Bathinda News: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਨੇ ਹੁਣ ਤੱਕ 91 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾ ਲਏ ਹਨ। ਜਿਨ੍ਹਾਂ ਵਿੱਚੋਂ ਹੁਣ ਤੱਕ 27,000 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ, ਇੱਕ ਹਫ਼ਤੇ ਤੱਕ ਪੁਲਿਸ ਸਟੇਸ਼ਨ ਜਾਂ ਗੰਨ ਹਾਊਸ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ।


COMMERCIAL BREAK
SCROLL TO CONTINUE READING

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਠਿੰਡਾ ਪੁਲਿਸ ਦੇ ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਡੇ ਕੋਲ ਹੁਣ ਤੱਕ 91 ਫੀਸਦੀ ਲਾਇਸੈਂਸੀ ਹਥਿਆਰ ਹਨ, ਜੋ ਕਿ ਰਿਕਾਰਡ ਅਨੁਸਾਰ ਸਾਡੇ ਕੋਲ 31 ਹਜ਼ਾਰ 37 ਲਾਇਸੈਂਸੀ ਹਥਿਆਰ ਹਨ। ਜਿਸ 'ਚੋਂ 27 ਹਜ਼ਾਰ ਹਥਿਆਰ ਪੁਲਿਸ ਥਾਣੇ ਅਤੇ ਗੰਨ ਹਾਊਸ 'ਚ ਜਮ੍ਹਾ ਕਰਵਾ ਲਏ ਹਨ, ਬਾਕੀ ਬਚੇ ਹਥਿਆਰ ਇਕ ਹਫਤੇ 'ਚ ਜਮ੍ਹਾ ਕਰਵਾ ਦਿੱਤੇ ਜਾਣਗੇ।


ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਪੈਟਰੋਲ ਪੰਪ ਮਾਲਕਾਂ ਅਤੇ ਕੈਸ਼ ਵੈਨ ਵਾਹਨਾਂ ਵਿੱਚ ਹਮੇਸ਼ਾ ਆਪਣੇ ਨਾਲ ਨਕਦੀ ਲੈ ਕੇ ਜਾਣ ਵਾਲੇ ਲੋਕਾਂ ਨੂੰ ਇੱਕ ਕਮੇਟੀ ਅਧੀਨ ਪੜਤਾਲ ਕਰਕੇ ਜਮ੍ਹਾਂ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Sidhu Moosewala News: ਸਿੱਧੂ ਮੂਸੇਵਾਲਾ ਕਤਲ ਸਬੰਧੀ SC 'ਚ ਵੱਡਾ ਖੁਲਾਸਾ, ਪਿਤਾ ਬਲਕੌਰ ਸਿੰਘ ਦਾ ਬਿਆਨ ਆਇਆ ਸਾਹਮਣੇ


ਦੱਸਦਈਏ ਚੋਣਾਂ ਦੌਰਾਨ ਸਾਰੇ ਲਾਇਸੈਂਸੀ ਹਥਿਆਰਧਾਰਕਾਂ ਨੂੰ ਹਥਿਆਰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਅਤੇ ਜਨਤਕ ਨੋਟਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਦਾਖ਼ਲ ਕੀਤੀ ਗਈ ਸੀ। ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਇਸ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਨੋਟਿਸ ਜਾਰੀ ਕਰ ਕੇ ਦੋਵੇਂ ਰਾਜ (ਪੰਜਾਬ ਅਤੇ ਹਰਿਆਣਾ) ਆਪਣਾ ਕੰਮ ਕਈ ਗੁਣਾ ਵਧਾ ਰਹੇ ਹਨ। ਹਾਈਕੋਰਟ ਨੇ ਹੁਣ ਚੰਡੀਗੜ੍ਹ ਦੀ ਤਰਜ਼ ’ਤੇ ਹਰਿਆਣਾ ਅਤੇ ਪੰਜਾਬ ਨੂੰ ਇਸ ਸਬੰਧੀ ਢੁੱਕਵੇਂ ਫ਼ੈਸਲੇ ਲੈਣ ਦੇ ਨਿਰਦੇਸ਼ ਦਿੱਤੇ ਸਨ।


ਇਹ ਵੀ ਪੜ੍ਹੋ: Channi Meet Seechewal: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੀਤੀ ਮੁਲਾਕਾਤ