ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਹਾਈਕਮਾਨ ਦੇ ਸਾਹਮਣੇ ਜਾ ਕੇ ਬੇਸ਼ੱਕ ਇਹ ਕਿਹਾ ਸੀ ਕਿ ”ਜੋ ਸੋਨੀਆ ਗਾਂਧੀ ਦੀ ਇੱਛਾ ਹੈ ਉਹ ਮੈਨੂੰ ਮਨਜ਼ੂਰ” ਪਰ 18 ਨੁਕਾਤੀ ਏਜੰਡੇ ਨੂੰ ਲੈ ਕੇ ਸਿੱਧੂ ਦਾ ਮਿਜਾਜ਼ ਕਿਤੇ ਵੀ ਨਰਮਾਈ ਵਾਲਾ ਨਹੀਂ ਹੈ।ਮੰਨਿਆ ਜਾ ਰਿਹਾ ਸੀ ਕਿ ਸਿੱਧੂ ਨੇ ਹਾਈਕਮਾਨ ਅੱਗੇ ਗੋਡੇ ਟੇਕ ਦਿੱਤੇ ਹਨ ਪਰ ਇਕ ਵਾਰ ਫਿਰ ਤੋਂ ਸਿੱਧੂ ਨੇ ਹਾਈਕਮਾਨ ਦੀ ਸਿਰਦਰਦੀ ਵਧਾ ਦਿੱਤੀ ਹੈ।


COMMERCIAL BREAK
SCROLL TO CONTINUE READING

ਦਰਅਸਲ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦਰਬਾਰ ਯਾਨਿ ਕਿ ਸੋਨੀਆ ਗਾਂਧੀ ਨੂੰ ਪੱਤਰ ਲਿਖ ਦਿੱਤਾ ਹੈ।ਜਿਸਦੇ ਵਿਚ 18 ਨੁਕਾਤੀ ਏਜੰਡੇ ਨੂੰ ਛੇਤੀ ਲਾਗੂ ਕਰਨ ਦੀ ਸਿੱਧੂ ਨੇ ਸਿਫਾਰਿਸ਼ ਕੀਤੀ ਹੈ।ਸਿੱਧੂ ਨੇ ਲਿਖਿਆ ਕਿ 18 ਵਿਚੋਂ 13 ਏਜੰਡੇ ਅਜਿਹੇ ਹਨ ਜਿਹਨਾਂ ਨੂੰ ਪਹਿਲ ਦੇ ਅਧਾਰ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ।


ਹਲਾਂਕਿ ਇਹ ਪੱਤਰ ਸਿੱਧੂ ਨੇ 15 ਅਕਤੂਬਰ ਨੂੰ ਲਿਖਿਆ ਸੀ,ਪਰ ਅੱਜ ਇਸਨੂੰ ਨਸ਼ਰ ਕਰਕੇ ਸਿਆਸੀ ਗਲਿਆਰਿਆਂ ਵਿਚ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ।ਦੱਸ ਦਈਏ ਕਿ ਲੰਘੇ ਦਿਨੀਂ ਸਿੱਧੂ ਦੀ ਹਰੀਸ਼ ਰਾਵਤ ਨਾਲ ਮੀਟਿੰਗ ਵੀ ਹੋਈ ਸੀ ਜਿਸ ਵਿਚ ਉਹਨਾਂ ਦਾ ਅਸਤੀਫ਼ਾ ਵੀ ਨਾ ਮਨਜ਼ੁਰ ਹੋਇਆ ਤੇ ਮੰਨਿਆ ਜਾ ਰਿਹਾ ਸੀ ਕਿ ਸਿੱਧੂ ਹੁਣ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਮਿਲੀਆਂ ਚੁਣੌਤੀਆਂ ਨੂੰ ਸਵੀਕਾਰ ਕਰਕੇ ਵਿਧਾਨ ਸਭਾ ਚੋਣਾ ਲਈ ਅਗਲੀ ਰਣਨੀਤੀ ਉਲੀਕਣਗੇ।ਪਰ ਇਸ ਸਭ ਦੇ ਵਿਚਕਾਰ ਸਿੱਧੂ ਦੇ ਨਵੇਂ ਪੱਤਰ ਨੇ ਕਾਂਗਰਸ ਲਈ ਧਰਮ ਸੰਕਟ ਖੜਾ ਦਿੱਤਾ ਹੈ।


ਇਹ ਵੀ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੱਜ ਕੇ ਤਰੀਫ ਕੀਤੀ ਗਈ ਜਿਸ ਤੋਂ ਬਾਅਦ ਸਿੱਧੂ ਨੇ ਪੱਤਰ ਨਸ਼ਰ ਕਰਕੇ ਆਪਣਾ ਗੁਬਾਰ ਕੱਢਿਆ।


ਇਹ ਵੀ ਦੱਸਣਾ ਬਣਦਾ ਹੈ ਕਿ ਸਿੱਧੂ ਨੇ ਆਪਣੇ ਇਸ ਪੱਤਰ ਵਿਚ ਡਰੱਗ,ਰੇਤ,ਟਰਾਂਸਪੋਰਟ,ਮਾਈਨਿੰਗ ਅਤੇ ਕੇਬਲ ਮਾਫ਼ੀਆ ਦੇ ਮੁੱਦਿਆਂ ਨੂੰ ਵੀ ਚੁੱਕਿਆ ਹੈ।


 


 


WATCH LIVE TV