ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼ ਸਮੇਤ 8 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਤੋਂ ਵੋਟਾਂ ਪੈਣਗੀਆਂ।

ZEENEWS TRENDING STORIES

By continuing to use the site, you agree to the use of cookies. You can find out more by Tapping this link