ਬਿਮਲ ਸ਼ਰਮਾ/ਨੰਗਲ: ਨੰਗਲ ਪੁਲਸ ਨੇ ਇਕ ਯੂ. ਪੀ. ਨੰਬਰ ਦੀ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਕਬਜ਼ੇ ਵਿਚ ਲਿਆ ਹੈ ਜੋ ਕਿ ਨੰਗਲ ਤੋਂ ਬਰੇਲੀ ਤਕ ਰੋਜ਼ ਸ਼ਾਮ ਨੂੰ ਕਾਫ਼ੀ ਲੰਬੇ ਸਮੇਂ ਤੋਂ ਚਲਦੀ ਆ ਰਹੀ ਸੀ।  ਇਹ ਪ੍ਰਾਈਵੇਟ ਕੰਪਨੀ ਦੀ ਬੱਸ ਯੂ. ਪੀ. ਦੇ ਬਰੇਲੀ ਤੱਕ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾਂਦੀ ਸੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਨਾਕੇਬੰਦੀ ਦੌਰਾਨ ਇਸ ਨੂੰ ਕਾਬੂ ਕੀਤਾ ਹੈ।


COMMERCIAL BREAK
SCROLL TO CONTINUE READING

 


ਮੌਕੇ 'ਤੇ ਬੱਸ ਚਾਲਕ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਅਤੇ ਬੱਸ ਨੂੰ ਅਸੀਂ ਇੰਪਾਊਂਡ ਕਰ ਲਿਆ ਹੈ। ਬੱਸ ਕੰਪਨੀ ਦੇ ਮਾਲਕ ਨਾਲ ਗੱਲ ਹੋਈ ਹੈ। ਅਗਰ ਉਹ ਸਾਨੂੰ ਆਰਸੀ ਅਤੇ ਟੈਕਸ ਦੇ ਕਾਗ਼ਜ਼ ਦਾ ਦਿਖਾ ਦਿੰਦਾ ਹੈ ਤਾਂ ਠੀਕ ਹੈ  ਨਹੀਂ ਤਾਂ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਕਾਫੀ ਲੰਬੇ ਸਮੇਂ ਤੋਂ ਇਹ ਪ੍ਰਾਈਵੇਟ ਕੰਪਨੀ ਦੀ ਬੱਸ ਰੋਜ਼ਾਨਾ ਨੰਗਲ ਤੋਂ ਯੂ. ਪੀ. ਦੇ ਬਰੇਲੀ ਤੱਕ ਚਲਦੀ ਸੀ ਪੁਲਿਸ ਨੇ ਇਸ ਵਿੱਚ ਇੱਕ ਹੋਰ ਬੱਸ ਦਾ ਵੀ ਜ਼ਿਕਰ ਕੀਤਾ ਜੋ ਕਿ ਇਸੇ ਤਰੀਕੇ ਨਾਲ ਨੰਗਲ ਤੋਂ ਬਰੇਲੀ ਤਕ ਲਈ ਚਲਦੀ ਹੈ ਉਸ ਨੂੰ ਵੀ ਜਲਦੀ ਇੰਪਾਊਂਡ ਕਰ ਲਿਆ ਜਾਵੇਗਾ।


 


ਨੰਗਲ ਪੁਲਸ ਨੇ ਨਾਕਾਬੰਦੀ ਦੇ ਦੌਰਾਨ ਇਕ ਗੁਪਤ ਸੂਚਨਾ ਦੇ ਆਧਾਰ ਤੇ ਨੰਗਲ ਤੋਂ ਯੂ ਪੀ ਦੇ ਬਰੇਲੀ ਤਕ ਚੱਲਣ ਵਾਲੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਕਾਬੂ ਕੀਤਾ ਹੈ। ਡਰਾਈਵਰ ਮੌਕੇ 'ਤੇ ਕੋਈ ਵੀ ਕਾਗਜ਼ ਨਹੀਂ ਦਿਖਾ ਸਕਿਆ ਹੈ। ਜਿਸ ਕਰਕੇ ਬੱਸ ਨੂੰ ਇੰਪਾਊਂਡ ਕਰ ਲਿਆ ਗਿਆ ਹੈ ਅਤੇ ਮਾਲਕ ਨਾਲ ਗੱਲਬਾਤ ਹੋਈ ਹੈ ਅਗਰ ਉਹ ਸਾਨੂੰ ਬੱਸ ਦੇ ਸਬੰਧੀ ਕਾਗਜ਼ਾਤ ਦਿਖਾ ਦਿੰਦਾ ਹੈ ਤਾਂ ਠੀਕ ਹੈ ਨਹੀਂ ਤਾਂ ਬੱਸ ਮਾਲਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਬਿਨਾਂ ਕੋਈ ਟੈਕਸ ਜਮ੍ਹਾ ਕਰਵਾਏ ਰੋਜ਼ਾਨਾ ਚਲਦੀ ਹੈ ਅਤੇ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਸੀ।  .


 


WATCH LIVE TV