`ਤਾਰਕ ਮਹਿਤਾ` ਸ਼ੋਅ ਦੀ ਫੇਮਸ ਅਦਾਕਾਰਾ `ਬਬੀਤਾ` ਦਾ ਹੋਇਆ ਐਕਸੀਡੈਂਟ, TRIP ਛੱਡ ਆਈ ਵਾਪਸ
Munmun Dutta Accident: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਫੇਮਸ ਅਦਾਕਾਰਾ ਮੁਨਮੁਨ ਦੱਤਾ ਦਾ ਜਰਮਨੀ ਵਿੱਚ ਭਿਆਨਕ ਹਾਦਸਾ ਹੋ ਗਿਆ। ਅਦਾਕਾਰਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ `ਤੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।
Munmun Dutta Accident news: 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਬਬੀਤਾ ਅਈਅਰ ਦੇ ਕਿਰਦਾਰ ਲਈ ਮਸ਼ਹੂਰ ਟੀਵੀ ਅਦਾਕਾਰਾ ਮੁਨਮੁਨ ਦੱਤਾ (Munmun Dutta) ਜਰਮਨੀ 'ਚ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡਿਆ ਰਾਹੀਂ ਫੈਨਸ ਨੂੰ ਸਾਂਝੀ ਕੀਤੀ ਹੈ। ਦਰਅਸਲ ਮੁਨਮੁਨ ਛੁੱਟੀਆਂ 'ਤੇ ਸੀ ਜਦੋਂ ਉਸ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦਾ ਗੋਡਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੁਨਮੁਨ ਦੱਤਾ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਵੀ ਸ਼ੇਅਰ ਕੀਤਾ ਅਤੇ ਹਾਦਸੇ ਤੋਂ ਬਾਅਦ ਅਪਡੇਟ ਵੀ ਦਿੱਤੀ।
ਅਭਿਨੇਤਰੀ ਨੇ ਇਹ ਵੀ ਦੱਸਿਆ ਕਿ ਉਹ ਭਾਰਤ ਵਾਪਸ ਆ ਜਾਵੇਗੀ ਕਿਉਂਕਿ ਉਹ ਤੁਰ ਨਹੀਂ ਸਕਦੀ ਸੀ। ਉਸ ਆਪਣੀ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, “ਜਰਮਨੀ ਵਿੱਚ ਇੱਕ ਛੋਟਾ ਹਾਦਸਾ ਹੋਇਆ ਸੀ। ਮੇਰੇ ਖੱਬੇ ਗੋਡੇ ਨੂੰ ਬਹੁਤ ਬੁਰੀ ਤਰ੍ਹਾਂ ਸੱਟ ਲੱਗੀ। ਇਸ ਤਰ੍ਹਾਂ ਆਪਣੀ ਯਾਤਰਾ ਨੂੰ ਛੋਟਾ ਕਰਨਾ ਪਵੇਗਾ ਅਤੇ ਘਰ ਵਾਪਸ ਜਾਣਾ ਪਏਗਾ"। ਇਕ ਹੋਰ ਇੰਸਟਾਗ੍ਰਾਮ ਸਟੋਰੀ 'ਚ ਮੁਨਮੁਨ ਨੇ ਆਪਣੀ ਸੱਟ ਦੀ ਤਸਵੀਰ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ: Red Sea Film Festival: ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਕਿੰਗ ਖਾਨ ਸ਼ਾਹਰੁਖ ਖਾਨ ਨੂੰ ਕੀਤਾ ਜਾਵੇਗਾ ਸਨਮਾਨਿਤ
ਦੱਸਣਯੋਗ ਹੈ ਕਿ ਮੁਨਮੁਨ ਦੱਤਾ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਲਈ ਜਰਮਨੀ ਤੋਂ ਪਹਿਲਾਂ ਸਵਿਟਜ਼ਰਲੈਂਡ ਦਾ ਦੌਰਾ ਕਰਨ ਗਈ ਸੀ। ਇੱਥੋਂ ਅਦਾਕਾਰਾ ਨੇ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਸਵਿਟਜ਼ਰਲੈਂਡ 'ਚ ਸਮਾਂ ਬਿਤਾਉਣ ਤੋਂ ਬਾਅਦ ਉਹ ਸਿੱਧੇ ਜਰਮਨੀ ਪਹੁੰਚ ਗਈ ਸੀ ਪਰ ਇੱਥੇ ਮੁਨਮੁਨ ਦਾ ਐਕਸੀਡੈਂਟ ਹੋ ਗਿਆ। ਪ੍ਰਸ਼ੰਸਕ ਮੁਨਮੁਨ ਦੱਤਾ ਨੂੰ ਲੈ ਕੇ ਕਾਫੀ ਜਿਆਦਾ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਜੇਕਰ ਕੈਰੀਅਰ ਦੀ ਗੱਲ ਕਰੀਏ Munmun Dutta' 2008 ਤੋਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਉਹ ਕਮਲ ਹਾਸਨ ਦੀ 'ਮੁੰਬਈ ਐਕਸਪ੍ਰੈਸ' ਅਤੇ 2006 'ਚ ਆਈ ਫਿਲਮ 'ਹਾਲੀਡੇ' 'ਚ ਵੀ ਕੰਮ ਕਰ ਚੁੱਕੀ ਹੈ।