Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਦੇ ਪੁਰਾਣੇ ਬਾਜ਼ਾਰ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ 100 ਸਾਲਾ ਪੁਰਾਣੀ ਬਿਲਡਿੰਗ ਅਚਾਨਕ ਢਹਿ ਢੇਰੀ ਹੋ ਗਈ। ਬਿਲਡਿੰਗ ਦੇ ਡਿੱਗਣ ਨਾਲ ਇੱਕ ਹੋਰ ਬਿਲਡਿੰਗ ਦਾ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਦੀਆਂ ਤਸਵੀਰਾਂ ਵੀ ਸਹਾਮਣੇ ਆਈਆਂ ਹਨ। ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਮਹਿਲਾ ਆਪਣੇ ਬੱਚੇ ਸਮੇਤ ਭੱਜਕੇ ਆਪਣੀ ਜਾਨ ਬਚਾਈ। ਇਸ ਘਟਨਾ ਦੌਰਾਨ ਗਲੀ ਵਿੱਚ ਕਈ ਮੋਟਰਸਾਇਕਲ ਖੜ੍ਹੇ ਕਾਫੀ ਜ਼ਿਆਦਾ ਨੁਕਸਾਨੇ ਗਏ ਹਨ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਇਸ ਬਿਲਡਿੰਗ ਦੇ ਵਿੱਚ ਕਿਰਾਏ ਦੇ ਉੱਤੇ ਇੱਕ ਪ੍ਰਵਾਸੀ ਜੋੜਾ ਰਹਿੰਦਾ ਸੀ ਜੋ ਕਿ ਬਿਲਡਿੰਗ ਡਿੱਗਣ ਨਾਲ ਅੰਦਰ ਹੀ ਫਸ ਗਿਆ। ਜਿਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਅਤੇ ਪੁਲਿਸ ਨੇ ਪਹੁੰਚ ਕੇ ਉਹਨਾਂ ਨੂੰ ਬਿਲਡਿੰਗ ਦੇ ਵਿੱਚੋਂ ਬਾਹਰ ਕੱਢਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ 2 ਵਿਅਕਤੀਆਂ ਨੂੰ ਮਮੂਲੀ ਸੱਟਾਂ ਲੱਗੀਆਂ ਹਨ ਅਤੇ ਘਰ ਵਿੱਚ ਜੋ ਸਮਾਨ ਸੀ ਉਹ ਮਲਬੇ ਹੇਠਾਂ ਦੱਬ ਗਿਆ। ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਵਿੱਚੋਂ ਛੁੱਟੀ ਕਰ ਦਿੱਤੀ ਗਈ।


ਇਹ ਵੀ ਪੜ੍ਹੋ: Punjab News: ਆਮ ਆਦਮੀ ਪਾਰਟੀ ਦਾ ਵਫ਼ਦ ਹਰਪਾਲ ਚੀਮਾ ਦੀ ਅਗਵਾਈ ਹੇਠ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ


ਇਸ ਘਟਨਾ ਤੋਂ ਬਾਅਦ ਆਉਣ ਜਾਣ ਵਾਲਾ ਰਸਤਾ ਵੀ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ। ਬਿਲਡਿੰਗ ਡਿੱਗਣ ਦੇ ਨਾਲ ਗਲੀ ਦੇ ਵਿੱਚ ਖੜੇ ਕਈ ਮੋਟਰਸਾਈਕਲ ਵੀ ਥੱਲੇ ਦੱਬੇ ਗਏ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਜਿਸਦੀਆਂ ਤਸਵੀਰਾਂ ਸੀਸੀ ਟੀਵੀ ਦੇ ਵਿੱਚ ਕੈਦ ਹੋਈਆਂ ਹਨ।


ਇਹ ਵੀ ਪੜ੍ਹੋ: Kharar News: ਖਰੜ ਦੀ ਅਨਾਜ ਮੰਡੀ ਨਾ ਕਿਸਾਨ ਪਹੁੰਚੇ ਨਾ ਹੀ ਖਰੀਦਦਾਰ, ਮੰਡੀ ਦੇ ਹਾਲ ਬੇਹਾਲ