Jalandhar Lok Sabha bypoll: ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਬੰਗਾ ਤੋਂ ਅਕਾਲੀ ਵਿਧਾਇਕ ਡਾ.ਸੁਖਵਿੰਦਰ ਸੁੱਖੀ ਉਮੀਦਵਾਰ ਹੋਣਗੇ। ਬਸਪਾ-ਅਕਾਲੀ ਦਲ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਾ: ਸੁੱਖੀ ਦੇ ਨਾਂ ਦਾ ਐਲਾਨ ਕੀਤਾ। ਸੁੱਖੀ ਇਸ ਤੋਂ ਪਹਿਲਾਂ ਬਸਪਾ 'ਚ ਸਨ ਅਤੇ 2009 'ਚ ਚੋਣ ਲੜੇ ਸਨ।


COMMERCIAL BREAK
SCROLL TO CONTINUE READING

ਸੁੱਖੀ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ, ਜਿਨ੍ਹਾਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਉਹ ENT ਮਾਹਿਰ ਹੈ, ਜੋ ਬਸਪਾ ਤੋਂ ਅਕਾਲੀ ਦਲ ਵਿੱਚ ਗਏ ਸੀ।  ਉਹ ਅਕਾਲੀ ਦਲ ਦੇ ਉਨ੍ਹਾਂ ਦੋ ਵਿਧਾਇਕਾਂ ਵਿੱਚੋਂ ਇੱਕ ਹਨ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਵਿੱਚ ਕਾਮਯਾਬ ਹੋਏ ਸਨ। ਉਨ੍ਹਾਂ ਦੀ ਬੰਗਾ ਵਿਧਾਨ ਸਭਾ ਸੀਟ ਜਲੰਧਰ ਤੋਂ ਬਾਹਰ ਪੈਂਦੀ ਹੈ।


ਇਹ ਵੀ ਪੜ੍ਹੋ: Free sanitary Pads: ਸਾਰੇ ਸਕੂਲਾਂ ਨੂੰ ਦਿੱਤੇ ਜਾਣ ਮੁਫ਼ਤ ਸੈਨੇਟਰੀ ਪੈਡ ... ਸਕੂਲ ਦੀਆਂ ਵਿਦਿਆਰਥਣਾਂ ਬਾਰੇ ਸੁਪਰੀਮ ਕੋਰਟ ਦਾ ਹੁਕਮ


ਇਸ ਦੌਰਾਨ ਬਸਪਾ ਲੀਡਰਸ਼ਿਪ ਵੀ ਸੁੱਖੀ ਦੀ ਉਮੀਦਵਾਰੀ ਦਾ ਐਲਾਨ ਕਰਨ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਨਾਲ ਆ ਗਈ ਹੈ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਗੜ੍ਹੀ ਨੇ ਸੁੱਖੀ ਨੂੰ ਸਮਰਥਨ ਦਿੱਤਾ ਹੈ।