Khanna News: ਖੰਨਾ ਦੇ ਨਾਲ ਲੱਗਦੇ ਪਾਇਲ ਵਿਧਾਨ ਸਭਾ ਹਲਕੇ ਵਿੱਚ ਭਾਜਪਾ ਦੇ ਬੂਥ ਸੰਮੇਲਨ ਵਿੱਚ ਜਮ ਕੇ ਹੰਗਾਮਾ ਹੋਇਆ। ਇਥੇ ਭਰੀ ਸਟੇਜ ਉਤੇ ਮੇਜ਼-ਕੁਰਸੀਆਂ ਖੂਬ ਚੱਲੀਆਂ। ਇੱਕ ਦੂਜੇ ਦੇ ਮਾਈਕ ਮਾਰੇ ਗਏ ਤੇ ਹੱਥੋਪਾਈ ਕੀਤੀ ਗਈ। ਇਥੋਂ ਤੱਕ ਕਿ ਪੱਗ ਵੀ ਉਤਾਰ ਦਿੱਤੀ ਗਈ। ਇਹ ਵਿਵਾਦ ਸਟੇਜ ਤੋਂ ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਾਰਨ ਹੋਇਆ। ਮੀਟਿੰਗ ਵਿੱਚ ਜਦੋਂ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਵੀ ਮੰਚ ’ਤੇ ਮੌਜੂਦ ਸਨ। ਪੁਲਿਸ ਨੇ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ।


ਦਲਿਤ ਆਗੂ ਦੀ ਕੁੱਟਮਾਰ, ਬੋਲਣ ਨਹੀਂ ਦਿੱਤਾ ਗਿਆ


COMMERCIAL BREAK
SCROLL TO CONTINUE READING

ਦਰਅਸਲ ਪਾਇਲ 'ਚ ਬੂਥ ਕਾਨਫਰੰਸ ਹੋ ਰਹੀ ਸੀ। ਇਸ ਮੌਕੇ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ’ਤੇ ਰੋਸ ਪ੍ਰਗਟਾਇਆ। ਫਿਰ ਹੰਗਾਮਾ ਮਚ ਗਿਆ। ਸਟੇਜ ’ਤੇ ਮੌਜੂਦ ਕੁਝ ਹੋਰ ਆਗੂਆਂ ਨੇ ਗੁਲਜ਼ਾਰ ਸਿੰਘ ਨਾਲ ਬਹਿਸ ਅਤੇ ਧੱਕਾਮੁੱਕੀ ਕੀਤੀ। ਮੇਜ਼ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਦੋਸ਼ ਲਗਾਇਆ ਕਿ ਗੁਲਜ਼ਾਰ ਸਿੰਘ ਨੇ ਦੁਰਵਿਵਹਾਰ ਕੀਤਾ ਸੀ।


ਇਹ ਵੀ ਪੜ੍ਹੋ : Pawan Tinu Join AAP: ਅਕਾਲੀ ਆਗੂ ਪਵਨ ਟੀਨੂੰ 'ਆਪ' 'ਚ ਹੋਏ ਸ਼ਾਮਿਲ; ਸੀਐਮ ਭਗਵੰਤ ਮਾਨ ਨੇ ਕੀਤਾ ਸਵਾਗਤ


ਹਰਜੀਤ ਗਰੇਵਾਲ ਸਟੇਜ ਛੱਡ ਗਏ


ਜਦੋਂ ਸਟੇਜ 'ਤੇ ਹੰਗਾਮਾ ਹੋਇਆ ਤਾਂ ਹਰਜੀਤ ਗਰੇਵਾਲ ਕਾਬੂ ਕਰਨ ਦੀ ਬਜਾਏ ਸਟੇਜ ਛੱਡ ਕੇ ਮੈਰਿਜ ਪੈਲੇਸ ਦੇ ਕਮਰੇ ਵੱਲ ਚਲੇ ਗਏ। ਮੀਡੀਆ ਨਾਲ ਗੱਲਬਾਤ ਵੀ ਬੰਦ ਦਰਵਾਜ਼ਿਆਂ ਪਿੱਛੇ ਹੋਈ। ਕਾਨਫਰੰਸ 'ਚ ਹੋਏ ਹੰਗਾਮੇ 'ਤੇ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਸੀ।


ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ


ਬੂਥ ਕਾਨਫਰੰਸ ਵਿੱਚ ਪੁਲਿਸ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਸੀ। ਡੀਐਸਪੀ ਨਿਖਿਲ ਗਰਗ ਖ਼ੁਦ ਮੌਕੇ ’ਤੇ ਮੌਜੂਦ ਸਨ। ਡੀਐਸਪੀ ਨੇ ਦੱਸਿਆ ਕਿ ਮੀਟਿੰਗ ਵਿੱਚ ਲੜਾਈ ਹੋਈ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ।


ਇਹ ਵੀ ਪੜ੍ਹੋ : BJP Manifesto: ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ, ਜਾਣੋ 'ਸੰਕਲਪ ਪੱਤਰ 2024' 'ਚ ਕੀ-ਕੀ ਹੈ ਖਾਸ, PM ਮੋਦੀ ਬੋਲੇ-ਮੁਫਤ ਰਾਸ਼ਨ ਯੋਜਨਾ ਅਗਲੇ ਪੰਜ ਸਾਲਾਂ ਤੱਕ ਜਾਰੀ