ਮਨਜਿੰਦਰ ਸਿਰਸਾ ਵਲੋਂ ਅਕਾਲੀ ਦਲ ਨਾਲ ਗਠਜੋੜ ਤੋਂ ਕੋਰੀ ਨਾਂਹ, ਕਿਹਾ `ਪਾਪ ਇਹ ਕਰਦੇ ਨੇ ਭੁਗਤਣਾ BJP ਨੂੰ ਵੀ ਪੈਂਦਾ`
ਸਿਰਸਾ ਨੇ ਇੱਕ ਨਿੱਜੀ ਚੈਨਲ ’ਤੇ ਗੱਲਬਾਤ ਦੌਰਾਨ ਅਕਾਲੀ ਦਲ ਨਾਲ ਗੱਠਜੋੜ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਭਾਜਪਾ ਇਸ ਕਾਰਨ ਇਨ੍ਹਾਂ ਨਾਲ ਗੱਠਜੋੜ ਨਹੀਂ ਕਰਦੀ ਕਿਉਂਕਿ ਬਾਦਲ ਪੰਥ ਦੇ ਨਾਮ ’ਤੇ ਆਪਣੇ ਪਰਿਵਾਰ ਦਾ ਹੀ ਫ਼ਾਇਦਾ ਕਰਦਾ ਹੈ।
ਅਕਾਲੀ-ਭਾਜਪਾ ਗੱਠਜੋੜ ਦੀਆਂ ਕਿਆਸਰਾਈਆਂ ਦੇ ਚੱਲਦਿਆਂ ਹੁਣ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਸਿਰਸਾ ਨੇ ਇੱਕ ਨਿੱਜੀ ਚੈਨਲ ’ਤੇ ਗੱਲਬਾਤ ਦੌਰਾਨ ਅਕਾਲੀ ਦਲ ਨਾਲ ਗੱਠਜੋੜ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਭਾਜਪਾ ਇਸ ਕਾਰਨ ਇਨ੍ਹਾਂ ਨਾਲ ਗੱਠਜੋੜ ਨਹੀਂ ਕਰਦੀ ਕਿਉਂਕਿ ਬਾਦਲ ਪੰਥ ਦੇ ਨਾਮ ’ਤੇ ਆਪਣੇ ਪਰਿਵਾਰ ਦਾ ਫ਼ਾਇਦਾ ਕਰਦੇ ਹਨ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਪਾਪ ਅਕਾਲੀ ਦਲ ਵਾਲੇ ਕਰਦੇ ਹਨ ਤੇ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ।
ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਹੈ ਕਿ ਅਕਾਲੀ ਦਲ ਨੇ ਪੰਥ ਦੇ ਨਾਮ ’ਤੇ ਮਾੜਾ ਕੰਮ ਕੀਤਾ ਹੈ, ਜਿਸਦਾ ਖਮਿਆਜ਼ਾ ਪੰਜਾਬ ’ਚ ਭਾਜਪਾ ਨੂੰ ਵੀ ਭੁਗਤਣਾ ਪਿਆ ਹੈ।
ਉੱਧਰ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੇ ਇਸ ਦੇ ਜਵਾਬ ’ਚ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਗਠਜੋੜ ਬਾਰੇ ਫ਼ੈਸਲਾ ਨਹੀਂ ਦੇ ਸਕਦੇ। ਕਿਉਂਕਿ ਗਠਜੋੜ ਬਾਰੇ ਫ਼ੈਸਲਾ ਦੋਵੇਂ ਪਾਰਟੀਆਂ ਦੀਆਂ ਕੋਰ ਕਮੇਟੀਆਂ ਦੀ ਬੈਠਕ ਤੋਂ ਬਾਅਦ ਲਿਆ ਜਾਵੇਗਾ।
ਚਰਨਜੀਤ ਬਰਾੜ ਨੇ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ’ਤੇ ਬੋਲਦਿਆਂ ਕਿਹਾ ਕਿ ਕਿਸਾਨ ਮੁੱਦਿਆਂ ਦੀ ਤਰਜ਼ਮਾਨੀ ਕਰਦਿਆਂ ਅਸੀਂ ਭਾਜਪਾ ਤੋਂ ਵੱਖਰੇ ਹੋਏ ਹਾਂ। ਦੁਬਾਰਾ ਗੱਠਜੋੜ ਦਾ ਫ਼ੈਸਲਾ ਦੋਹਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਨੇ ਸਿਰੇ ਲਾਉਣੀ ਹੈ, ਮੇਰੇ ਕਹਿਣ ਨਾਲ ਕੁਝ ਨਹੀਂ ਹੋਣ।
ਵੇਖੋ, ਮਨਜਿੰਦਰ ਸਿੰਘ ਸਿਰਸਾ ਕੀ ਬੋਲੇ ਅਕਾਲੀ-ਭਾਜਪਾ ਗਠਜੋੜ ਬਾਰੇ