Ludhiana News: ਲੁਧਿਆਣਾ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ ਲਗਾ ਕੇ AAP ਦੇ ਵਲੰਟੀਅਰ ਖਿਲਾਫ਼ ਪ੍ਰਦਰਸ਼ਨ
Ludhiana Power Cut : ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬਿਜਲੀ ਬੋਰਡ ਦੇ ਧਰਨਾ ਲਗਾਉਣ ਵਾਲੇ ਮੁਲਾਜ਼ਮਾਂ ਨੂੰ ਕਿਹਾ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਉਹਨਾਂ ਨੇ ਆਪਣੀ ਸਰਕਾਰ ਦੇ ਹੀ ਬਿਜਲੀ ਬੋਰਡ ਮੁਲਾਜ਼ਮਾਂ ਤੇ ਲਗਾਇਆ ਹੈ ਕਿ ਬਿਨਾਂ ਪੈਸੇ ਲੈ ਨਹੀਂ ਕਰਦੇ ਕੰਮ ਹੁਣ ਉਲਟਾ ਧਰਨਾ ਲਗਾ ਕੇ ਆਪਣੀ ਖੱਲ ਬਚਾਉਣਾ ਚਾਹੁੰਦੇ
Ludhiana Power Cut : ਲੁਧਿਆਣਾ ਬਿਜਲੀ ਮੁਲਾਜ਼ਮਾਂ ਵੱਲੋਂ ਧਰਨਾ ਲਗਾ ਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਉਹਨਾਂ ਦੇ ਖਿਲਾਫ ਪੁਲਿਸ ਐਫਆਈਆਰ ਦਰਜ ਕਰੇ। ਦੱਸਣ ਯੋਗ ਹੈ ਕਿ 30, 31 ਦੀ ਰਾਤ ਨੂੰ ਹਲਕਾ ਈਸਟ ਵਿੱਚ ਪੈਂਦੇ ਗਗਨਦੀਪ ਕਲੋਨੀ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਸੀ ਜਿੱਥੇ ਕਿ ਹਲਕਾ ਐਮਐਲਏ ਨੇ ਮੌਕੇ ਉੱਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬੁਲਾਇਆ ਅਤੇ ਮੌਕੇ ਉੱਤੇ ਜੇਈ ਐਸਡੀਓ ਵੀ ਪਹੁੰਚੇ ਪਰ ਇਸ ਸਾਰੇ ਮਾਮਲੇ ਦੇ ਵਿੱਚ ਜਦ ਵਿਧਾਇਕ ਸਾਹਿਬ ਉਥੋਂ ਚਲੇ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਐਸਜੀਓ ਤੇ ਜੇਈ ਨਾਲ ਬਦਸਲੂਕੀ ਕੀਤੀ ਅਤੇ ਧੱਕੇ ਮਾਰੇ ਜਿਸਦਾ ਆਰੋਪ ਬਿਜਲੀ ਮੁਲਾਜ਼ਮਾਂ ਨੇ ਲਗਾਇਆ।
ਉਹਨਾਂ ਨੇ ਕਿਹਾ ਕਿ ਇਸਦੀ ਵੀਡੀਓ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ ਉਹਨਾਂ ਨੇ ਕਿਹਾ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ ਪਰ ਦੂਸਰੇ ਪਾਸੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਸਾਫ ਤੌਰ ਉੱਤੇ ਕਿਹਾ ਕਿ ਬਿਜਲੀ ਮੁਲਾਜ਼ਮ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਕਰ ਰਹੇ ਨੇ ਵਿਧਾਇਕ ਨੇ ਕਿਹਾ ਇਹ ਬਿਨਾਂ ਪੈਸੇ ਲੈ ਕੇ ਕੋਈ ਕੰਮ ਨਹੀਂ ਕਰਦੇ।
ਇਹ ਵੀ ਪੜ੍ਹੋ: Water Crisis: ਪਾਤੜਾਂ ਦੇ ਵਾਰਡ ਨੰਬਰ 14, ਸਾਗਰ ਬਸਤੀ 'ਚ ਛਾਇਆ ਪਾਣੀ ਦਾ ਸੰਕਟ, ਲੋਕ ਬੇਹੱਦ ਪ੍ਰੇਸ਼ਾਨ
ਉਹਨਾਂ ਦੇ ਵਰਕਰਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਇਹ ਸਿਰਫ ਆਰੋਪ ਲਗਾ ਰਹੇ ਨੇ। ਵਿਧਾਇਕ ਨੇ ਕਿਹਾ ਕਿ ਇਹ ਵੀ ਗੁਰਦੁਆਰੇ ਮੰਦਰ ਚੜ ਕੇ ਸੌਂ ਖਾਣ ਤੇ ਉਹਨਾਂ ਦੇ ਵਲੰਟੀਅਰ ਵੀ ਸੋਹ ਖਾਣਗੇ ਇਹ ਇੱਕ ਵੀ ਦਿਨ ਇਹ ਕਦੇ ਬਿਨਾਂ ਪੈਸਿਆਂ ਤੋਂ ਕਿਸੇ ਦਾ ਕੰਮ ਕਰਦੇ ਹੋਣ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਕਹਿ ਦਿੱਤਾ ਗਿਆ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੇਕਰ ਕੋਈ ਗਲਤ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।