Mexico City Metro Accident news: ਮੈਕਸੀਕੋ ਸਿਟੀ ਵਿਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮੈਟਰੋ ਲਾਈਨ 3 'ਤੇ ਦੋ ਟਰੇਨਾਂ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖਮੀ ਹੋ ਗਏ। ਸਥਾਨਕ ਪ੍ਰਸ਼ਾਸਨ ਨੇ (Mexico City Metro Accident) ਇਹ ਜਾਣਕਾਰੀ ਦਿੱਤੀ। ਮੈਕਸੀਕੋ ਸਿਟੀ ਦੀ ਮੇਅਰ ਕਲਾਉਡੀਆ ਸ਼ੇਨਬੌਮ ਨੇ ਟਵੀਟ ਕੀਤਾ ਕਿ ਇਹ ਹਾਦਸਾ ਰਾਜਧਾਨੀ ਦੇ ਮੈਟਰੋ ਸਿਸਟਮ ਦੀ ਲਾਈਨ-3 'ਤੇ ਵਾਪਰਿਆ। ਉਸ ਨੇ ਹਾਦਸੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਸ਼ਹਿਰ ਦੇ ਸੁਰੱਖਿਆ ਮੁਖੀ ਉਮਰ ਗਾਰਸੀਆ ਨੇ ਸਥਾਨਕ ਮੀਡੀਆ ਗਰੁਪੋ ਮਿਲੇਨਿਓ ਨੂੰ ਦੱਸਿਆ ਕਿ ਸਵੇਰ ਦੇ ਹਾਦਸੇ (Mexico City Metro Accident)  'ਚ ਇਕ ਨੌਜਵਾਨ ਔਰਤ ਦੀ ਮੌਤ ਹੋ ਗਈ। ਗਾਰਸੀਆ ਨੇ ਸ਼ਨੀਵਾਰ ਨੂੰ ਬਾਅਦ ਵਿੱਚ ਮੇਅਰ ਨਾਲ ਜ਼ਖਮੀਆਂ ਦੀ ਇੱਕ ਅਪਡੇਟ ਕੀਤੀ ਸੂਚੀ ਸਾਂਝੀ ਕੀਤੀ। ਸ਼ਹਿਰ ਦੀ ਮੇਅਰ ਕਲਾਉਡੀਆ ਨੇ ਕਿਹਾ ਕਿ ਗਾਰਸੀਆ ਘਟਨਾ ਸਮੇਂ ਘਟਨਾ ਸਥਾਨ 'ਤੇ ਮੌਜੂਦ ਸੀ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬਚਾਅ ਮੁਹਿੰਮ ਅਜੇ ਵੀ ਜਾਰੀ ਹੈ।



ਇਸ ਦੌਰਾਨ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੇ ਟਵੀਟ ਕੀਤਾ, "ਮੈਕਸੀਕੋ ਸਿਟੀ ਮੈਟਰੋ ਵਿੱਚ (Mexico City Metro Accident) ਹੋਏ ਹਾਦਸੇ ਲਈ ਮੈਨੂੰ ਅਫਸੋਸ ਹੈ। ਬਦਕਿਸਮਤੀ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਮੇਰੀ ਸੰਵੇਦਨਾ ਅਤੇ ਮੇਰੀ ਇਕਮੁੱਠਤਾ।" ਇੱਕ ਹੋਰ ਟਵੀਟ ਵਿੱਚ, ਓਬਰਾਡੋਰ ਨੇ ਕਿਹਾ: "ਸ਼ੁਰੂ ਤੋਂ, ਮੈਕਸੀਕੋ ਸਿਟੀ ਦੇ ਸਿਵਲ ਸੇਵਕ ਰਾਹਤ ਕਾਰਜਾਂ ਵਿੱਚ ਹਿੱਸਾ ਲੈ ਰਹੇ ਹਨ, ਜਿਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ।"


ਦੱਸ ਦੇਈਏ ਕਿ ਹਾਲ ਹੀ ਦੇ ਸਾਲਾਂ ਵਿੱਚ ਮੈਕਸੀਕੋ ਸਿਟੀ ਦੀ ਮੈਟਰੋ ਟਰੇਨਾਂ (Mexico City Metro Accident) ਵਿੱਚ ਅਜਿਹੇ ਕਈ ਹਾਦਸੇ ਹੋ ਚੁੱਕੇ ਹਨ। ਸਭ ਤੋਂ ਗੰਭੀਰ ਘਟਨਾ ਮਈ 2021 ਵਿੱਚ ਵਾਪਰੀ। ਲਾਈਨ 12 'ਤੇ ਰੇਲਵੇ ਓਵਰਪਾਸ ਦੇ ਡਿੱਗਣ ਕਾਰਨ ਇਸ ਘਟਨਾ 'ਚ 26 ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋ ਗਏ।